ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਲਈ GIC ਰਕਮ ਹੋਰ ਵਧਾਈ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਅਤੇ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ। ਹੁਣ 1 ਸਤੰਬਰ 2025 ਤੋਂ ਕੈਨੇਡਾ ਵਿੱਚ ਪੜ੍ਹਾਈ ਕਰਨ ਆ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ Guaranteed Investment Certificate (GIC) ਵਜੋਂ CAD $22,895 (ਲਗਭਗ ₹14.5 ਲੱਖ) ਦੀ ਰਕਮ ਦਿਖਾਉਣੀ ਪਵੇਗੀ। ਪਹਿਲਾਂ ਇਹ ਰਕਮ CAD $20,635 ਸੀ9

ਇਹ ਨਵਾਂ ਨਿਯਮ Student Direct Stream (SDS) ਰਾਹੀਂ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ‘ਤੇ ਲਾਗੂ ਹੋਵੇਗਾ। ਸਰਕਾਰ ਮੁਤਾਬਕ, ਇਹ ਵਾਧਾ ਵਧ ਰਹੀ ਜੀਵਨ ਲਾਗਤ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਦੇ ਆਰਥਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ9

GIC ਕੀ ਹੈ?

  • GIC (Guaranteed Investment Certificate) ਇੱਕ ਐਸੀ ਬੈਂਕਿੰਗ ਸਕੀਮ ਹੈ, ਜਿਸ ਵਿੱਚ ਵਿਦਿਆਰਥੀ ਕੈਨੇਡਾ ਜਾਣ ਤੋਂ ਪਹਿਲਾਂ ਨਿਰਧਾਰਤ ਰਕਮ ਕੈਨੇਡਾ ਦੀ ਬੈਂਕ ‘ਚ ਜਮ੍ਹਾਂ ਕਰਵਾਉਂਦੇ ਹਨ। ਇਸ ਰਕਮ ਵਿੱਚੋਂ ਕੁਝ ਹਿੱਸਾ ਵਿਦਿਆਰਥੀ ਨੂੰ ਕੈਨੇਡਾ ਪਹੁੰਚਣ ‘ਤੇ ਮਿਲ ਜਾਂਦਾ ਹੈ, ਜਦਕਿ ਬਾਕੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਮਿਲਦੀ ਰਹਿੰਦੀ ਹੈ3

ਇਸ ਤਬਦੀਲੀ ਨਾਲ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਹੁਣ ਹੋਰ ਵਧੇਰੇ ਰਕਮ ਦੀ ਲੋੜ ਹੋਵੇਗੀ, ਜੋ ਕਿ ਉਨ੍ਹਾਂ ਲਈ ਵੱਡਾ ਚੁਣੌਤੀਪੂਰਨ ਕਦਮ ਮੰਨਿਆ ਜਾ ਰਿਹਾ ਹੈ।

By nishuthapar1

Leave a Reply

Your email address will not be published. Required fields are marked *