ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ

ਅਕਤੂਬਰ ਦਾ ਮਹੀਨਾ ਹੁਣ ਖ਼ਤਮ ਹੋਣ ਵਾਲਾ ਹੈ ਅਤੇ ਨਾਲ ਹੀ ਤਿਉਹਾਰਾਂ ਦਾ ਸਿਲਸਿਲਾ ਵੀ ਰੁਕ ਜਾਵੇਗਾ। ਇਸ ਦਰਮਿਆਨ ਛੁੱਟੀ ਦੀ ਉਡੀਕ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਆਈ ਹੈ। 31 ਅਕਤੂਬਰ ਯਾਨੀ ਸ਼ੁੱਕਰਵਾਰ ਨੂੰ ਵੀ ਸਕੂਲ ਬੰਦ ਰਹਿਣਗੇ।

31 ਅਕਤੂਬਰ ਨੂੰ ਰਹਿਣਗੇ ਸਕੂਲ ਤੇ ਕਾਲਜ ਬੰਦ

ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ ਪ੍ਰੀਸ਼ਦ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ, 31 ਅਕਤੂਬਰ ਨੂੰ ਜਗੱਦਾਤਰੀ ਪੂਜਾ ਦੇ ਮੌਕੇ ‘ਤੇ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ‘ਚ ਛੁੱਟੀ ਰਹੇਗੀ। ਇਸ ਦੌਰਾਨ ਵਿਦਿਆਰਥੀ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣਗੇ ਅਤੇ ਆਰਾਮ ਦਾ ਸਮਾਂ ਵੀ ਮਿਲੇਗਾ। ਇਹ ਮੌਕਾ ਪਰਿਵਾਰ ਨਾਲ ਸਮਾਂ ਬਿਤਾਉਣ ਜਾਂ ਨੇੜਲੇ ਸਥਾਨਾਂ ‘ਤੇ ਘੁੰਮਣ-ਫਿਰਣ ਲਈ ਵੀ ਉਚਿਤ ਰਹੇਗਾ, ਤਾਂ ਜੋ ਬੱਚੇ ਪੜ੍ਹਾਈ ਦੇ ਵਿਚਕਾਰ ਥੋੜਾ ਤਾਜ਼ਗੀ ਮਹਿਸੂਸ ਕਰ ਸਕਣ।

ਪੰਜਾਬ ਸਰਕਾਰ ਵਲੋਂ 5 ਨਵੰਬਰ ਨੂੰ ਸਰਕਾਰੀ ਛੁੱਟੀ

ਉੱਥੇ ਹੀ ਪੰਜਾਬ ਸਰਕਾਰ ਵਲੋਂ 5 ਨਵੰਬਰ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ। 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਜਿਸ ਕਰ ਕੇ ਇਸ ਦਿਨ ਸਕੂਲ-ਕਾਲਜ ਅਤੇ ਦਫ਼ਤਰਾਂ ‘ਚ ਛੁੱਟੀ ਹੇਗੀ। ਉਥੇ ਹੀ ਇਸ ਤੋਂ ਇਲਾਵਾ 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ 25 ਨਵੰਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮਨਾਇਆ ਜਾਵੇਗਾ, ਜਿਸ ਕਰਕੇ ਸਰਕਾਰ ਨੇ ਸਰਕਾਰੀ ਛੁੱਟੀ ਐਲਾਨੀ ਹੋਈ ਹੈ।

ਮਾਂ ਜਗੱਦਾਤਰੀ ਪੂਜਾ ਕਿਉਂ ਮਨਾਈ ਜਾਂਦੀ ਹੈ

ਸਨਾਤਨ ਪੰਚਾਂਗ ਅਨੁਸਾਰ, ਮਾਂ ਜਗੱਦਾਤਰੀ ਦੀ ਪੂਜਾ ਹਰ ਸਾਲ ਕਾਰਤਿਕ ਸ਼ੁਕਲ ਨਵਮੀ ਨੂੰ ਕੀਤੀ ਜਾਂਦੀ ਹੈ। ਸਾਲ 2025 ‘ਚ ਇਹ ਤਾਰੀਖ ਸ਼ੁੱਕਰਵਾਰ, 31 ਅਕਤੂਬਰ ਨੂੰ ਪੈ ਰਹੀ ਹੈ। ਇਹ ਤਿਉਹਾਰ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਦੁਰਗਾ ਪੂਜਾ ਦੀ ਤਰ੍ਹਾਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਾਂ ਜਗੱਦਾਤਰੀ ਨੂੰ ਦੇਵੀ ਦੁਰਗਾ ਦਾ ਰੂਪ ਮੰਨਿਆ ਜਾਂਦਾ ਹੈ। ਉਹ ਸ਼ਕਤੀ, ਧੀਰਜ ਤੇ ਸੰਯਮ ਦੀ ਪ੍ਰਤੀਕ ਹਨ ਅਤੇ ਮਨੁੱਖ ਨੂੰ ਅਹੰਕਾਰ ਤੇ ਅਗਿਆਨ ‘ਤੇ ਜਿੱਤ ਹਾਸਲ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ।

By Rajeev Sharma

Leave a Reply

Your email address will not be published. Required fields are marked *