ਪਟਿਆਲਾ ’ਚ ਆਈ.ਟੀ.ਬੀ.ਪੀ ਡਿਪਟੀ ਕਮਾਂਡੈਂਟ ਆਯੁਸ਼ ਦੀਪਕ ਨੇ ਕੀਤੀ ਖੁਦਕੁਸ਼ੀ, ਬਿਹਾਰ ਦੇ ਥਾਣੇਦਾਰ ’ਤੇ ਕੇਸ ਦਰਜ

ਪਟਿਆਲਾ, 4 ਅਕਤੂਬਰ:ਬਿਹਾਰ ਦੇ ਥਾਣਾ ਲਾਲ ਮਤੀਆ ਜਿਲਾ ਭਾਗਲਪੁਰ ਬਿਹਾਰ ਦੇ ਥਾਣਾ ਪ੍ਰਭਾਰੀ ਰਾਜੀਵ ਰੰਜਨ ਤੋਂ ਪਰੇਸ਼ਾਨ ਹੋ ਕੇ ਆਈ.ਟੀ.ਬੀ.ਪੀ ਦੇ ਡਿਪਟੀ ਕਮਾਂਡੈਂਟ ਪਟਿਆਲਾ ਆਯੁਸ਼ ਦੀਪਕ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਆਯੁਸ਼ ਦੀਪਕ ਦੇ ਸਾਲੇ ਅਕਾਸ਼ ਜੈਨ ਪੁੱਤਰ ਅਜੀਤ ਕੁਮਾਰ ਵਾਸੀ ਚੰਡੀਗੜ੍ਹ ਦੀ ਸਿਕਾਇਤ ’ਤੇ ਰਾਜੀਵ ਰੰਜਨ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿਚ 108 ਬੀ.ਐਨ.ਐਸ. ਦੇ ਤਹਿਤ ਕੇਸ ਦਰਜ ਕੀਤਾ ਹੈ। ਆਕਾਸ਼ ਜੈਨ ਨੇ ਪੁਲਸ ਨੂੰ ਸਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਖੁਸ਼ਬੂ ਜੈਨ ਜੋ ਕਿ ਆਯੁ ਦੀਪਕ ਪੁੱਤਰ ਸੁਦੇ ਸਵਰ ਮੰਡਲ ਵਾਸੀ ਰੋਹਿਨੀ ਦਿੱਲੀ ਹਾਲ ਆਬਾਦ ਚੰਡੀਗੜ੍ਹ ਨਾਲ ਵਿਆਹੀ ਹੋਈ ਸੀ। ਸਿਕਾਇਤਕਰਤਾ ਦਾ ਜੀਜਾ ਆਯੂਸ਼ ਦੀਪਕ ਆਈ.ਟੀ.ਬੀ.ਪੀ ਵਿਚ ਬਤੌਰ ਡਿਪਟੀ ਕਮਾਡੈਂਟ ਨੌਕਰੀ ਕਰਦਾ ਸੀ। ਜਿਸ ਦੀ ਪੋਸਟਿੰਗ ਆਈ.ਟੀ.ਬੀ.ਪੀ ਕੈਂਪ ਪਟਿਆਲਾ ਵਿਖੇ ਸੀ ਅਤੇ ਡਿਉਟੀ ਦੇ ਦੌਰਾਨ ਉਹ ਇਥੇ ਹੀ ਰਹਿੰਦਾ ਸੀ। 3 ਅਕਤੂਬਰ ਨੂੰ ਸਵੇਰ ਤੋ ਉਸ ਦੀ ਭੈਣ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ ਉਹ ਫੋਨ ਅਟੈਂਡ ਨਹੀਂ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਦੀ ਭੈਣ ਨੇ ਆਈ.ਟੀ.ਬੀ.ਪੀ. ਕਰਮਚਾਰੀ ਵਿਕਾਸ ਸਿੰਘ ਨੂੰ ਫੋਨ ਕਰਕੇ ਆਪਣੇ ਪਤੀ ਦੇ ਫੋਨ ਨਾ ਚੁੱਕਣ ਸਬੰਧੀ ਦੱਸਿਆ। ਜਦੋਂ ਆਈ.ਟੀ.ਬੀ.ਪੀ ਕਰਮਚਾਰੀ ਵਿਕਾਸ ਸਿੰਘ ਨੇ ਆਯੂਸ਼ ਦੀਪਕ ਦੇ ਕਮਰੇ ਦੀ ਖਿੜਕੀ ਰਾਹੀਂ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਦਰਵਾਜਾ ਤੋੜ ਕੇ ਦੇਖਿਆ ਤਾਂ ਆਯੁਸ਼ ਦੀਪਕ ਨੇ ਪੱਖੇ ਨਾਲ ਰੱਸੀ ਬੰਨ ਦੇ ਸੁਸਾਈਅਡ ਕਰ ਲਈ। ਆਯੁਸ਼ ਦੀਪਕ ਦੇ ਕੋਲ ਤੋਂ ਰਾਜੀਵ ਰੰਜਨ ਦੇ ਖਿਲਾਫ ਇੱਕ ਸੁਸਾਈਡ ਨੋਟ ਵੀ ਮਿਲਿਆ। ਜਿਸ ਵਿਚ ਡਿਪਟੀ ਕਮਾਡੈਂਟ ਨੇ ਰਾਜੀਵ ਰੰਜਨ ਨੂੰ ਆਪਣੀ ਮੌਤ ਦਾ ਜਿੰਮੇਵਾਰ ਮੰਨਿਆ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *