ਇਕ ਹੋਰ ਜੰਗ ਦੀ ਤਿਆਰੀ ‘ਚ ਭਾਰਤ, ਇਰਾਨ ਜੰਗ ਬਹਾਨੇ..! ਪਾਕਿ ਰਾਸ਼ਟਰਪਤੀ ਦੇ ਬਿਆਨ ਨੇ ਮਚਾ’ਤੀ ਖਲਬਲੀ

ਇਕ ਪਾਸੇ ਜਦੋਂ ਇਰਾਨ-ਇਜ਼ਰਾਈਲ ਤੇ ਅਮਰੀਕਾ ਵਿਚਾਲੇ ਛਿੜੀ ਜੰਗ ਤੀਜੇ ਵਿਸ਼ਵ ਯੁੱਧ ਵੱਲ ਵਧਦੀ ਨਜ਼ਰ ਆ ਰਹੀ ਹੈ, ਉੱਥੇ ਹੀ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੇ ਇਕ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪਾਕਿਸਤਾਨ, ਜੋ ਕਿ ਪਹਿਲਾਂ ਹੀ ਆਪਣੀ ਪੱਛਮੀ ਸਰਹੱਦ ‘ਤੇ ਅਫ਼ਗਾਨ ਤਾਲਿਬਾਨ ਨਾਲ ਜੰਗ ਲੜ ਰਿਹਾ ਹੈ, ਤਾਂ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਭਾਰਤ ਵੱਲੋਂ ‘ਜੰਗੀ ਤਿਆਰੀਆਂ’ ਦਾ ਰਾਗ ਅਲਾਪ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ।

ਪਾਕਿਸਤਾਨੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਰਹੱਦ ‘ਤੇ ਆਪਣੀ ਫੌਜੀ ਤਾਇਨਾਤੀ ਵਧਾ ਰਿਹਾ ਹੈ ਅਤੇ ਇੱਕ ਹੋਰ ਵੱਡੀ ਜੰਗ ਦੀ ਤਿਆਰੀ ਵਿੱਚ ਹੈ। ਉਨ੍ਹਾਂ ਅਨੁਸਾਰ, ਭਾਰਤ ਮੱਧ ਪੂਰਬ ਅਤੇ ਅਫ਼ਗਾਨਿਸਤਾਨ ਦੀ ਅਸਥਿਰਤਾ ਦਾ ਫਾਇਦਾ ਉਠਾ ਕੇ ਪਾਕਿਸਤਾਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਆਪਣੇ ਬਿਆਨ ਵਿੱਚ ਜ਼ਰਦਾਰੀ ਨੇ ਕਿਹਾ, “ਅਸੀਂ ਜੰਗ ਨਹੀਂ ਚਾਹੁੰਦੇ। ਭਾਰਤ ਨੂੰ ਸਮਝਣਾ ਚਾਹੀਦਾ ਹੈ ਕਿ ਜੰਗ ਨਾਲ ਦੋਵਾਂ ਦੇਸ਼ਾਂ ਦੀ ਆਰਥਿਕਤਾ ਤਬਾਹ ਹੋ ਜਾਵੇਗੀ। ਅਸੀਂ ਗੱਲਬਾਤ ਦੀ ਮੇਜ਼ ‘ਤੇ ਬੈਠਣ ਲਈ ਤਿਆਰ ਹਾਂ।”

ਜ਼ਰਦਾਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨੀ ਫੌਜ ਅਫ਼ਗਾਨਿਸਤਾਨ ਵਿੱਚ ‘ਆਪ੍ਰੇਸ਼ਨ ਗ਼ਜ਼ਬ ਲਿਲ ਹੱਕ’ ਚਲਾ ਰਹੀ ਹੈ। ਪਾਕਿਸਤਾਨ ਨੂੰ ਡਰ ਹੈ ਕਿ ਅਜਿਹੇ ਸਮੇਂ ਭਾਰਤ ਕੋਈ ‘ਸਰਜੀਕਲ ਸਟ੍ਰਾਈਕ’ ਜਾਂ ਵੱਡੀ ਕਾਰਵਾਈ ਕਰ ਸਕਦਾ ਹੈ।  ਹਾਲਾਂਕਿ ਭਾਰਤ ਵੱਲੋਂ ਅਜੇ ਤੱਕ ਇਸ ‘ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਭਾਰਤੀ ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਆਪਣੀਆਂ ਅੰਦਰੂਨੀ ਅਤੇ ਪੱਛਮੀ ਸਰਹੱਦ ਦੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਭਾਰਤ ਦਾ ਨਾਂ ਵਰਤ ਰਿਹਾ ਹੈ।

ਜ਼ਰਦਾਰੀ ਦੇ ਇਸ ਬਿਆਨ ਨੇ ਦੱਖਣੀ ਏਸ਼ੀਆ ਵਿੱਚ ਤਣਾਅ ਵਧਾ ਦਿੱਤਾ ਹੈ। ਮਾਹਿਰਾਂ ਅਨੁਸਾਰ, ਪਾਕਿਸਤਾਨ ਇਸ ਵੇਲੇ ਤਿੰਨ ਮੋਰਚਿਆਂ (ਭਾਰਤ, ਅਫ਼ਗਾਨਿਸਤਾਨ, ਇਰਾਨ) ‘ਤੇ ਘਿਰਿਆ ਮਹਿਸੂਸ ਕਰ ਰਿਹਾ ਹੈ, ਜਿਸ ਕਾਰਨ ਉਸ ਦੀ ਲੀਡਰਸ਼ਿਪ ਵਿੱਚ ਘਬਰਾਹਟ ਦੇਖੀ ਜਾ ਰਹੀ ਹੈ ਤੇ ਘਬਰਾਹਟ ‘ਚ ਉਨ੍ਹਾਂ ਦੇ ਸਿਆਸੀ ਲੀਡਰ ਅਜਿਹੇ ਬਿਆਨ ਦੇ ਰਹੇ ਹਨ।

By Rajeev Sharma

Leave a Reply

Your email address will not be published. Required fields are marked *