INDIA ਅਲਾਇੰਸ ‘ਚ ਬਣੀ ਗੱਲ! ਵਿਰੋਧ ਧਿਰ ਦਾ CM ਚਿਹਰਾ ਹੋਣਗੇ ਇਹ ਨੇਤਾ, ਜਲਦ ਹੋਏਗਾ ਵੱਡਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਬਿਹਾਰ ਦੇ ਵਿਰੋਧੀ ਗਠਜੋੜ ਪਾਰਟੀ INDIA ਅਲਾਇੰਸ ਵਿੱਚ ਨਾਰਾਜ਼ਗੀ ਖ਼ਤਮ ਹੁੰਦੀ ਹੋਈ ਦਿਖਾਈ ਦੇ ਰਹੀ ਹੈ। RJD ਦੇ ਸੂਤਰਾਂ ਤੋਂ ਮਿਲੀ ਵੱਡੀ ਜਾਣਕਾਰੀ ਮੁਤਾਬਕ, RJD-ਕਾਂਗਰਸ ਵਿੱਚ ਸਹਿਮਤੀ ਬਣ ਗਈ ਹੈ ਅਤੇ ਤੇਜਸਵੀ ਯਾਦਵ ਨੂੰ ਮਹਾਗਠਜੋੜ ਦਾ ਮੁੱਖ ਮੰਤਰੀ ਚਿਹਰਾ ਚੁਣਿਆ ਗਿਆ ਹੈ। ਇਸਦਾ ਐਲਾਨ ਵੀ ਜਲਦ ਹੀ ਕੀਤਾ ਜਾ ਸਕਦਾ ਹੈ।

ਬਿਹਾਰ ਚੋਣ 2025 ਲਈ ਤੇਜਸਵੀ ਯਾਦਵ ਦੇ CM ਉਮੀਦਵਾਰ ਹੋਣ ‘ਤੇ ਮਹਾਗਠਜੋੜ ਵਿੱਚ ਸਹਿਮਤੀ ਬਣ ਗਈ ਹੈ। ਅੱਜ ਮਹਾਗਠਜੋੜ ਦੀਆਂ ਸਾਰੀਆਂ ਪਾਰਟੀਆਂ ਤੇਜਸਵੀ ਦੇ ਨੇਤ੍ਰਤਵ ਨੂੰ ਮਨਜ਼ੂਰ ਕਰਦੀਆਂ ਇਸ ਫੈਸਲੇ ‘ਤੇ ਮੋਹਰ ਲਗਾਉਣਗੀਆਂ। ਤੇਜਸਵੀ ਦੇ CM ਉਮੀਦਵਾਰ ਹੋਣ ਦੀ ਅਧਿਕਾਰਿਕ ਘੋਸ਼ਣਾ ਵੀ ਜਲਦ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *