WhatsApp ਦੇ ਗਰੁੱਪ ਚੈਟ ਲਈ ਆਏ ਚਾਰ ਨਵੇਂ ਫੀਚਰ, ਹੁਣ ਜ਼ਰੂਰੀ ਮੈਸੇਜ ਲੱਭਣੇ ਹੋਣਗੇ ਆਸਾਨ

Technology (ਗੁਰਪ੍ਰੀਤ ਸਿੰਘ) : WhatsApp ਨੇ ਆਪਣੇ ਯੂਜ਼ਰਜ਼ ਲਈ ਚਾਰ ਨਵੇਂ ਫੀਚਰ ਪੇਸ਼ ਕੀਤੇ ਹਨ। ਇਨ੍ਹਾਂ ਦਾ ਮਕਸਦ ਗਰੁੱਪ ਚੈਟ ਨੂੰ ਪਹਿਲਾਂ ਨਾਲੋਂ ਵਧੇਰੇ ਆਸਾਨ ਅਤੇ ਸੁਵਿਧਾਜਨਕ ਬਣਾਉਣਾ ਹੈ। ਹੁਣ ਕਾਲਜ, ਦਫ਼ਤਰ ਜਾਂ ਪਰਿਵਾਰਕ ਗਰੁੱਪਾਂ ਵਿੱਚ ਜ਼ਰੂਰੀ ਮੈਸੇਜ ਲੱਭਣ ਅਤੇ ਨਵੇਂ ਮੈਂਬਰਾਂ ਨੂੰ ਪੁਰਾਣੀ ਗੱਲਬਾਤ ਨਾਲ ਜੋੜਨ ਵਿੱਚ ਮਦਦ ਮਿਲੇਗੀ। ਨਵੇਂ ਅਪਡੇਟ ਵਿੱਚ ਪਰਮਾਨੈਂਟ ਮੈਸੇਜ ਪਿੰਨ, ਚੈਟ ਹਿਸਟਰੀ ਸ਼ੇਅਰਿੰਗ, ਗਰੁੱਪ ਸਟੇਟਸ ਅਤੇ ਅਨਰੀਡ ਮੈਸੇਜ ਫਿਲਟਰ ਵਰਗੇ ਫੀਚਰ ਸ਼ਾਮਲ ਹਨ।

ਹੁਣ ਮੈਸੇਜ ਨੂੰ ਲੰਬੇ ਸਮੇਂ ਤੱਕ ਕਰ ਸਕੋਗੇ ਪਿੰਨ

WhatsApp ‘ਤੇ ਹੁਣ ਜ਼ਰੂਰੀ ਮੈਸੇਜ ਨੂੰ ਲੰਬੇ ਸਮੇਂ ਤੱਕ ਗਰੁੱਪ ਚੈਟ ਦੇ ਸਭ ਤੋਂ ਉੱਪਰ ਰੱਖਿਆ ਜਾ ਸਕੇਗਾ। ਪਹਿਲਾਂ ਪਿੰਨ ਕੀਤੇ ਗਏ ਮੈਸੇਜ ਕੁਝ ਨਿਰਧਾਰਤ ਸਮੇਂ ਬਾਅਦ ਆਪਣੇ ਆਪ ਹਟ ਜਾਂਦੇ ਸਨ, ਪਰ ਨਵੇਂ ਫੀਚਰ ਰਾਹੀਂ ਮੈਸੇਜ ਉਦੋਂ ਤੱਕ ਪਿੰਨ ਰਹੇਗਾ, ਜਦੋਂ ਤੱਕ ਕੋਈ ਮੈਂਬਰ ਉਸ ਨੂੰ ਖ਼ੁਦ ਅਨਪਿੰਨ ਨਹੀਂ ਕਰਦਾ। ਇਸ ਨਾਲ ਗਰੁੱਪ ਦੇ ਸਾਰੇ ਮੈਂਬਰ ਜ਼ਰੂਰੀ ਜਾਣਕਾਰੀ ਆਸਾਨੀ ਨਾਲ ਦੇਖ ਸਕਣਗੇ।

ਨਵੇਂ ਮੈਂਬਰਾਂ ਨਾਲ ਸ਼ੇਅਰ ਕਰ ਸਕੋਗੇ ਪੁਰਾਣੀ ਚੈਟ ਹਿਸਟਰੀ

ਹੁਣ ਕਿਸੇ ਨਵੇਂ ਮੈਂਬਰ ਦੇ ਗਰੁੱਪ ਵਿੱਚ ਸ਼ਾਮਲ ਹੋਣ ‘ਤੇ ਉਸ ਨੂੰ ਪੁਰਾਣੀ ਗੱਲਬਾਤ ਬਾਰੇ ਜਾਣਕਾਰੀ ਦੇਣਾ ਵੀ ਆਸਾਨ ਹੋਵੇਗਾ। ਐਡਮਿਨ ਜਾਂ ਗਰੁੱਪ ਦਾ ਕੋਈ ਮੈਂਬਰ ਨਵੇਂ ਮੈਂਬਰ ਨਾਲ ਪਿਛਲੇ ਕੁਝ ਦਿਨਾਂ ਦੀ ਚੈਟ ਹਿਸਟਰੀ ਸ਼ੇਅਰ ਕਰ ਸਕੇਗਾ। ਇਸ ਲਈ ਚੈਟ ਵਿੱਚ ਉਸ ਵਿਅਕਤੀ ਦੇ ਨਾਮ ‘ਤੇ ਟੈਪ ਕਰਨਾ ਹੋਵੇਗਾ। ਕੰਪਨੀ ਮੁਤਾਬਕ, ਸ਼ੇਅਰ ਕੀਤੀ ਗਈ ਚੈਟ ਵੀ ਐਂਡ-ਟੂ-ਐਂਡ ਐਨਕ੍ਰਿਪਟਿਡ ਰਹੇਗੀ।

ਗਰੁੱਪ ਲਈ ਵੱਖਰਾ ਸਟੇਟਸ ਲਗਾਉਣ ਦੀ ਸਹੂਲਤ

WhatsApp ਦਾ ਨਵਾਂ ਗਰੁੱਪ ਸਟੇਟਸ ਫੀਚਰ ਕਿਸੇ ਖ਼ਾਸ ਗਰੁੱਪ ਨਾਲ ਅਪਡੇਟ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ। ਉਦਾਹਰਨ ਵਜੋਂ, ਪਰਿਵਾਰ ਜਾਂ ਰਨਿੰਗ ਕਲੱਬ ਲਈ ਵੱਖਰਾ ਸਟੇਟਸ ਲਗਾਇਆ ਜਾ ਸਕੇਗਾ। ਗਰੁੱਪ ਦੇ ਮੈਂਬਰ ਉਸ ‘ਤੇ ਰਿਐਕਟ ਕਰ ਸਕਣਗੇ ਅਤੇ ਆਪਣਾ ਸਟੇਟਸ ਵੀ ਜੋੜ ਸਕਣਗੇ। ਇਹ ਅਪਡੇਟ 24 ਘੰਟਿਆਂ ਬਾਅਦ ਆਪਣੇ ਆਪ ਹਟ ਜਾਣਗੇ।

ਅਨਰੀਡ ਮੈਸੇਜ ਫਿਲਟਰ ਨਾਲ ਜ਼ਰੂਰੀ ਗੱਲਬਾਤ ‘ਤੇ ਰਹੇਗੀ ਨਜ਼ਰ

ਵੱਡੇ ਗਰੁੱਪਾਂ ਵਿੱਚ ਜ਼ਰੂਰੀ ਮੈਸੇਜ ਲੱਭਣਾ ਹੁਣ ਆਸਾਨ ਹੋ ਸਕਦਾ ਹੈ। ਨਵੇਂ ਫਿਲਟਰ ਰਾਹੀਂ ਯੂਜ਼ਰ ਉਨ੍ਹਾਂ ਅਨਰੀਡ ਚੈਟਸ ਨੂੰ ਦੇਖ ਸਕਣਗੇ, ਜਿੱਥੇ ਕਿਸੇ ਨੇ ਉਨ੍ਹਾਂ ਨੂੰ ਮੈਂਸ਼ਨ ਕੀਤਾ ਹੋਵੇ ਜਾਂ ਉਨ੍ਹਾਂ ਦੇ ਮੈਸੇਜ ਦਾ ਜਵਾਬ ਦਿੱਤਾ ਹੋਵੇ। ਇਸ ਵਿੱਚ @all ਮੈਂਸ਼ਨ ਵੀ ਸ਼ਾਮਲ ਹੈ। ਇਸ ਫੀਚਰ ਨਾਲ ਵੱਡੇ ਗਰੁੱਪਾਂ ਵਿੱਚ ਹੋਣ ਵਾਲੀ ਮਹੱਤਵਪੂਰਨ ਗੱਲਬਾਤ ‘ਤੇ ਧਿਆਨ ਦੇਣਾ ਸੌਖਾ ਹੋਵੇਗਾ।

By Gurpreet Singh

Leave a Reply

Your email address will not be published. Required fields are marked *