ਅੰਮ੍ਰਿਤਸਰ- ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਅਤੇ ਬੀ. ਐੱਸ. ਐੱਫ਼. ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਬੀ. ਐੱਸ. ਐੱਫ਼. ਨੇ ਕਿਹਾ ਕਿ ਉਹ ਬੀਟਿੰਗ ਦੀ ਰੀਟ੍ਰੀਟ ਸੈਰਮਨੀ ਤੋਂ ਬਾਅਦ ਹੱਥ ਨਹੀਂ ਮਿਲਾਉਣਗੇ। ਇਸ ਤੋਂ ਇਲਾਵਾ ਅਟਾਰੀ, ਹੁਸੈਨੀਵਾਲਾ ਤੇ ਸਾਦਕੀ ਬਾਰਡਰ ਦੇ ਗੇਟ ਬੰਦ ਰਹਿਣਗੇ।
ਦੱਸ ਦੇਈਏ ਕਿ ਰੀਟ੍ਰੀਟ ਸੈਰਮਨੀ ਤੋਂ ਬਾਅਦ ਬੀ. ਐੱਸ. ਐੱਫ਼. ਦੇ ਜਵਾਨ ਅਤੇ ਪਾਕਿਸਤਾਨ ਦੇ ਜਵਾਨ ਗੇਟ ਖੋਲ੍ਹ ਕੇ ਆਪਸ ‘ਚ ਹੱਥ ਮਿਲਾਉਂਦੇ ਸਨ ਅਤੇ ਮਿਠਾਈ ਵੀ ਖੁਆਉਂਦੇ ਸਨ ਪਰ ਹੁਣ ਇਸ ਫੈਸਲੇ ਤੋਂ ਬਾਅਦ ਇਸ ਤਰ੍ਹਾਂ ਨਹੀਂ ਹੋਵੇਗਾ।
