ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਦਿਹਾਤੀ ਅਤੇ ਨਾਲ ਲੱਗਦੇ ਇਲਾਕਿਆਂ, ਜ਼ਿਲ੍ਹਿਆਂ ਜਿਵੇਂ ਤਰਨ ਤਾਰਨ, ਪੱਟੀ , ਹਰੀਕੇ ,ਫਰੀਦਕੋਟ , ਫਿਰੋਜ਼ਪੁਰ ਤਮਾਮ ਇਲਾਕਿਆਂ ਵਿੱਚ ਪੁਲਿਸ ਕਿਸਾਨ ਆਗੂਆਂ ਦੇ ਘਰ ਪਹੁੰਚੀ। ਭਾਰਤੀ ਕਿਸਾਨ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਦਾ ਅੱਜ ਸੂਬਾ ਪੱਧਰੀ ਧਰਨਾ ਫਰੀਦਕੋਟ ਬੈਂਕ ਦੇ ਬਾਹਰ ਸੀ। ਜਿਸ ਵਿਚ ਕਰਜ਼ੇ ਮੁਕਤੀ, one time settelment ਸਮੇਤ ਹੋਰ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕਰਨਾ ਸੀ।
ਇਸ ਤੋਂ ਬਾਅਦ ਅੱਜ ਤੜਕਸਾਰ ਪੁਲਿਸ ਕਿਸਾਨਾਂ ਦੇ ਘਰ ਪਹੁੰਚੀ। ਇਸ ਵਿਚ ਕਾਕਾ ਕੋਟੜਾ, ਜਗਜੀਤ ਸਿੰਘ ਡੱਲੇਵਾਲ, ਬੋਹੜ ਸਿੰਘ , ਦੀਪੂ ਮੰਡੀ ਸਮੇਂਤ ਦਰਜਨਾਂ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਨੂੰ ਪੁਲਿਸ ਵੱਲੋਂ ਘਰਾਂ ਤੋਂ ਚੁੱਕਿਆ ਗਿਆ ਹੈ। ਡੱਲੇਵਾਲ ਦੇ ਘਰ ਪੁਲਿਸ ਪਹੁੰਚ ਚੁੱਕੀ ਹੈ।
ਉਨ੍ਹਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇਕਰ ਕੁਝ ਹੁੰਦਾ ਤਾਂ ਉਸਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਹਰਭਗਵਾਨ ਸਿੰਘ ਲੰਬੀ ਨੂੰ ਸਵੇਰੇ ਸਵਾ ਚਾਰ ਵਜੇ ਘਰ ਤੋਂ ਚੁੱਕਿਆ ਗਿਆ ਹੈ। ਬੋਹੜ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦੇ ਘਰ ਪੰਜਾਬ ਪੁਲਿਸ ਪਹੁੰਚ ਚੁੱਕੀ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸਵੇਰੇ 4 ਵਜੇ ਤੋਂ ਘਰਾਂ ਵਿੱਚ ਛਾਪੇਮਾਰੀ ਕਰਕੇ ਡਿਟੇਨ ਕੀਤਾ ਜਾ ਰਿਹਾ ਹੈ।
ਪਿਛਲੇ ਪੰਜ ਮਹੀਨਿਆਂ ਤੋਂ ਲੈਂਡ ਮਾਰਗੇਜ਼ ਬੈਂਕ ਦੇ ਬਾਹਰ ਧਰਨੇ ਉਤੇ ਬੈਠੇ ਕਿਸਾਨਾਂ ਵੱਲੋਂ ਅੱਜ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਅੱਜ ਫ਼ਰੀਦਕੋਟ ਪੁਲਿਸ ਵੱਲੋਂ ਪਹਿਲਾ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਦੇ ਘਰ ਤੋਂ ਹੀ ਹਿਰਾਸਤ ਵਿਚ ਲੈਕੇ ਨਜ਼ਰਬੰਦ ਕਰ ਦਿੱਤਾ ਗਿਆ। ਗੌਰਤਲਬ ਹੈ ਕੇ ਪਿਛਲੇ ਪ੍ਰੋਗਰਾਮ ਅਨੁਸਾਰ ਕਿਸਾਨਾਂ ਵੱਲੋਂ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਵਿੱਚ ਰੋਜ਼ਾਨਾ 21 ਕਿਸਾਨ ਆਪਣੀ ਗ੍ਰਿਫਤਾਰੀ ਦੇ ਰਹੇ ਸਨ ਜੋ ਸਿਲਸਿਲਾ 9 ਤਰੀਖ ਤੱਕ ਜਾਰੀ ਰਿਹਾ।
