5 ਥਾਵਾਂ ‘ਤੇ ਛਾਪੇਮਾਰੀ, 19 ਲੱਖ ਰੁਪਏ ਨਕਦ ਬਰਾਮਦ
ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਲੰਧਰ ਜ਼ੋਨਲ ਟੀਮ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਲੁਧਿਆਣਾ ਅਤੇ ਚੰਡੀਗੜ੍ਹ ‘ਚ 5 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ, ਇਹ ਛਾਪੇ Red Leaf Immigration Pvt. Ltd., Overseas Partner Education Consultants, Infoviz Software Solutions ਅਤੇ ਹੋਰ ਸੰਸਥਾਵਾਂ ‘ਤੇ ਮਾਰੇ ਗਏ।
ਈਡੀ ਦੀ ਟੀਮ ਨੇ 19 ਲੱਖ ਰੁਪਏ ਨਕਦ, ਕਈ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੇ ਹਨ। ਇਹ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਇਹ ਕੰਪਨੀਆਂ ਅਤੇ ਵਿਅਕਤੀ ਵਿਦੇਸ਼ ਜਾਣ ਦੇ ਇੱਛੁਕ ਅਯੋਗ ਉਮੀਦਵਾਰਾਂ ਲਈ ਜਾਅਲੀ ਸਿੱਖਿਆ ਸਰਟੀਫਿਕੇਟ, ਤਜਰਬਾ ਪੱਤਰ ਅਤੇ ਨਕਲੀ ਬੈਂਕ ਬੈਲੇਂਸ ਤਿਆਰ ਕਰਦੇ ਸਨ। ਉਨ੍ਹਾਂ ਦੀ ਵੀਜ਼ਾ ਅਰਜ਼ੀ ਮਨਜ਼ੂਰ ਕਰਵਾਉਣ ਲਈ ਨਕਲੀ ਦਸਤਾਵੇਜ਼ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਮੋਟੀ ਰਕਮ ਵੀ ਵਸੂਲੀ ਜਾਂਦੀ ਸੀ। ਈਡੀ ਨੇ ਇਹ ਜਾਂਚ ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਵੱਲੋਂ ਦਰਜ ਕੀਤੀਆਂ ਗਈਆਂ (ਐਫਆਈਆਰਜ਼) ਦੇ ਆਧਾਰ ਤੇ ਸ਼ੁਰੂ ਕੀਤੀ ਸੀ, ਇਹ ਐਫਆਈਆਰ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਓਵਰਸੀਜ਼ ਕ੍ਰਿਮੀਨਲ ਇਨਵੈਸਟੀਗੇਸ਼ਨ ਦਫ਼ਤਰ ਦੀ ਸ਼ਿਕਾਇਤ ਤੇ ਦਰਜ ਹੋਈਆਂ ਸਨ।
ਈਡੀ ਦੀ ਜਾਂਚ ਅਜੇ ਵੀ ਜਾਰੀ ਹੈ।
