ਪੰਜਾਬ ‘ਚ Coldrif ਕਫ ਸਿਰਪ ਬੈਨ!

ਨੈਸ਼ਨਲ ਟਾਈਮਜ਼ ਬਿਊਰੋ :- ਪੂਰੇ ਦੇਸ਼ ਵਿੱਚ ਕੋਲਡਰਿਫ ਕਫ ਸਿਰਪ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਇਸ ਵਿਚਾਲੇ ਹੀ ਪੰਜਾਬ ‘ਚ ਵੀ ਕੋਲਡਰਿਫ ਕਫ ਸਿਰਪ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਵਿੱਚ ਇਸ ਕਫ ਸਿਰਪ ਦੀ ਵਰਤੋਂ ਕਾਰਨ 10 ਬੱਚਿਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਵੀ ਇਹ ਕਫ ਸਿਰਪ ਬੈਨ ਕਰਨ ਦਾ ਫੈਸਲਾ ਲਿਆ ਹੈ।
ਇਸ ਸਬੰਧੀ ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਦੇ ਸਾਰੇ ਪ੍ਰਚੂਨ ਵਿਕਰੇਤਾ, ਵਿਤਰਕ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਹਸਪਤਾਲ/ਸਿਹਤ ਸੰਭਾਲ ਸੰਸਥਾਵਾਂ, ਆਦਿ ਇਸ ਉਤਪਾਦ ਨੂੰ ਖਰੀਦ ਜਾਂ ਵੇਚ ਨਹੀਂ ਸਕਣਗੇ । ਜੇਕਰ ਰਾਜ ਵਿੱਚ ਇਸ ਦਾ ਕੋਈ ਸਟਾਕ ਪਾਇਆ ਜਾਂਦਾ ਹੈ, ਤਾਂ ਜਾਣਕਾਰੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਭੇਜੀ ਜਾਵੇਗੀ।

ਦੱਸ ਦਈਏ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਇਸ ਕਫ ਸਿਰਪ ਨਾਲ ਬੱਚਿਆਂ ਦੀ ਮੌਤ ਨੇ ਲੋਕਾਂ ਦੇ ਮਨਾਂ ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਸਨ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਬੱਚੇ ਦੀ ਮੌਤ ਤੋਂ ਬਾਅਦ, ਕੋਲਡਰਿਫ ਕਫ ਸਿਰਪ ਦੇ ਇੱਕ ਬੈਚ ਵਿੱਚ ਡਾਇਥਾਈਲੀਨ ਗਲਾਈਕੋਲ ਨਾਮਕ ਇੱਕ ਜ਼ਹਿਰੀਲੇ ਰਸਾਇਣ ਦੇ ਪਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਇਸ ਮਨੁੱਖੀ ਸਰੀਰ ਲਈ ਘਾਤਕ ਹੋ ਸਕਦਾ ਹੈ। ਇਸ ਤੋਂ ਬਾਅਦ, ਐਮਪੀ, ਯੂਪੀ, ਉਤਰਾਖੰਡ, ਮਹਾਰਾਸ਼ਟਰ, ਤਾਮਿਲਨਾਡੂ, ਕੇਰਲ ਸਮੇਤ ਕਈ ਰਾਜਾਂ ਵਿੱਚ ਕੋਲਡਰਿਫ ਕਫ ਸਿਰਪ ‘ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਪਾਬੰਦੀਸ਼ੁਦਾ ਕਫ ਸਿਰਪ ਨੂੰ ਲੈ ਕੇ ਕਈ ਰਾਜਾਂ ਵਿੱਚ ਛਾਪੇ ਮਾਰੇ ਜਾ ਰਹੇ ਹਨ ਅਤੇ ਸਰਕਾਰ ਨੇ ਛੋਟੇ ਬੱਚਿਆਂ ਨੂੰ ਇਹ ਖੰਘ ਦੀ ਦਵਾਈ ਨਾ ਦੇਣ ਦੀ ਸਲਾਹ ਵੀ ਜਾਰੀ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *