ਡੇਰਾਬੱਸੀ, 12 ਮਈ (ਗੁਰਪ੍ਰੀਤ ਸਿੰਘ): ਨਗਰ ਕੌਂਸਲ ਡੇਰਾਬੱਸੀ ਵੱਲੋਂ ਸ਼ਕਤੀ ਨਗਰ ਦੀ ਗਲੀ ਨੰਬਰ 2 ਵਿੱਚ ਕੱਟੀ ਜਾ ਰਹੀ ਨਜਾਇਜ਼ ਕਲੋਨੀ ‘ਤੇ ਸੋਮਵਾਰ ਨੂੰ ਕਸਰਤਮੰਦ ਕਾਰਵਾਈ ਕੀਤੀ ਗਈ। JCB ਮਸ਼ੀਨ ਦੀ ਮਦਦ ਨਾਲ ਕੱਚੀਆਂ ਗਲੀਆਂ ਤੋੜ ਕੇ ਕਲੋਨਾਈਜ਼ਰ ਦੀ ਸਾਜ਼ਿਸ਼ ‘ਤੇ ਪਾਣੀ ਫੇਰ ਦਿੱਤਾ ਗਿਆ।
ਲੰਘੀ 28 ਅਪ੍ਰੈਲ ਨੂੰ ਸ਼ਕਤੀ ਨਗਰ ਡੇਰਾਬੱਸੀ ਗਲੀ ਨੰਬਰ ਦੋ ਦੇ ਵਾਸੀ ਸਮਾਜ ਸੇਵੀ ਪਰਮਜੀਤ ਸਿੰਘ ਰੰਮੀ , ਤਰਸੇਮ ਲਾਲ ਸੈਣੀ, ਸੰਦੀਪ ਸੈਣੀ, ਮੋਨੂ , ਰਜੇਸ਼ , ਕੁਲਵਿੰਦਰ ਕੌਰ , ਅਭੇ ਸਿੰਘ , ਮਨੋਜ ਮਿੱਤਲ , ਰਾਮ ਵਰਮਾ , ਸੋਨੀਆ ਵਰਮਾ, ਮੀਨਾ ਬਖਸ਼ੀ , ਮੰਗਲ ਰਾਮ ਨਾਰੰਗ, ਵਿਮਲ ਚੌਧਰੀ ਆਦਿ ਨੇ ਕਾਰਜ਼ ਸਧਕ ਅਫਸਰ ਨਗਰ ਕੌਂਸਲ ਨੂੰ ਮੰਗ ਪੱਤਰ ਦੇ ਕੇ ਕਿਹਾ ਸੀ ਕਿ ਉਹਨ ਦੀ ਗਲੀ ਵਿੱਚ ਕਿਸੇ ਵਿਅਕਤੀ ਵੱਲੋਂ 1400 ਗਜ਼ ਨਜਾਇਜ਼ ਕਲੋਨੀ ਕੱਟੀ ਜਾ ਰਹੀ ਹੈ। ਕਲੋਨੀ ਵਿੱਚ 20 ਫੁੱਟ ਦੀਆਂ ਕੱਚੀਆਂ ਗਲੀਆਂ ਪਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਪਲਾਟ ਵੇਚੇ ਜਾ ਰਹੇ ਹਨ l ਕਲੋਨੀ ਵਾਸੀਆਂ ਨੇ ਕੌਂਸਲ ਤੋਂ ਮੰਗ ਕੀਤੀ ਸੀ ਕਿ ਜਲਦ ਤੋਂ ਜਲਦ ਇਸ ਕੰਮ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਝਾਂਸੇ ਵਿੱਚ ਆ ਕੇ ਪਲਾਟ ਨਾ ਖਰੀਦ ਲਵੇ l
ਸੋਮਵਾਰ ਨੂੰ ਨਗਰ ਕੌਂਸਲ ਵੱਲੋਂ ਕਾਰਵਾਈ ਕਰਦਿਆਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਕਲੋਨੀ ਵਿਚਲੀਆਂ ਗਲੀਆਂ ਨੂੰ ਪੱਟ ਦਿੱਤਾ ਗਿਆ l ਇਸ ਮੌਕੇ ਏਟੀਪੀ ਗੁਰਪ੍ਰੀਤ ਸਿੰਘ, ਡਰਾਫਸਮੈਨ ਅਕੁਲ ਤੋਂ ਇਲਾਵਾ ਨਗਰ ਕੌਂਸਲ ਦੇ ਕਰਮਚਾਰੀ ਹਾਜ਼ਰ ਸਨ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਿਜੇ ਜਿੰਦਲ ਨੇ ਕਿਹਾ ਕੀ ਸ਼ਹਿਰ ਵਿੱਚ ਕਿਸੇ ਨੂੰ ਵੀ ਨਜਾਇਜ਼ ਕਲੋਨੀ ਕੱਟਣ ਨਹੀਂ ਦਿੱਤੀ ਜਾਵੇਗੀ। ਜੇਕਰ ਕਿਸੇ ਵੱਲੋਂ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਾਹੌਲ ਖਰਾਬ ਹੋਣ ਕਾਰਨ ਕਾਰਵਾਈ ਵਿੱਚ ਥੋੜੀ ਜਿਹੀ ਦੇਰੀ ਜਰੂਰ ਹੋਈ ਹੈ। ਜੇਕਰ ਕਲੋਨਾਈਜ਼ਰ ਵੱਲੋਂ ਦੁਬਾਰਾ ਨਾਜਾਇਜ਼ ਤੌਰ ਤੇ ਗਲੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿਰੁੱਧ ਪੁਲਿਸ ਕਾਰਵਾਈ ਕੀਤੀ ਜਾਵੇਗੀ।
