ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਦਾ 11 ਕਰੋੜ ਰੁਪਏ ਦਾ ਇਨਾਮ ਬਠਿੰਡਾ ਵਿਚ ਇਕ ਵਿਅਕਤੀ ਦਾ ਨਿਕਲਿਆ ਹੈ ਪਰ ਇਨਾਮ ਨਿਕਲਣ ਦੇ ਬਾਵਜੂਦ ਵੀ ਟਿਕਟ ਖਰੀਦਣ ਵਾਲਾ ਵਿਅਕਤੀ ਅਜੇ ਤੱਕ ਨਹੀਂ ਮਿਲਿਆ ਹੈ। ਬਠਿੰਡਾ ਦੇ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਦੀ ਟਿਕਟ ਉਨ੍ਹਾਂ ਦੀ ਏਜੰਸੀ ਤੋਂ ਵੇਚੀ ਗਈ ਸੀ। ਇਸ ਟਿਕਟ ‘ਤੇ 11 ਕਰੋੜ ਰੁਪਏ ਦਾ ਇਨਾਮ ਬਠਿੰਡਾ ਵਿਚ ਨਿਕਲਿਆ ਹੈ। ਲਾਟਰੀ ਵਿਕਰੇਤਾ ਨੇ ਕਿਹਾ ਕਿ ਟਿਕਟ ਜਿੱਤਣ ਵਾਲਾ ਵਿਅਕਤੀ ਅਜੇ ਤੱਕ ਉਨ੍ਹਾਂ ਕੋਲ ਨਹੀਂ ਪਹੁੰਚਿਆ ਹੈ ਅਤੇ ਉਹ ਟਿਕਟ ਖਰੀਦਣ ਵਾਲੇ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਇਸ ਮਾਮਲੇ ਨੇ ਬਠਿੰਡਾ ਅਤੇ ਨੇੜਲੇ ਖੇਤਰਾਂ ਵਿਚ ਲੋਕਾਂ ਵਿਚ ਦਿਲਚਸਪੀ ਵਧਾ ਦਿੱਤੀ ਹੈ। ਲੋਕ ਇਹ ਦੇਖਣ ਲਈ ਉਤਾਵਲੇ ਹਨ ਕਿ 11 ਕਰੋੜ ਰੁਪਿਆ ਵਿਅਕਤੀ ਕੌਣ ਹੈ ਅਤੇ ਕਿਸ ਦੀ ਕਿਸਮਤ ਨੇ ਇੰਝ ਪਲਟੀ ਮਾਰ ਦਿੱਤੀ ਹੈ।
