ਸ੍ਰੀ ਅਮਰਨਾਥ ਜੀ ਦੇ ਭੰਡਾਰੇ ਲਈ ਪੰਜ ਟਰੱਕ ਸਾਬਕਾ ਸਪੀਕਰ ਰਾਣਾ ਕੇਪੀ ਤੇ ਸੁਆਮੀ ਮੁਲਖ ਰਾਜ ਗਿਰੀ ਵੱਲੋਂ ਰਵਾਨਾ

ਨੈਸ਼ਨਲ ਟਾਈਮਜ਼ ਬਿਊਰੋ :- ਬਾਬਾ ਬਰਫਾਨੀ ਜੀ ਦੀ ਪਵਿੱਤਰ ਗੁਫਾ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋ ਗਈ ਹੈ। ਬਾਬਾ ਬਰਫਾਨੀ ਜੀ ਦੇ ਦਰਸ਼ਨਾਂ ਲਈ ਅਮਰਨਾਥ ਪਹੁੰਚ ਰਹੀ ਸੰਗਤ ਦੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਤੋਂ 70ਵੀਂ ਸ੍ਰੀ ਅਮਰਨਾਥ ਜੀ ਦੇ ਵਿਸ਼ਾਲ ਭੰਡਾਰੇ ਲਈ ਪੰਜ ਟਰੱਕ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਦੇ ਗੱਦੀ ਨਸ਼ੀਨ ਸੁਆਮੀ ਮੁਲਖ ਰਾਜ ਗਿਰੀ ਜੀ ਵੱਲੋਂ ਲੰਗਰ ਦੇ ਸਮਾਨ ਕੰਬਲ, ਗੱਦੇ, ਬਿਸਤਰਿਆਂ ਤੇ ਹੋਰ ਸਮਾਨ ਦੇ ਨਾਲ ਭਰੇ ਇਨ੍ਹਾਂ ਪੰਜਾਂ ਟਰੱਕਾਂ ਧਾਰਮਿਕ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਵੀ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਮੁਲਖ ਰਾਜ ਗਿਰੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਬਾਬਾ ਅਮਰਨਾਥ ਜੀ ਦੀ ਯਾਤਰਾ ਸਮੇਂ ਦੌਰਾਨ ਸਭ ਤੋਂ ਪਹਿਲਾਂ ਲੰਗਰ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਦੇ ਮੁਖੀ ਸੁਆਮੀ ਗਿਆਨ ਗਿਰੀ ਜੀ ਦੁਆਰਾ ਲਗਭਗ 1955 ਤੋਂ ਉਨ੍ਹਾਂ ਵੱਲੋਂ ਹੀ ਲਗਾਇਆ ਗਿਆ ਸੀ ਤੇ ਉਸ ਸਮੇਂ ਬਾਬਾ ਅਮਰ ਨਾਥ ਜੀ ਦੀ ਯਾਤਰਾ ਤੇ ਬਹੁਤ ਘੱਟ ਹੀ ਲੋਕ ਆਇਆ ਜਾਇਆ ਕਰਦੇ ਸਨ ਤੇ ਉਹਨਾਂ ਯਾਤਰੀਆਂ ਵਾਸਤੇ ਗੁੜ ਤੇ ਕਾਲੇ ਛੋਲਿਆਂ ਦਾ ਲੰਗਰ ਉਨ੍ਹਾਂ ਵੱਲੋਂ ਲਗਾਇਆ ਗਿਆ ਸੀ। ਫਿਰ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਸਵਾਮੀ ਜੀ ਵੱਲੋਂ ਇੱਕ ਟੈਂਟ ਲਗਾ ਕੇ ਚਾਹ ਦਾ ਲੰਗਰ ਵੀ ਸ਼ੁਰੂ ਕਰ ਦਿੱਤਾ ਤੇ ਇਸ ਯਾਤਰਾ ਦੌਰਾਨ ਗਿਆਨ ਗਿਰੀ ਜੀ ਦੇ ਮਨ ਵਿੱਚ ਆਇਆ ਕਿ ਜਿਹੜੇ ਯਾਤਰੀ ਅਮਰਨਾਥ ਜੀ ਦੀ ਯਾਤਰਾ ਵਿੱਚ ਆਉਂਦੇ ਹਨ ਉਹਨਾਂ ਦੇ ਠਹਿਰਣ ਵਾਸਤੇ ਸਰਾਂ ਬਣਾਈ ਜਾਏ। 

ਪੰਜਾਬ ਦੇ ਮੁੱਖ ਮੰਤਰੀ ਮਰਹੂਮ ਗਿਆਨੀ ਜੈਲ ਸਿੰਘ ਜਦੋਂ ਇਸ ਸਰਾਂ ਦੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸ ਸਮੇਂ ਦੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼ੇਖ ਮੁਹੰਮਦ ਅਬਦੁੱਲਾ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਇਸ ਸਰਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਤਰ੍ਹਾਂ ਲਗਭਗ 1979 ਦੇ ਕਰੀਬ ਫੋਲਡਿੰਗ ਸਰਾਂ ਨੰਗਲ ਤੋਂ ਹੀ ਬਣ ਕੇ ਬਾਬਾ ਜੀ ਦੀ ਗੁਫਾ ਦੇ ਕੋਲ ਬਣਾਈ ਗਈ ਫਿਰ ਬਾਅਦ ਵਿੱਚ ਦੂਸਰੀ ਸਰਾਂ ਬਾਲ ਟਾਲ ਦੇ ਰਸਤੇ ਜਿੱਥੇ ਅਮਰਨਾਥ ਗੁਫਾ ਦੀ ਚੜ੍ਹਾਈ ਸ਼ੁਰੂ ਹੁੰਦੀ ਹੈ ਉਸ ਜਗ੍ਹਾ ਉਤੇ ਸਵਾਮੀ ਗਿਆਨ ਗਿਰੀ ਮਹਾਰਾਜ ਜੀ ਨੇ ਦੂਸਰੀ ਤਰ੍ਹਾਂ ਬਣਵਾਈ ਸੀ ਤੇ ਜਿਸ ਦਾ ਇਸ ਯਾਤਰਾ ਵਿੱਚ ਸ਼ਾਮਿਲ ਹੋਏ ਲੋਕ ਉਸ ਧਰਮਸ਼ਾਲਾ ਸਰਾਂ ਵਿੱਚ ਜਾ ਕੇ ਰੁਕਦੇ ਹਨ।

ਇਸ ਯਾਤਰਾ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਯਾਤਰਾ ਪੂਰਾ ਸਾਵਨ ਮਹੀਨਾ ਚਲਦੀ ਹੈ ਤੇ ਰੱਖੜੀ ਵਾਲੇ ਦਿਨ ਛੜੀ ਮੁਬਾਰਕ ਤੋਂ ਬਾਅਦ ਇਹ ਯਾਤਰਾ ਵੀ ਖਤਮ ਹੋ ਜਾਂਦੀ ਹੈ। ਪੰਜਾਬ ਵਿਧਾਨ ਸਭਾ ਦੇ ਪੂਰਵ ਸਪੀਕਰ ਰਾਣਾ ਕੇਪੀ ਸਿੰਘ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਵੱਲੋਂ ਲੰਗਰ ਦੇ ਸਮਾਨ ਅਤੇ ਗਰਮ ਕੱਪੜੇ ਤੇ ਹੋਰ ਸਮੱਗਰੀ ਨਾਲ ਭਰੇ ਹੋਏ ਪੰਜ ਟਰੱਕਾਂ ਨੂੰ ਧਾਰਮਿਕ ਪੂਜਾ ਅਰਚਨਾ ਕਰਕੇ ਇਨ੍ਹਾਂ ਪੰਜਾਂ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ਼ਿਵ ਆਸ਼ਰਮ ਮੋਜੋਵਾਲ ਨੰਗਲ ਵੱਲੋਂ 70ਵਾਂ ਸ੍ਰੀ ਅਮਰਨਾਥ ਵਿਸ਼ਾਲ ਭੰਡਾਰੇ ਦੇ ਲਈ ਲੰਗਰ ਦੀ ਸਮੱਗਰੀ ਤੇ ਯਾਤਰਾ ਵਿੱਚ ਆਏ ਸ਼ਰਧਾਲੂਆਂ ਦੇ ਲਈ ਗਰਮ ਕੱਪੜੇ , ਗੱਦੇ , ਕੰਬਲ ਤੇ ਹੋਰ ਕਈ ਤਰ੍ਹਾਂ ਦੇ ਸਮਾਨ ਨਾਲ ਭਰੇ ਹੋਏ ਪੰਜ ਟਰੱਕਾਂ ਨੂੰ ਅੱਜ ਸੁਆਮੀ ਜੀ ਦੇ ਅਸ਼ੀਰਵਾਦ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *