21
Apr
ਮਾਛੀਵਾੜਾ ਸਾਹਿਬ- ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਅੱਜ ਸਵੇਰੇ ਜੁਗਾੜੂ ਰਿਕਸ਼ੇ ’ਤੇ ਸਵਾਰ ਹੋ ਕੇ ਪੜ੍ਹਨ ਲਈ ਨੇੜਲੇ ਪਿੰਡ ਭੁਪਾਣਾ ਦੇ ਸਰਕਾਰੀ ਸਕੂਲ ਵਿਖੇ ਜਾ ਰਹੇ ਸਨ ਤਾਂ ਰਸਤੇ ਵਿਚ ਹਾਦਸਾ ਵਾਪਰ ਗਿਆ ਜਿਸ ਕਾਰਨ ਚਾਲਕ ਸਮੇਤ 10 ਤੋਂ ਵੱਧ ਛੋਟੇ ਛੋਟੇ ਬੱਚੇ ਜਖ਼ਮੀ ਹੋ ਗਏ। ਜੁਗਾੜੂ ਰਿਕਸ਼ਾ ਚਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਰਹਿੰਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਸਕੂਲ ਛੱਡਣ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਰਸਤੇ ਵਿਚ ਇਕ ਗੱਡੀ ਨੇ ਫੇਟ ਮਾਰ ਦਿੱਤੀ, ਜਿਸ ਕਾਰਨ ਉਸ ਦਾ…
