ਕੱਲ੍ਹ ਰਾਤ ਭਾਰਤ ‘ਤੇ ਹਮਲਾ ਨਹੀਂ, ਪਰ ਮਾਹੌਲ ਓਹੀ ਹੋਏਗਾ! 259 ਸ਼ਹਿਰਾਂ ‘ਚ ਸਾਇਰਨ, ਬਲੈਕਆਊਟ ਤੇ ਦਹਿਸ਼ਤ ਜਿਹੀ ਤਿਆਰੀ
ਨੈਸ਼ਨਲ ਟਾਈਮਜ਼ ਬਿਊਰੋ :- ਕੱਲ੍ਹ 7 ਮਈ 2025 ਨੂੰ ਦੇਸ਼ ਪੱਧਰੀ ਸਭ ਤੋਂ ਵੱਡੀ ਮੌਕ ਡ੍ਰਿੱਲ ਹੋਣ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਇਹ ਅਭਿਆਸ 7 ਰਾਜਾਂ ਦੇ 259 ਥਾਵਾਂ ‘ਤੇ ਇਕੱਠੇ ਕੀਤਾ ਜਾਵੇਗਾ। ਅਧਿਕਾਰਤ ਜਾਣਕਾਰੀ ਮੁਤਾਬਕ, ਇਹ ਮੌਕ ਡ੍ਰਿੱਲ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਰਾਤ 9 ਵਜੇ ਤੋਂ 11 ਵਜੇ ਤੱਕ ਸੰਭਾਵਿਤ ਬਲੈਕਆਊਟ ਰਹੇਗਾ, ਹਾਲਾਂਕਿ ਸਾਰੇ ਸੂਬਿਆਂ ਦੇ ਸ਼ਹਿਰਾਂ ਦੇ ਸਮਿਆਂ ਚ ਥੋੜ੍ਹਾ ਬਹੁਤਾ ਫ਼ਰਕ ਹੈ।
ਇਹ ਅਭਿਆਸ 1971 ਦੇ ਬਾਅਦ ਦੀ ਸਭ ਤੋਂ ਵੱਡੀ ਸਿਵਿਲ ਡਿਫੈਂਸ ਤਿਆਰੀ ਹੋਣ ਦੀ ਗੱਲ ਮੰਨੀ ਜਾ ਰਹੀ ਹੈ। ਅਭਿਆਸ ਦੌਰਾਨ ਹਵਾਈ ਹਮਲੇ ਦੀ ਸਥਿਤੀ ਰਚ ਕੇ, ਸਾਇਰਨ ਚਲਾਏ ਜਾਣਗੇ, ਰੋਸ਼ਨੀ ਬੰਦ ਕੀਤੀ ਜਾਵੇਗੀ ਤੇ ਨਾਗਰਿਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਜਾਵੇਗੀ।
ਇਹ ਅਭਿਆਸ, ਇੱਕ ਤਰ੍ਹਾਂ ਦੀ ਜੰਗ ਦੇ ਸਮੇਂ ਦੌਰਾਨ ਫੌਜੀ ਤਕਨੀਕਾਂ ਨਾਲ ਆਪਣੇ ਆਪ ਕਿਸ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਉਸ ਬਾਰੇ ਟ੍ਰੇਨਿੰਗ ਰਹੇਗੀ।
ਕਿਹੜੇ ਰਾਜ ਤੇ ਸ਼ਹਿਰ ਹਨ ਸ਼ਾਮਿਲ?
ਇਹ ਮੌਕ ਡ੍ਰਿੱਲ ਪੰਜਾਬ, ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਹਰਿਆਣਾ ਦੇ 244 ਜ਼ਿਲ੍ਹਿਆਂ ‘ਚ 259 ਥਾਵਾਂ ‘ਤੇ ਹੋਵੇਗੀ। ਮੁੱਖ ਸ਼ਹਿਰਾਂ ਵਿੱਚ ਮੁੰਬਈ, ਦਿੱਲੀ, ਅੰਮ੍ਰਿਤਸਰ, ਲੁਧਿਆਣਾ, ਪੁਨੇ, ਜੈਸਲਮੇਰ, ਬੰਗਲੁਰੂ, ਅਹਿਮਦਾਬਾਦ, ਪਠਾਨਕੋਟ, ਪਹਿਲਗਾਮ ਆਦਿ ਸ਼ਾਮਿਲ ਹਨ।
ਮੌਕ ਡ੍ਰਿੱਲ ਵਿੱਚ ਕੀ ਹੋਏਗਾ?
ਸਵੇਰੇ 10 ਵਜੇ ਤੋਂ ਸ਼ੁਰੂ ਹੋਣ ਵਾਲੀ ਇਹ ਕਾਰਵਾਈ ਹਵਾਈ ਹਮਲੇ ਦੀ ਸੰਭਾਵਨਾ ਨੂੰ ਮੱਦੇਨਜ਼ਰ ਰੱਖਕੇ ਕੀਤੀ ਜਾ ਰਹੀ ਹੈ।
ਏਅਰ ਰੇਡ ਸਾਇਰਨ ਚਲਾਏ ਜਾਣਗੇ, ਲੋਕਾਂ ਨੂੰ ਘਰਾਂ, ਸਕੂਲਾਂ ਅਤੇ ਦਫ਼ਤਰਾਂ ‘ਚੋਂ ਇਵੈਕੁਏਟ ਕਰਵਾਇਆ ਜਾਵੇਗਾ।
ਅਨੁਮਾਨਿਤ ਰਾਤ 9 ਵਜੇ ਤੋਂ 11 ਵਜੇ ਤੱਕ ਸੰਭਾਵਿਤ ਬਲੈਕਆਊਟ ਰਹੇਗਾ, ਜਿਸ ਦੌਰਾਨ ਨਾਗਰਿਕਾਂ ਨੂੰ ਘਰ ਦੀਆਂ ਲਾਈਟਾਂ ਬੰਦ ਰੱਖਣ, ਖਿੜਕੀਆਂ ਢੱਕਣ ਅਤੇ ਕਾਲੇ ਕਪੜਿਆਂ ਨਾਲ ਘਰ ਕੈਮੋਫਲਾਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।
ਸਿਵਿਲ ਡਿਫੈਂਸ, ਪੁਲਿਸ, ਐਮਰਜੈਂਸੀ ਸਰਵਿਸ, ਸਵਾਸਥ ਅਤੇ ਰੈਡ ਕਰਾਸ ਟੀਮਾਂ ਦੀ ਤਿਆਰੀ ਜਾਂਚੀ ਜਾਵੇਗੀ।
ਪੰਜਾਬ ਵਿੱਚ 20 ਥਾਵਾਂ ਤੇ ਹੋਏਗੀ ਮੌਕ ਡ੍ਰਿੱਲ
ਅੰਮ੍ਰਿਤਸਰ
ਬਠਿੰਡਾ
ਫਿਰੋਜ਼ਪੁਰ
ਗੁਰਦਾਸਪੁਰ
ਹੋਸ਼ਿਆਰਪੁਰ
ਜਲੰਧਰ
ਲੁਧਿਆਣਾ
ਪਟਿਆਲਾ
ਪਠਾਨਕੋਟ
ਅਨਦੰਪੁਰ (IAF ਬੇਸ)
ਬਰਨਾਲਾ
ਮੋਹਾਲੀ
ਮਾਨਸਾ
ਮੋਗਾ
ਨਵਾਂਸ਼ਹਿਰ
ਕਪੂਰਥਲਾ
ਸੰਗਰੂਰ
ਫਤਿਹਗੜ੍ਹ ਸਾਹਿਬ
ਤਰਨ ਤਾਰਨ
ਰੂਪਨਗਰ (ਰੋਪੜ)
ਸਾਰੇ ਅਭਿਆਸ ਸਵੇਰੇ 10 ਵਜੇ ਤੋਂ ਸ਼ੁਰੂ ਹੋਣਗੇ।
ਅੰਮ੍ਰਿਤਸਰ ਚ 4 ਵਜੇ ਸਾਇਰਨ ਸੁਣਾਈ ਦੇਣਗੇ, ਚੰਡੀਗੜ੍ਹ ਚ 7:30 ਦਾ ਸਮਾਂ ਹੈ, ਫਿਰੋਜਪੁਰ ਵਿੱਚ ਵੀ 7 ਤੋ 7:15 ਦੇ ਵਿਚ ਸਾਇਰਨ ਸੁਣਾਈ ਦੇਣਗੇ ਤੇ ਬਲੈਕਆਊਟ ਦਾ ਸਮਾਂ ਹਰ ਸ਼ਹਿਰ ਵਿਚ ਅਲੱਗ ਅਲਗ ਹੈ, ਕਰੀਬ 9 ਤੋ 11 ਦੇ ਵਿੱਚ ਵਿੱਚ, ਜਿਸਦੀ ਜਾਣਕਾਰੀ ਤੁਸੀਂ, ਆਪਣੇ ਸ਼ਹਿਰ ਦੇ ਅਧਿਕਾਰਿਤ ਵੈੱਬਸਾਈਟ ਤੋ ਪ੍ਰਾਪਤ ਕਰ ਸਕਦੇ ਹੋ।
22 ਅਪ੍ਰੈਲ ਨੂੰ ਪਹਲਗਾਮ ‘ਚ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਰਤ ਦੀਆਂ ਤਣਾਅਪੂਰਨ ਸਥਿਤੀਆਂ ਦੇ ਮੱਦੇਨਜ਼ਰ ਲੋਕਾਂ ਵਿੱਚ ਚਿੰਤਾ ਵਧੀ ਹੈ। ਪਰ ਗ੍ਰਹਿ ਮੰਤਰਾਲਾ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਇਹ ਮੌਕ ਡ੍ਰਿੱਲ ਸਿਰਫ਼ ਤਿਆਰੀ ਜਾਂਚਣ ਲਈ ਹੈ। ਲੋਕਾਂ ਨੂੰ ਕਿਸੇ ਵੀ ਅਫਵਾਹ ਤੋਂ ਬਚਣ ਅਤੇ ਅਧਿਕਾਰਿਕ ਸੂਚਨਾਵਾਂ ਉੱਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਗਈ ਹੈ।