ਗੁਰਪ੍ਰੀਤ ਸਿੰਘ :- ਰਾਤ ਪੁਲਸ ਥਾਣਾ ਖਲਚੀਆ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਕਥਿਤ ਚਾਰ ਦੋਸ਼ੀਆਂ ਨੂੰ ਦੋ ਕਿੱਲੋ ਹੀਰੋਇਨ ਸਮੇਤ ਕਾਬੂ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਬੀਤੀ ਰਾਤ ਪੁਲੀਸ ਥਾਣਾ ਖਲਚੀਆ ਦੀ ਪੁਲੀਸ ਟੀਮ ਨੇ ਉੱਚ ਅਧਿਕਾਰੀਆਂ ਦੀਆ ਹਦਾਇਤਾਂ ਅਨੁਸਾਰ ਨਸਾ ਤਸਕਰਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਕੁਝ ਨਸਾ ਤਸਕਰ ਕਾਲੇਕੇ ਤੋਂ ਖਲਚੀਆ ਵੱਲ ਆ ਰਹੇ ਹਨ ਜਿਸ ਅਧਾਰ ’ਤੇ ਥਾਣਾ ਖਲਚੀਆ ਦੀ ਪੁਲੀਸ ਟੀਮ ਨੇ ਨਾਕਾਬੰਦੀ ਦੌਰਾਨ ਖਲਚੀਆ ਦਾਨਾ ਮੰਡੀ ਨਜ਼ਦੀਕ ਕੁਝ ਲੋਕਾਂ ਨੂੰ ਰੋਕਣ ਤੇ ਉਨ੍ਹਾਂ ਪਾਸੋਂ ਦੋ ਕਿੱਲੋ ਹੀਰੋਇਨ ਅਤੇ 2200 ਦੇ ਕਰੀਬ ਡਰੱਗ ਮਨੀ ਬਰਾਮਦ ਹੋਈ ਪੁਲੀਸ ਵੱਲੋਂ ਕ੍ਰਿਸਦੀਪ ਸਿੰਘ ਵਾਸੀ ਖਲਚੀਆ, ਗੁਰ ਬਲਰਾਜ ਸਿੰਘ ਵਾਸੀ ਪੰਜਾਲਾ ਅਬੋਹਰ, ਬਲਵਿੰਦਰ ਸਿੰਘ ਪੰਜਾਲਾ ਅਬੋਹਰ, ਸਾਹਿਲ ਵਾਸੀ ਮੱਦੇਪੁਰ ਰੋਡ ਖਲਚੀਆ ਨੂੰ ਕਾਬੂ ਕਰ ਲਿਆ ਗਿਆ ਹੈ।
ਡੀ ਐੱਸ ਪੀ ਅਰੁਣ ਕੁਮਾਰ ਸ਼ਰਮਾ ਬਾਬਾ ਬਕਾਲਾ ਸਾਹਿਬ ਅਤੇ ਥਾਣਾ ਮੁਖੀ ਖਲਚੀਆ ਮੁਖਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਕਤ ਕਥਿਤ ਦੋਸ਼ੀ ਦਲਜੀਤ ਸਿੰਘ ਲਾਲਾ ਵਾਸੀ ਬੁੱਢਾ ਥੇਹ, ਅਤੇ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਵਾਸੀ ਵਜ਼ੀਰ ਭੁੱਲਰ, ਜੋ ਵਿਦੇਸ਼ ਵਿਚ ਰਹਿ ਕਿ ਨਸ਼ਾ ਤਸਕਰੀ ਗਰੁੱਪ ਚਲਾ ਰਹੇ ਹਨ, ਦੇ ਮੈਂਬਰ ਹਨ ਅਤੇ ਪਿੰਡਾਂ ਵਿਚ ਭੋਲੇ-ਭਾਲੇ ਨੌਜਵਾਨਾ ਨੂੰ ਨਸ਼ੇ ਦੀ ਆਦਤ ਵਿਚ ਪਾ ਰਹੇ ਸਨ। ਮੁਲਜ਼ਮਾਂ ਵਿਰੁੱਧ 111 ਬੀ ਐੱਨ ਐੱਸ,21,29/61/85 ਐਨ ਡੀ ਪੀ ਐੱਸ ਐਕਟ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
