ਅਮਰੀਕੀ ਟੈਰਿਫ਼ ਕਾਰਨ ਕੈਨੇਡਾ ਦੀਆਂ ਦਵਾਈਆਂ ਦੀ ਸਪਲਾਈ ਖ਼ਤਰੇ ‘ਚ, ਦੇਖੌ ਪੂਰੀ ਖ਼ਬਰ!

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਵੱਲੋਂ ਫਾਰਮਾਸਿਊਟਿਕਲ ਉਤਪਾਦਾਂ ‘ਤੇ ਲਗਾਏ ਜਾਣ ਵਾਲੇ ਟੈਰਿਫ਼ ਕਾਰਨ ਕੈਨੇਡਾ ਵਿੱਚ ਬਣ ਰਹੀਆਂ ਜ਼ਰੂਰੀ ਦਵਾਈਆਂ ਦੀ ਕੀਮਤ ਵਧਣ ਅਤੇ ਆਕਲਤ ਪੈਣ ਦਾ ਖਤਰਾ ਬਣ ਗਿਆ ਹੈ। ਐਂਟੀਬਾਇਓਟਿਕਸ, ਡਿਪ੍ਰੈਸ਼ਨ ਦੀਆਂ ਦਵਾਈਆਂ ਅਤੇ ਐਚਆਈਵੀ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਇਸ ਤਰ੍ਹਾਂ ਦੀਆਂ ਨੀਤੀਆਂ ਦਾ ਸਭ ਤੋਂ ਵਧੇਰੇ ਨੁਕਸਾਨ ਝੱਲ ਸਕਦੀਆਂ ਹਨ।ਇਹ ਖੁਲਾਸਾ ਯੂਨੀਵਰਸਿਟੀ ਆਫ ਟੋਰਾਂਟੋ ਦੇ ਡਰੱਗ ਪਾਲਿਸੀ ਖੋਜੀ ਮੀਨਾ ਟੈਡਰਸ ਵੱਲੋਂ ਕੀਤੇ ਗਏ ਅਧਿਐਨ ‘ਚ ਕੀਤਾ ਗਿਆ, ਜੋ ‘ਦ ਜਰਨਲ ਆਫ ਅਮਰੀਕਨ ਮੈਡਿਕਲ ਅਸੋਸੀਏਸ਼ਨ’ ਵਿੱਚ ਪ੍ਰਕਾਸ਼ਿਤ ਹੋਇਆ। ਉਨ੍ਹਾਂ ਅੱਗਾਹ ਕੀਤਾ ਕਿ ਅਮਰੀਕਾ ‘ਚ ਇਨ੍ਹਾਂ ਦਵਾਈਆਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਖਾਸ ਤੌਰ ‘ਤੇ ਉਹ ਦਵਾਈਆਂ ਜਿੱਥੇ ਕੈਨੇਡਾ ਹੀ ਮੁੱਖ ਉਤਪਾਦਕ ਹੈ।

ਇਸ ਲਿਸਟ ‘ਚ ਕੁਝ ਬਹੁਤ ਜ਼ਰੂਰੀ ਦਵਾਈਆਂ ਸ਼ਾਮਲ ਹਨ, ਜਿਵੇਂ ਕਿ Ibalizumab, ਜੋ ਐਚਆਈਵੀ ਇਲਾਜ ਲਈ ਵਰਤੀ ਜਾਂਦੀ ਹੈ, ਅਤੇ Oxcarbazepine, ਜੋ ਦੌਰਿਆਂ ਤੋਂ ਬਚਾਉਣ ਲਈ ਦਿੱਤੀ ਜਾਂਦੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 25% ਟੈਰਿਫ਼ ਲਗਾਉਣ ਦੀ ਯੋਜਨਾ ਬਣਾਈ ਸੀ, ਜਿਸਦਾ ਉਦੇਸ਼ ਅਮਰੀਕਾ ਵਿੱਚ ਘਰੇਲੂ ਉਤਪਾਦਨ ਨੂੰ ਵਧਾਉਣਾ ਅਤੇ ਉੱਚ ਦਵਾਈ ਕੀਮਤਾਂ ਨੂੰ ਘਟਾਉਣਾ ਹੈ। ਪਰ, ਟੈਡਰਸ ਦੇ ਅਧਿਐਨ ਅਨੁਸਾਰ, ਇਹ ਨੀਤੀ ਉਲਟੀ ਪੈ ਸਕਦੀ ਹੈ।ਟੈਡਰਸ ਮੁਤਾਬਕ, “ਟੈਰਿਫ਼ ਦੋਵੇਂ ਦੇਸ਼ਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਕੀਮਤਾਂ ਵਧਾ ਸਕਦੇ ਹਨ ਅਤੇ ਸਪਲਾਈ ਚੇਨ ਨੂੰ ਤਬਾਹ ਕਰ ਸਕਦੇ ਹਨ। ਕੈਨੇਡੀਅਨ ਹਕੂਮਤ ਵੀ ਵਪਾਰਕ ਤਣਾਅ ਵਧਾਉਂਦੇ ਹੋਏ ਦਵਾਈਆਂ ‘ਤੇ ਉਲਟਾ ਟੈਰਿਫ਼ ਲਗਾਉਣ ਬਾਰੇ ਸੋਚ ਰਹੀ ਹੈ, ਜੋ ਇੱਕ ਖ਼ਤਰਨਾਕ ਮਿਸਾਲ ਬਣੇਗੀ।”

ਇਹ ਅਧਿਐਨ 2022 ਦੇ ਚੌਥੇ ਤਿਮਾਹੀ ਤੋਂ ਲੈ ਕੇ 2023 ਦੇ ਤੀਜੇ ਤਿਮਾਹੀ ਤੱਕ ਇਕੱਤਰ ਕੀਤੇ ਡਾਟਾ ‘ਤੇ ਆਧਾਰਤ ਹੈ। ਇਸ ਸਮੇਂ ਦੌਰਾਨ, ਅਮਰੀਕਾ ਵਿੱਚ 22,000 ਤੋਂ ਵੱਧ ਦਵਾਈ ਉਤਪਾਦ ਵਿਕੇ, ਜਿਨ੍ਹਾਂ ਵਿੱਚੋਂ 411 ਸਿਰਫ਼ ਕੈਨੇਡਾ ਤੋਂ ਆਏ। ਕੈਨੇਡਾ ਦੀਆਂ ਦਵਾਈਆਂ ਅਮਰੀਕੀ ਮਾਰਕੀਟ ਵਿੱਚ ਭਾਵੇਂ ਕੁੱਲ ਦਵਾਈਆਂ ਦਾ ਕੇਵਲ 2% ਸਨ, ਪਰ ਇਹ 3 ਅਰਬ ਡਾਲਰ ਦੀ ਵਿਕਰੀ ਦੇ ਬਰਾਬਰ ਸੀ। 25% ਟੈਰਿਫ਼ ਲਗਣ ਨਾਲ ਇਹ ਖ਼ਰਚਾ 750 ਮਿਲੀਅਨ ਡਾਲਰ ਵੱਧ ਸਕਦਾ ਹੈ।

ਅਧਿਐਨ ਅਨੁਸਾਰ, ਬ੍ਰਾਂਡ-ਨੇਮ ਦਵਾਈਆਂ ਸ਼ੁਰੂਆਤੀ ਟੈਰਿਫ਼ ਝੱਲ ਸਕਦੀਆਂ ਹਨ, ਪਰ ਲੰਬੇ ਸਮੇਂ ਵਿੱਚ ਇਸਦੀ ਮਾਰ ਦੋਵੇਂ ਦੇਸ਼ਾਂ ਨੂੰ ਪੈਣੀ ਹੈ। ਅਗਲੇ ਕੁਝ ਮਹੀਨਿਆਂ ‘ਚ ਇਹ ਦੇਖਣਾ ਹੋਵੇਗਾ ਕਿ ਨਵੇਂ ਵਪਾਰਕ ਨਿਯਮਾਂ ਨਾਲ ਇਹ ਸੰਕਟ ਹੋਰ ਗੰਭੀਰ ਹੋ ਜਾਂਦਾ ਜਾਂ ਹੱਲ ਹੋਣ ਦੀ ਕੋਈ ਸੰਭਾਵਨਾ ਬਣਦੀ ਹੈ।

By Rajeev Sharma

Leave a Reply

Your email address will not be published. Required fields are marked *