ਭਾਰਤ ਕਰੇਗਾ Women’s Champions Trophy ਦੀ ਮੇਜ਼ਬਾਨੀ, 2027 ‘ਚ 14 ਤੋਂ 28 ਫਰਵਰੀ ਤੱਕ ਹੋਵੇਗਾ ਟੂਰਨਾਮੈਂਟ

ਰਾਜੀਵ ਸ਼ਰਮਾ :- ਪਹਿਲੀ ਮਹਿਲਾ ਚੈਂਪੀਅਨਸ ਟਰਾਫੀ ਭਾਰਤ ਵਿਚ ਖੇਡੀ ਜਾਵੇਗੀ। ICC ਨੇ ਬੁੱਧਵਾਰ ਨੂੰ ਇਸ ‘ਤੇ ਮੋਹਰ ਲਗਾ ਦਿੱਤੀ ਹੈ। 6 ਟੀਮਾਂ ਦਾ ਇਹ ਟੂਰਨਾਮੈਂਟ 14 ਤੋਂ 28 ਫਰਵਰੀ 2027 ਤੱਕ ਮੁੰਬਈ ਤੇ ਵਡੋਦਰਾ ਵਿਚ ਖੇਡਿਆ ਜਾਵੇਗਾ।

ਟੀ-20 ਫਾਰਮੇਟ ਵਿਚ ਹੋਣ ਵਾਲੀ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਸ਼੍ਰੀਲੰਕਾ ਨੂੰ ਮਿਲੀ ਸੀ। ICC ਨੇ 30 ਅਗਸਤ ਨੂੰ ਸ਼੍ਰੀਲੰਕਾ ਤੋਂ ਮੇਜ਼ਬਾਨੀ ਖੋਲ ਲਈ ਸੀ। ਆਈਸੀਸੀ ਨੇ ਦੋਸ਼ ਲਗਾਇਆ ਸੀ ਕਿ ਸ਼੍ਰੀਲੰਕਾ ਕ੍ਰਿਕਟ ਬੋਡ ਵਿਚ ਉਥੋਂ ਦੀ ਸਰਕਾਰ ਦਾ ਦਖਲ ਹੈ। ਸ਼੍ਰੀਲੰਕਾ ਤੋਂ ਮੇਜ਼ਬਾਨੀ ਖੋਹਣ ਦੇ ਬਾਅਦ ਟੂਰਨਾਮੈਂਟ ਕਰਾਉਣ ਲਈ ਬੰਗਲਾਦੇਸ਼, ਭਾਰਤ ਤੇ ਸਾਊਥ ਅਫਰੀਕਾ ਨੇ ਦਾਅਵਾ ਕੀਤਾ ਸੀ। ICC ਨੇ ਤੈਅ ਮਾਪਦੰਡਾਂ ਦੇ ਆਧਾਰ ‘ਤੇ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।

ICC ਨੇ ਕਿਹਾ ਕਿ ਸ਼੍ਰੀਲੰਕਾ ਕ੍ਰਿਕਟ ਬੋਰਡ ਜੁਲਾਈ ਵਿਚ ਆਈਸੀਸੀ ਦੀ ਐਨੂਅਲ ਕਾਨਫਰੰਸ ਵਿਚ ਦੱਸੇ ਗਏ ਸੁਧਾਰ ਕਰ ਰਿਹਾ ਹੈ। ਟੂਰਨਾਮੈਂਟ ਵਿਚ ਆਸਟ੍ਰੇਲੀਆ, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਖੇਡੇਗੀ। ਇਨ੍ਹਾਂ ਸਾਰੀਆਂ ਟੀਮਾਂ ਨੇ 6 ਜੁਲਾਈ ਦੀ ਕੱਟਆਫ ਤਰੀਕ ‘ਤੇ ICC ਮਹਿਲਾ ਟੀ-20 ਇੰਟਰਨੈਸ਼ਨਲ ਟੀਮ ਰੈਂਕਿੰਗ ਵਿਚ ਆਪਣੀ ਸਥਿਤੀ ਦੇ ਆਧਾਰ ‘ਤੇ ਕੁਆਲੀਫਾਈ ਕੀਤਾ ਹੈ। ਸਾਰੀਆਂ ਟੀਮਾਂ ਰਾਊਂਡ ਰੌਬਿਨ ਲੀਗ ਵਿਚ ਖੇਡਣਗੀਆਂ। ਲੀਗ ਦੇ ਬਾਅਦ ਚੋਟੀ ਦੀਆਂ 2 ਟੀਮਾਂ 28 ਫਰਵਰੀ ਨੂੰ ਹੋਣ ਵਾਲੇ ਫਾਈਨਲ ਵਿਚ ਪਹੁੰਚਣਗੀਆਂ।

ਪੁਰਸ਼ਾਂ ਦੀ ਚੈਂਪੀਅਨਸ ਟਰਾਫੀ 50 ਓਵਰ ਦੇ ਫਾਰਮੇਟ ਵਿਚ ਖੇਡੀ ਜਾਂਦੀ ਹੈ। ਭਾਰਤ ਨੇ ਪਿਛਲੇ ਸਾਲ ਮਹਿਲਾ ਵਨਡੇ ਵਰਲਡ ਕੱਪ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿਚ ਭਾਰਤੀ ਟੀਮ ਨੇ ਖਿਤਾਬ ਜਿੱਤਿਆ ਸੀ। ICC ਚੇਅਰਮੈਨ ਜੈ ਸ਼ਾਹ ਨੇ ਕਿਹਾ ਕਿ ਆਈਸੀਸੀ ਮਹਿਲਾ ਚੈਂਪੀਅਨਸ ਟਰਾਫੀ 2027 ਮਹਿਲਾ ਕ੍ਰਿਕਟ ਲਈ ਇਕ ਨਵੇਂ ਤੇ ਉਤਸ਼ਾਹਨਜਕ ਅਧਿਆਏ ਦੀ ਸ਼ੁਰੂਆਤ ਹੈ। ਟੂਰਨਾਮੈਂਟ ਦਾ ਇਹ ਪਹਿਲਾ ਸੀਜ਼ਨ ਹੋਵੇਗਾ ਜਿਸ ਵਿਚ ਦੁਨੀਆ ਦੀਆਂ ਸਰਵਸ਼੍ਰੇਸ਼ਠ ਟੀਮਾਂ ਸਖਤ ਮੁਕਾਬਲੇ ਵਿਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਟੀਮਾਂ ਨੂੰ ਰੈਂਕਿੰਗ ਵਿਚ ਉਪਰ ਜਾਣ ਤੇ ਵਿਸ਼ਵ ਮੰਚ ‘ਤੇ ਥਾਂ ਬਣਾਉਣ ਲਈ ਹੋਰ ਉਤਸ਼ਾਹ ਮਿਲੇਗਾ। ਸ਼ਾਹ ਨੇ ਕਿਹਾ ਕਿ ਹਰ ਸਾਲ ICC ਦਾ ਇਕ ਮੁੱਖ ਮਹਿਲਾ ਟੂਰਨਾਮੈਂਟ ਹੋਣ ਨਾਲ ਮਹਿਲਾ ਕ੍ਰਿਕਟ, ਉਸ ਦੇ ਖਿਡਾਰੀਆਂ ਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਲਈ ਮਜ਼ਬੂਤ ਲੈਅ ਬਣਾਉਣ ਦਾ ਮਹੱਤਵਪੂਰਨ ਮੌਕਾ ਮਿਲੇਗਾ।

By Rajeev Sharma

Leave a Reply

Your email address will not be published. Required fields are marked *