ਪਟਿਆਲਾ ਵਿੱਚ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ, ਆਯੋਜਿਤ ਸਮਾਗਮ ਤੋਂ ਪਾਇਆ ਮੋੜਾ

ਪਟਿਆਲਾ ਵਿੱਚ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ, ਆਯੋਜਿਤ ਸਮਾਗਮ ਤੋਂ ਪਾਇਆ ਮੋੜਾ

ਪਟਿਆਲਾ (ਗੁਰਪ੍ਰੀਤ ਸਿੰਘ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਵਿੱਚ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਪਰ ਦੂਜੇ ਪਾਸੇ ਪਹਿਲਾਂ ਤੋਂ ਆਯੋਜਿਤ ਇੱਕ ਸਮਾਗਮ ਤੋਂ ਅਚਾਨਕ ਪਰਤ ਜਾਣ ਦਾ ਫੈਸਲਾ ਲਿਆ।

ਮੁੱਖ ਮੰਤਰੀ ਨੂੰ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਸਟੇਜ ‘ਤੇ ਭਾਸ਼ਣ ਦੇਣਾ ਸੀ, ਪਰ ਅਣਜਾਣੇ ਕਾਰਨਾਂ ਕਰਕੇ ਉਹ ਉਥੋਂ ਸਿੱਧੇ ਵਾਪਸ ਚਲੇ ਗਏ।

ਜਾਣਕਾਰੀ ਮੁਤਾਬਕ, ਮੁੱਖ ਮੰਤਰੀ ਭਗਵੰਤ ਮਾਨ ਕਾਲੀ ਮਾਤਾ ਮੰਦਿਰ ਪਹੁੰਚੇ ਅਤੇ ਧਾਰਮਿਕ ਵਿਧੀਆਂ ਵਿੱਚ ਸ਼ਾਮਲ ਹੋਏ। ਮੰਦਿਰ ‘ਚ ਮੱਥਾ ਟੇਕਣ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਪਤਰਕਾਰਾਂ ਨਾਲ ਚਰਚਾ ਵੀ ਕੀਤੀ, ਜਿਸ ਦੀ ਇੱਕ ਵੀਡੀਓ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਪਰ ਇਸ ਤੋਂ ਬਾਅਦ ਉਨ੍ਹਾਂ ਨੇ ਨਿਰਧਾਰਤ ਸਮਾਗਮ ‘ਤੇ ਆਪਣੀ ਹਾਜ਼ਰੀ ਨਹੀਂ ਲਗਾਈ ਅਤੇ ਬਿਨਾਂ ਕਿਸੇ ਐਲਾਨ ਦੇ ਚਲੇ ਗਏ।

ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਅਜੇ ਤੱਕ ਇਸ ਫੈਸਲੇ ਦੇ ਪਿੱਛੇ ਕਾਰਨਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਹ ਮੰਦਿਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।

By Gurpreet Singh

Leave a Reply

Your email address will not be published. Required fields are marked *