ਮਜ਼ਦੂਰ ਦੇ ਕਤਲ ਦੇ ਦੋਸ਼ ਵਿੱਚ ਬਸਪਾ ਆਗੂ ਗ੍ਰਿਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :-  ਜਲੰਧਰ ਦਿਹਾਤੀ ਪੁਲਿਸ ਨੇ ਜਲੰਧਰ ਵਿੱਚ ਇੱਕ ਮਜ਼ਦੂਰ ਦੇ ਕਤਲ ਦੇ ਮਾਮਲੇ ਦੇ ਦੋਸ਼ ‘ਚ ਦੇਰ ਰਾਤ ਇੱਕ ਕਿਸਾਨ ਅਤੇ ਬਸਪਾ ਆਗੂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਮਜ਼ਦੂਰ ਮਨੋਜ ਨੇ ਮੁਲਜ਼ਮ ਜੱਸਾ ਤੋਂ 600 ਰੁਪਏ ਦੀ ਮੰਗ ਕੀਤੀ, ਜੋ ਕਿ ਸਰ੍ਹੋਂ ਦੀ ਕਟਾਈ ਲਈ ਉਸਦੀ ਅੱਧੀ ਦਿਹਾੜੀ ਸੀ, ਜਿਸ ਕਾਰਨ ਦੋਵਾਂ ਵਿਚਕਾਰ ਝਗੜਾ ਹੋ ਗਿਆ।

ਦੋਸ਼ ਹਨ ਕਿ ਉਨ੍ਹਾਂ ਦਾ ਪਹਿਲਾਂ ਸੜਕ ‘ਤੇ ਝਗੜਾ ਹੋਇਆ। ਜਦੋਂ ਜੱਸਾ ਵਰਕਸ਼ਾਪ ‘ਤੇ ਪਹੁੰਚਿਆ ਤਾਂ ਮਨੋਜ ਵੀ ਆਪਣੇ ਪੈਸੇ ਮੰਗਣ ਲਈ ਉੱਥੇ ਪਹੁੰਚ ਗਿਆ। ਇਸ ਦੌਰਾਨ, ਬਸਪਾ ਆਗੂ ਮਜ਼ਦੂਰ ‘ਤੇ ਗੋਲੀ ਚਲਾ ਕੇ ਭੱਜ ਗਿਆ। ਜਿਸ ਤੋਂ ਬਾਅਦ ਡੀਐਸਪੀ ਵਿਨੀਤ ਅਹਿਲਾਵਤ ਅਤੇ ਡੀਐਸਪੀ ਫਿਲੌਰ ਭਾਰਤ ਮਸੀਹ ਦੀ ਨਿਗਰਾਨੀ ਹੇਠ, ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਗੁਰਾਇਆ ਥਾਣੇ ਦੀ ਇੱਕ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਐਸਪੀ ਨੇ ਦੱਸਿਆ ਕਿ ਦੋਸ਼ ਹਨ ਕਿ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹੋਈ ਬਹਿਸ ਅਤੇ ਝਗੜੇ ਦੌਰਾਨ, ਜਸਪ੍ਰੀਤ ਸਿੰਘ ਨੇ ਕਥਿਤ ਤੌਰ ‘ਤੇ ਆਪਣੇ ਲਾਇਸੈਂਸੀ 32 ਬੋਰ ਰਿਵਾਲਵਰ ਤੋਂ ਮਨੋਜ ਕੁਮਾਰ ‘ਤੇ ਦੋ ਗੋਲੀਆਂ ਚਲਾਈਆਂ। ਗੋਲੀ ਲੱਗਣ ਕਾਰਨ ਮਨੋਜ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੁਰਾਇਆ ਪੁਲਿਸ ਸਟੇਸ਼ਨ ਦੀਆਂ ਟੀਮਾਂ ਨੇ ਤੁਰੰਤ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਦੌਰਾਨ, ਪੁਲਿਸ ਨੇ ਇੱਕ ਲਾਇਸੈਂਸੀ 32 ਬੋਰ ਰਿਵਾਲਵਰ, 3 ਖਾਲੀ ਕਾਰਤੂਸ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਇਸ ਮਾਮਲੇ ਵਿੱਚ, ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪੁਲਿਸ ਸਟੇਸ਼ਨ ਗੁਰਾਇਆ ਵਿਖੇ ਭਾਰਤੀ ਦੰਡ ਸੰਹਿਤਾ ਦੀ ਧਾਰਾ 103 ਅਤੇ ਆਰਮਜ਼ ਐਕਟ ਦੀ ਧਾਰਾ 27 ਤਹਿਤ ਐਫਆਈਆਰ ਨੰਬਰ 62 ਦਰਜ ਕੀਤੀ ਗਈ ਹੈ। ਹੋਰ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜੱਸਾ ਨੇ ਇਸ ਸਾਲ ਬਲਾਕ ਸੰਮਤੀ ਚੋਣਾਂ ਲੜੀਆਂ ਸਨ। ਉਹ ਇੱਕ ਬਸਪਾ ਨੇਤਾ ਅਤੇ ਇੱਕ ਨੰਬਰਦਾਰ ਵੀ ਹੈ। ਘਟਨਾ ਤੋਂ ਬਾਅਦ ਜੱਸਾ ਮੌਕੇ ਤੋਂ ਭੱਜ ਗਿਆ ਸੀ ਬਾਅਦ ‘ਚ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

By Gurpreet Singh

Leave a Reply

Your email address will not be published. Required fields are marked *