ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੀਆਂ ਵਪਾਰਕ ਨੀਤੀਆਂ ਦੇ ਤਹਿਤ ਆਯਾਤ ‘ਤੇ ਲਾਏ ਗਏ ਭਾਰੀ ਟੈਰਿਫਾਂ ਨੇ ਦੁਨੀਆ ਭਰ ‘ਚ ਹਲਚਲ ਮਚਾ ਦਿੱਤੀ ਹੈ। ਕਈ ਵੱਡੇ ਦੇਸ਼ਾਂ ਨੇ ਇਸ ‘ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਨ੍ਹਾਂ ਟੈਕਸਾਂ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਕੈਨੇਡਾ ਦੇ PM ਨੇ ਦਿੱਤਾ ਤਿੱਖਾ ਸੰਕੇਤ
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੀ ਟੈਰਿਫ ਨੀਤੀ ‘ਤੇ ਸਖ਼ਤ ਰਵਾਇਆ ਅਪਣਾਉਂਦਿਆਂ ਕਿਹਾ ਕਿ ਕੈਨੇਡਾ ਇਸ ਵਪਾਰਕ ਨੈਤੀਕਤੇ ਦਾ ਜਵਾਬ ਦੇਵੇਗਾ। “ਅਸੀਂ ਆਪਣੇ ਵਪਾਰੀ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਾਂਗੇ,” ਉਨ੍ਹਾਂ ਕਿਹਾ।
ਆਸਟ੍ਰੇਲੀਆ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਨਵੀਂ ਵਪਾਰ ਨੀਤੀ ‘ਤੇ ਖੁੱਲ੍ਹਾ ਵਿਰੋਧ ਦਰਸਾਇਆ। ਉਨ੍ਹਾਂ ਚੇਤਾਵਨੀ ਦਿੱਤੀ ਕਿ “ਇਸ ਫੈਸਲੇ ਦੀ ਭਾਰੀ ਕੀਮਤ ਅਮਰੀਕਾ ਦੇ ਲੋਕਾਂ ਨੂੰ ਚੁਕਾਉਣੀ ਪਵੇਗੀ।”
ਬ੍ਰਿਟੇਨ ਨੇ ਵੀ ਕਿਹਾ – ਅਸੀਂ ਤਿਆਰ ਹਾਂ!
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਆਪਣੇ ਇਰਾਦੇ ਜਤਾਉਂਦੇ ਹੋਏ ਕਿਹਾ ਕਿ “ਅਸੀਂ ਹਰ ਸੰਭਵ ਸਥਿਤੀ ਲਈ ਤਿਆਰ ਹਾਂ। ਜੇਕਰ ਅਮਰੀਕਾ ਵਪਾਰਕ ਰੁਕਾਵਟਾਂ ਖੜ੍ਹੀ ਕਰੇਗਾ, ਤਾਂ ਅਸੀਂ ਵੀ ਆਪਣੇ ਹਿੱਤਾਂ ਦੀ ਰਾਖੀ ਕਰਾਂਗੇ।
“ਚੀਨ ਵਲੋਂ ਕਰਾਰਾ ਜਵਾਬ
ਚੀਨ ਨੇ ਟਰੰਪ ਦੀ ਨਵੀਂ ਟੈਰਿਫ ਘੋਸ਼ਣਾ ਨੂੰ “ਵਪਾਰਕ ਹਮਲਾ” ਕਰਾਰ ਦਿੰਦਿਆਂ ਕਿਹਾ ਕਿ ਉਹ ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਅਤੇ ਸਖ਼ਤ ਜਵਾਬੀ ਕਦਮ ਚੁੱਕੇਗਾ। ਚੀਨ ਨੇ ਇਸ਼ਾਰਾ ਦਿੱਤਾ ਕਿ ਉਹ ਵੀ ਅਮਰੀਕੀ ਉਤਪਾਦਾਂ ‘ਤੇ ਨਵੇਂ ਟੈਕਸ ਲਗਾ ਸਕਦਾ ਹੈ।
ਨਿਊਜ਼ੀਲੈਂਡ ਨੇ ਵੀ ਜਤਾਇਆ ਇਤਰਾਜ਼
ਨਿਊਜ਼ੀਲੈਂਡ ਨੇ ਵੀ ਨਵੀਆਂ ਟੈਰਿਫ ਨੀਤੀਆਂ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਅਮਰੀਕਾ ਦੇ ਫੈਸਲੇ ‘ਤੇ ਵਿਅਕਤੀਗਤ ਤੌਰ ‘ਤੇ ਇਤਰਾਜ਼ ਜ਼ਾਹਿਰ ਕੀਤਾ ਹੈ।
ਅਮਰੀਕਾ ਵੱਲੋਂ ਲਾਏ ਗਏ ਨਵੇਂ ਟੈਰਿਫਾਂ ਨੇ ਵਿਸ਼ਵ ਭਰ ਵਿੱਚ ਵਪਾਰਕ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਅਮਰੀਕਾ ਆਪਣੇ ਫੈਸਲੇ ‘ਚ ਕੋਈ ਨਰਮੀ ਲਿਆਉਂਦਾ ਹੈ ਜਾਂ ਦੁਨੀਆ ਇੱਕ ਨਵੇਂ ਵਪਾਰਕ ਯੁੱਧ ਦੀ ਤਿਆਰੀ ਕਰ ਰਹੀ ਹੈ!
