ਡੇਰਾਬੱਸੀ ‘ਚ ਭਗਵਾਨ ਸ਼ਨੀ ਦੇਵ ਮੰਦਰ ਦੀ ਉਸਾਰੀ ਸ਼ੁਰੂ

ਡੇਰਾਬੱਸੀ (ਗੁਰਪ੍ਰੀਤ ਸਿੰਘ): ਬ੍ਰਾਹਮਣ ਸਭਾ 359, ਡੇਰਾਬੱਸੀ ਵੱਲੋਂ ਚਲਾਏ ਜਾ ਰਹੇ ਭਗਵਾਨ ਪਰਸ਼ੂਰਾਮ ਭਵਨ, ਸਰਸਵਤੀ ਵਿਹਾਰ ਵਿੱਚ ਅੱਜ ਕਲੋਨੀ ਨਿਵਾਸੀਆਂ ਦੀ ਸਹਿਯੋਗ ਨਾਲ ਭਗਵਾਨ ਸ਼ਨੀ ਦੇਵ ਮਹਾਰਾਜ ਦੇ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ।

ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਅਤੇ ਦਿਨੇਸ਼ ਵੈਸ਼ਨਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਵਿੱਤਰ ਕੰਮ ਸਭਾ ਦੇ ਪ੍ਰਧਾਨ ਰਵਿੰਦਰ ਵੈਸ਼ਨਵ, ਮਹਿਲਾ ਪ੍ਰਧਾਨ ਸ੍ਰੀਮਤੀ ਸੁਸ਼ੀਲਾ ਰਾਜਪੂਤ, ਅਤੇ ਕਲੋਨੀ ਨਿਵਾਸੀਆਂ ਲਖਨ ਸਿੰਘ ਰਾਣਾ, ਡੀ.ਕੇ. ਮਿਸ਼ਰਾ, ਬ੍ਰਿਜ ਬਿਹਾਰੀ, ਰਮੇਸ਼ ਸ਼ਰਮਾ, ਅਸਕੋ ਵਿਆਸ, ਭੁਪਿੰਦਰ ਸ਼ਰਮਾ, ਸ਼ਿਵ ਚਰਨ ਸ਼ਰਮਾ, ਅਵਤਾਰ ਸਿੰਘ, ਪ੍ਰੇਮ ਸਿੰਘ ਸ਼ਰਮਾ, ਕੁਲਦੀਪ ਸਿੰਘ, ਸੁਨੀਤਾ ਸ਼ਰਮਾ, ਮੀਨਾ ਛਾਬੜਾ ਆਦਿ ਦੀ ਹਾਜ਼ਰੀ ਵਿੱਚ ਸ਼ੁਰੂ ਕੀਤਾ ਗਿਆ।

ਇਸ ਮੌਕੇ ‘ਤੇ ਸਭਾ ਦੇ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਨੇ ਭਗਵਾਨ ਸ਼ਨੀ ਦੇਵ ਦੀ ਅਰਾਧਨਾ ਕਰਕੇ ਮੰਦਰ ਦੀ ਨੀਂਹ ਰਖੀ। ਸਾਰਿਆਂ ਨੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਸਦਕਾ ਸ਼ਹਿਰ ਦੀ ਭਲਾਈ ਅਤੇ ਸਭਨਾ ਦੇ ਸੁੱਖ-ਸਮ੍ਰਿੱਧੀ ਦੀ ਅਰਦਾਸ ਕੀਤੀ।

By Gurpreet Singh

Leave a Reply

Your email address will not be published. Required fields are marked *