ਮਸ਼ਹੂਰ ਗਾਇਕ ਹਸਨ ਮਾਣਕ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਮਸ਼ਹੂਰ ਗਾਇਕ ਹਸਨ ਮਾਣਕ ਨੂੰ ਫਗਵਾੜਾ ਪੁਲਿਸ ਇਕ ਪੁਰਾਣੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਵਿਦੇਸ਼ੀ ਔਰਤ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਬਾਅਦ ਪੁਲਿਸ ਨੇ ਇਹ ਵੱਡਾ ਐਕਸ਼ਨ ਲਿਆ ਹੈ। ਅਦਾਲਤ ਨੇ ਗਾਇਕ ਨੂੰ 14 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।

ਔਰਤ ਨੇ ਹਸਨ ਮਾਣਕ ‘ਤੇ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਤੇ ਪੈਸੇ ਠੱਗਣ ਦੇ ਇਲਜ਼ਾਮ ਲਾਏ ਹਨ। ਇਸ ਨੂੰ ਲੈ ਕੇ ਔਰਤ ਦੇ ਪਰਿਵਾਰ ਨੇ ਫਗਵਾੜਾ ਥਾਣੇ ਵਿਚ ਰਿਪੋਰਟ ਦਜ ਕਰਵਾਈ ਸੀ। ਪੁਲਿਸ ਨੇ ਕਈ ਵਾਰ ਹਸਨ ਮਾਣਕ ਨੂੰ ਥਾਣੇ ਵਿਚ ਪੇਸ਼ ਹੋਣ ਲਈ ਵੀ ਕਿਹਾ ਸੀ ਪਰ ਹਸਨ ਮਾਣਕ ਉਥੇ ਪੇਸ਼ ਨਹੀਂ ਹੋਇਆ। ਹੁਣ ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

By Gurpreet Singh

Leave a Reply

Your email address will not be published. Required fields are marked *