ਕੈਨੇਡੀਅਨ MLA ਵੱਲੋਂ ਖ਼ਾਲਿਸਤਾਨੀ ਕੱਟੜਪੰਥੀਆਂ ਖ਼ਿਲਾਫ਼ ਜਾਂਚ ਦੀ ਮੰਗ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿਚ ਖ਼ਾਲਿਸਤਾਨੀ ਕੱਟੜਪੰਥੀਆਂ ਦੇ ਵੱਧਦੇ ਹੌਂਸਲੇ ਤੋਂ ਉੱਥੋਂ ਦੀਆਂ ਏਜੰਸੀਆਂ ਅਤੇ ਸਿਆਸਤਦਾਨ ਵੀ ਫ਼ਿਕਰਮੰਦ ਹਨ। ਕੁਝ ਦਿਨ ਪਹਿਲਾਂ ਕੈਨੇਡਾ ਦੀ ਨੈਸ਼ਨਲ ਸਿਕਿਓਰਿਟੀ ਏਜੰਸੀ CSIS ਵੱਲੋਂ ਇਸ ਬਾਰੇ ‘ਤੇ ਚੇਤਾਵਨੀ ਵੀ ਦਿੱਤੀ ਗਈ ਸੀ। ਹੁਣ ਕੈਨੇਡਾ ਤੋਂ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿਚ ਕੱਟੜਪੰਥੀਆਂ ਵੱਲੋਂ ਇਸ ਨੂੰ ‘ਧਰਮ ਯੁੱਧ’ ਦੱਸਦਿਆਂ ਕਿਹਾ ਜਾ ਰਿਹਾ ਹੈ ਕਿ ਅੱਜ ਖ਼ਾਲਿਸਤਾਨੀ ਅੱਤਵਾਦੀ ਗਰੁੱਪ ਸਰਗਰਮ ਹਨ। 

ਵਨ ਬੀ. ਸੀ.’ ਪਾਰਟੀ ਦੀ ਲੀਡਰ ਅਤੇ ਵੈਨਕੂਵਰ ਤੋਂ MLA ਡਲਾਸ ਬ੍ਰੋਡੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ X ‘ਤੇ ਸਾਂਝਾ ਕਰਦਿਆਂ ਲਿਖਿਆ ਕਿ ਖ਼ਾਲਿਸਤਾਨੀ ਕੱਟੜਪੰਥੀਆਂ ਵੱਲੋਂ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਅੱਤਵਾਦ ਅਤੇ ਹਿੰਸਾ ਖ਼ਤਮ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅੱਤਵਾਦ ਦੇ ਸਮਰਥਨ ਕਰਨ ਵਾਲੇ ਅਤੇ ਹਿੰਸਾ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਖ਼ਿਲਾਫ਼ ਜਾਂਚ ਕਰਨ ਦੀ ਮੰਗ ਕੀਤੀ ਹੈ। 

By Rajeev Sharma

Leave a Reply

Your email address will not be published. Required fields are marked *