ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸਪਸ਼ਟੀਕਰਨ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਸ਼੍ਰੀ ਜੋਗਿੰਦਰ ਸਿੰਘ ਉਗਰਾਹਾਂ ਨੇ ਮਿਤੀ 19 ਸਤੰਬਰ 2025 ਨੂੰ ਸੂਬਾ ਕਮੇਟੀ ਦੀ ਵੱਧਵੀਂ ਮੀਟਿੰਗ ਦੌਰਾਨ ਖਨੌਰੀ ਅਤੇ ਸੰਭੂ ਮੋਰਿਚਆਂ ਬਾਰੇ ਕਹੇ ਗਏ ਗੈਰ-ਵਾਜਬ ਸ਼ਬਦਾਂ ਬਾਰੇ ਆਵਦਾ ਸਪਸ਼ਟੀਕਰਨ ਕਿਸਾਨ ਮਜ਼ਦੂਰ ਮੋਰਚੇ ਨੂੰ ਲਿਖਤੀ ਰੂਪ ਵਿੱਚ ਭੇਜਿਆ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਵੱਲੋਂ ਕਹੇ ਗਏ ਸ਼ਬਦਾਂ ਦਾ ਜੋ ਅਰਥ ਬਣ ਗਿਆ ਹੈ, ਉਹਨਾਂ ਦਾ ਅਜਿਹੀ ਗੱਲ ਕਿਹਣ ਦਾ ਬਿਲਕੁਲ ਕੋਈ ਇਰਾਦਾ ਨਹੀਂ ਸੀ। ਨਾ ਮੇਰਾ, ਨਾ ਸਾਡੀ ਜਥੇਬੰਦੀ ਦਾ
ਅਜਿਹਾ ਕੋਈ ਜਾਇਜ਼ਾ ਜਾਂ ਨਿਰਣਾ ਹੈ। ਮੂੰਹੋ ਅਚੇਤ ਰੂਪ ਵਿੱਚ ਨਿਕਲੇ ਇਹਨਾਂ ਸ਼ਬਦਾਂ ਨੂੰ ਉਸੇ ਦਿਨ ਤੋਂ ਖਾਰਜ ਸਮਿਝਆ ਜਾਣਾ ਚਾਹੀਦਾ ਹੈ। ਮੈਂ ਆਪਣੇ ਵੱਲੋ ਕਿਸਾਨ ਮਜ਼ਦੂਰ ਮੋਰਚੇ ਦੇ ਪ੍ਰਮੁੱਖ ਆਗੂਆਂ ਨੂੰ ਇਸ ਵਿਵਾਦ ਦੇ ਸ਼ੁਰੂ ਵਿੱਚ ਦੀ ਆਵਦਾ ਸਪਸ਼ਟੀਕਰਨ ਫੋਨ ਰਾਹੀਂ ਦੇ ਦਿੱਤਾ ਸੀ। ਜਾਹਰ ਹੈ ਕਿ ਇਸ ਨੂੰ ਕਾਫੀ ਨਹੀਂ ਸਮਿਝਆ ਗਿਆ। ਮੰਦੇ ਭਾਗੀਂ ਇਹ ਆਪਸੀ ਦੂਸ਼ਣਬਾਜ਼ੀ ਦਾ ਉਹੀ ਦੌਰ ਬਣ ਗਿਆ,ਜਿਸ ਨੂੰ ਅਸੀਂ ਸਾਂਝੇ ਤੌਰ ‘ਤੇ ਖਤਮ ਕਰਨ ਦਾ ਫੈਸਲਾ ਕੀਤਾ ਸੀ। ਆਓ ਇਸ ਮੰਦਭਾਗੇ ਵਰਤਾਰੇ ਨੂੰ ਸਮਾਪਤ ਕਰੀਏ।ਆਓ ਸਾਂਝੇ ਸੰਘਰਸ਼ਾਂ ਦੇ ਰਾਹ ‘ਤੇ ਕਦਮ ਚੁੱਕਣ ਲਈ ਵਿਚਾਰ ਅਧੀਨ ਆ ਚੁੱਕੇ ਅੜੱਕਿਆਂ ਨੂੰ ਦੂਰ ਕਰਨ ਲਈ ਵਿਚਾਰ-ਚਰਚਾ ਦਾ ਅਗਲਾ ਗੇੜ ਸ਼ੁਰੂ ਕਰੀਏ।
ਸੰਯੁਕਤ ਕਿਸਾਨ ਮੋਰਚੇ ਦੀ 8 ਅਗਸਤ 2024 ਦੀ ਮੋਗਾ ਕਾਨਫਰੰਸ ਦੇ ਏਕਤਾ ਮਤੇ ਦਾ ਆਧਾਰ ਸ਼ੰਭੂ ਅਤੇ ਖਨੌਰੀ ਵਿੱਚ ਚੱਲ ਰਹੇ ਮੋਰਿਚਆਂ ਨੂੰ ਸੰਘਰਸ਼ਸ਼ੀਲ ਮੰਨਣ ਉੱਪਰ ਟਿਕਿਆ ਹੋਇਆ ਸੀ। ਇਹਨਾਂ ਮੋਰਿਚਆਂ ਦੀ ਤਾਕਤ ਨੂੰ ਤਾਲਮੇਲਵੇਂ ਸੰਘਰਸ਼ ਰਾਹੀਂ ਕੇਂਦਰੀ ਹਾਕਮਾਂ ਖਿਲਾਫ ਭਗਤਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੇ ਪਿਹਲਕਦਮੀ ਨਾਲ ਗੰਭੀਰ ਯਤਨ ਜੁਟਾਏ। ਸਾਡੀ ਜੱਥੇਬੰਦੀ ਵੱਲੋਂ ਇਸ ਸਾਂਝੇ ਸੰਘਰਸ਼ ਨੂੰ ਤਕੜਾਈ ਦੇਣ ਲਈ ਇਹਨਾਂ ਦੋਹਾਂ ਫੋਰਮਾਂ ਦੇ ਬਹੁਤ ਸਾਰੇ ਸੱਦਿਆ ਨਾਲ ਯੱਕ ਜਹਿਤੀ
ਪ੍ਰਗਟ ਕਰਨ ਲਈ ਵਿਆਪਕ ਪੱਧਰ‘ਤੇ ਲਾਮਬੰਦੀ ਕਰਿਦਆਂ ਤਾਲਮੇਲਵੇਂ ਐਕਸ਼ਨ ਕੀਤੇ। ਸ਼ੁਭਕਰਨ ਦਾ ਸ਼ਹੀਦੀ ਸਮਾਗਮ ਅਤੇ ਸ਼ੰਭੂ ਅਤੇ ਖਨੋਰੀ ਮੋਰਚੇ ਖਿਲਾਫ ਪੁਲਿਸ ਕਾਰਵਾਈ ਖਿਲਾਫ ਸਾਡੀ ਜਥੇਬੰਦੀ ਦੀ ਵੱਲੋਂ ਗਹਿ-ਗੱਡਵੀ ਸ਼ਮੂਲੀਅਤ ਕਰਨਾ, ਇਸ ਘੋਲ ਦੌਰਾਨ ਭਰਾਤਰੀ ਨਿਭਾਅ ਦੀਆਂ ਸਿਖ਼ਰਲੀਆਂ ਉਦਾਹਰਨਾਂ ਹਨ। ਸਾਂਝੀਆਂ ਸਰਗਰਮੀਆਂ ਦਾ ਝੰਡਾ ਉੱਚਾ ਰੱਖਣ ਅਤੇ ਭਰਾਤਰੀ ਰਿਸ਼ਿਤਆਂ ਨੂੰ ਨਿਭਾਉਣ ਪੱਖੋਂ ਸਾਡੀ ਜਥੇਬੰਦੀ ਦਾ ਲੰਮਾ ਇਤਿਹਾਸ ਹੈ। ਸ਼ਾਨਦਾਰ ਪ੍ਰਾਪਤੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ।
ਕਿਸਾਨ ਘੋਲ ਦਾ ਦੌਰ,ਦਿੱਲੀ ਦੀਆਂ ਬਰੂਹਾਂ ਉੱਪਰ ਘੋਲ ਨੂੰ ਜਾਰੀ ਰੱਖਣ ਦੇ ਸਮੇਂ ਦਾ ਹੋਵੇ, ਦਿੱਲੀ ‘ਚੋਂ ਘੋਲ ਨੂੰ ਜਿੱਤ ਕੇ ਮੁੜਨ ਵਾਲਾ ਸਮਾਂ ਹੋਵੇ ਜਾਂ ਸੂਬਿਆਂ ਵਿੱਚ ਆ ਕੇ ਅਗਲੇ ਸੰਘਰਸ਼ ਲਈ ਇੱਕ-ਜੁੱਟ ਰਹਿ ਕੇ, ਜੁੱਟ ਜਾਣ ਦਾ ਹੋਵੇ, ਕੇਂਦਰੀ ਹਾਕਮਾਂ ਨੇ ਇਸ ਵਿੱਚ ਘੁਸਪੈਠ ਕਰਨ ਲਈ ਸਿਰਤੋੜ ਯਤਨ ਜੁਟਾਏ ਹਨ। ਇਸ ਨੂੰ ਖੱਖੜੀਆਂ ਕਰੇਲੇ ਕਰਨ ਲਈ ਪੂਰਾ ਤਾਣ ਲਾਇਆ ਹੈ। ਕੇਂਦਰੀ ਅਤੇ ਸੂਬਾਈ ਹਾਕਮਾਂ ਦੇ ਅਿਜਹੇ ਯਤਨ ਅੱਗੇ ਵੀ ਜਾਰੀ ਰਹਿਣੇ ਹਨ। ਇਹ ਇੱਕ ਇਤਿਹਾਸਕ ਸੱਚਾਈ ਹੈ, ਇੱਕ ਇਤਿਹਾਸਕ ਸਬਕ ਹੈ। ਇਸ ਪੱਖੋਂ ਸਾਨੂੰ ਹਮੇਸ਼ਾ ਚੌਕਸ ਰਿਹਣਾ ਚਾਹੀਦਾ ਹੈ। ਇਸ ਸਬਕ ਨੂੰ ਪੱਲੇ ਬੰਨ ਕੇ ਰੱਖਣਾ ਚਾਹੀਦਾ ਹੈ।ਦਿੱਲੀ ਘੋਲ ਤੋਂ ਲੈ ਕੇ ਅੱਜ ਤੱਕ ਦੀ ਕਿਸਾਨ ਲਹਿਰ ਦੇ ਇਤਿਹਾਸ ਬਾਰੇ ਇੱਕ ਹੋਰ ਸੱਚਾਈ ਵੀ ਹੈ। ਇਹ ਸੱਚਾਈ ਇਸ ਤੋਂ ਵੀ ਵੱਧ ਮੂੰਹ ਜੋਰ ਹੈ, ਇਸ ਤੋਂ ਵੀ ਵੱਧ ਤਾਕਤਵਰ ਹੈ। ਸੱਚਾਈ ਇਹ ਹੈ ਕਿ ਇਹ ਸਾਰੇ ਦੌਰ ਵਿੱਚ ਹਾਕਮਾਂ ਦੀ ਘੁਸਪੈਠ ਵੱਡੀ ਹੋ ਗਈ ਹੈ ਜਾਂ ਛੋਟੀ ਰਹਿ ਗਈ, ਇਹ ਅੰਤਿਮ ਤੌਰ ‘ਤੇ ਨਾਕਾਮ ਕਰ ਦਿੱਤੀ ਗਈ। ਹਕੂਮਤੀ ਘੁਸਪੈਠ ਦਾ ਸ਼ਿਕਾਰ ਬਣਨ ਵਾਲੇ ਪਲੇਟਫਾਰਮ ਦਾ ਰੋਲ ਅਤੇ ਕਿਰਦਾਰ ਨੂੰ ਉਲਟਾ ਦੇਣ ਵਿੱਚ, ਸੰਘਰਸ਼ ਨੂੰ ਫੇਲ੍ਹ ਕਰ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਸਮੂਹ ਕਿਸਾਨ ਜਨਤਾ ਦੀ ਜਾਗਰਤੀ ਅਤੇ ਕਿਸਾਨ ਆਗੂਆਂ ਅਤੇ ਕਾਰਕੁਨਾਂ ਦੀ ਭਾਰੀ ਬਹੁਗਿਣਤੀ ਦੀ ਚੇਤੰਨ ਪਹਿਰੇਦਾਰੀ ਦੇ ਆਸਰੇ ਨਾਕਾਮ ਕਰ ਦਿੱਤੀ ਗਈ। ਅੱਜ ਇਸ ਜਾਗਰਤੀ ਅਤੇ ਚੇਤਨ ਪਹਿਰੇਦਾਰੀ ਨੂੰ ਕਿਸਾਨ ਲਹਿਰ ਦੀਆਂ ਸਾਰੀਆਂ ਟੁਕੜੀਆਂ ਵੱਲੋ ਜਾਰੀ ਰੱਖਣ ਅਤੇ ਤਕਿੜਆਂ ਕਰਨ ਦੀ ਜ਼ਰੂਰਤ ਵੱਧ ਗਈ ਹੈ। ਕਿਉਂਕਿ ਕੇਂਦਰੀ ਅਤੇ ਸੂਬਾਈ ਹਾਕਮ ਭਾਰਤੀ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹੱਥ ਵਿੱਚ ਸੌਂਪ ਦੇਣ ਲਈ ਤਰਲੋਮੱਛੀ ਹੋ ਰਹੇ ਹਨ। ਹਰ ਹਰਬਾ ਵਰਤਣ ਲਈ ਉਤਾਵਲੇ ਹੋ ਰਹੇ ਹਨ। ਕਿਸਾਨ ਲਹਿਰ ਵਿੱਚ ਘੁਸਪੈਠ ਕਰਨਾ ਅਤੇ ਇਸ ਨੂੰ ਖੱਖੜੀਆਂ ਕਰੇਲੇ ਕਰ ਦੇਣਾ, ਇਸ ਨੂੰ ਕਰਾਹੇ ਪਾ ਦੇਣਾ, ਇਸ ਨੂੰ ਭਰਾਮਾਰ ਲੜਾਈ ਵਿੱਚ ਪਲਟ ਦੇਣਾ, ਇਹਨਾਂ ਦੇ ਹੱਥਾਂ
ਵਿੱਚ ਬਰਤਾਨਵੀ ਬਸਤੀਵਾਦੀਆਂ ਵੱਲੋਂ ਸੌਂਪਿਆ ਹੋਇਆ ਕਾਰਗਾਰ ਹਥਿਆਰ ਹੈ। ਅੱਜ ਸਾਡੀ ਉਭਰਵੀਂ ਲੋੜ ਹੈ ਕਿ ਅਸੀਂ ਹਾਕਮਾਂ ਦੇ ਹਥਿਆਰ ਨੂੰ ਨਾਕਾਰਾ ਕਰਨ ਲਈ ਆਪਸੀ ਭਰੋਸੇਯੋਗਤਾ,ਏਕਤਾ ਅਤੇ ਸਾਥੀਆਨਾ ਭਾਵਨਾ ਨੂੰ ਅੱਗੇ ਵਧਾਉਣ ਲਈ ਹੋਰ ਵੱਧ ਗੰਭੀਰਤਾ ਨਾਲ ਕਦਮ ਅੱਗੇ ਵਧਾਏ।

ਸਪਸ਼ਟੀਕਰਨ ਦੀ ਕਾਪੀ ਕਮੈਂਟ ਵਿੱਚ ਪਿੰਨ ਹੈ

By Gurpreet Singh

Leave a Reply

Your email address will not be published. Required fields are marked *