ਨੈਸ਼ਨਲ ਟਾਈਮਜ਼ ਬਿਊਰੋ :- ਕਨੇਡਾ ਦੇ ਪਹਿਲੇ ਅੰਤਰਿਕਸ਼ ਯਾਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਮਾਰਕ ਗਾਰਨੋ ਦਾ ਬੁਧਵਾਰ ਨੂੰ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ।
ਮਾਰਕ ਗਾਰਨੋ ਨੇ 1984 ਵਿੱਚ ਅਮਰੀਕੀ ਸਪੇਸ ਸ਼ਟਲ ਰਾਹੀਂ ਅੰਤਰਿਕਸ਼ ਦੀ ਯਾਤਰਾ ਕਰਕੇ ਇਤਿਹਾਸ ਰਚਿਆ ਸੀ। ਉਹ ਇਲੈਕਟ੍ਰੀਕਲ ਇੰਜੀਨੀਅਰ ਅਤੇ ਰੌਇਲ ਕੈਨੇਡੀਅਨ ਨੇਵੀ ਦੇ ਸਾਬਕਾ ਅਧਿਕਾਰੀ ਸਨ। ਗਾਰਨੋ ਨੇ ਕੁੱਲ ਤਿੰਨ ਵਾਰੀ ਅੰਤਰਿਕਸ਼ ਯਾਤਰਾ ਕੀਤੀ।
ਉਹ 2008 ਤੋਂ 2023 ਤੱਕ ਲਿਬਰਲ ਪਾਰਟੀ ਵੱਲੋਂ ਸੰਸਦ ਮੈਂਬਰ ਰਹੇ। ਇਸ ਦੌਰਾਨ ਉਹ ਟਰਾਂਸਪੋਰਟ ਮੰਤਰੀ ਅਤੇ ਵਿਦੇਸ਼ ਮੰਤਰੀ ਵਜੋਂ ਵੀ ਕੰਮ ਕਰ ਚੁੱਕੇ ਸਨ। ਉਨ੍ਹਾਂ ਦੀ ਮੌਤ ਨਾਲ ਕੈਨੇਡਾ ਨੇ ਇਕ ਵਿਅਕਤੀਗਤ ਤੌਰ ‘ਤੇ ਸਫਲ ਅਤੇ ਲੋਕ ਸੇਵਾ ਲਈ ਸਮਰਪਿਤ ਨੌਕਰੀਸ਼ਾਹ ਨੂੰ ਖੋ ਦਿੱਤਾ ਹੈ।
