ਪਠਾਨਕੋਟ “ਚ ਸਰਹੱਦ ਨੇੜੇ ਘੁਸਪੈਠ ਦੀ ਕੋਸ਼ਿਸ਼, ਬੀ.ਐੱਸ.ਐੱਫ ਨੇ ਕੀਤਾ ਢੇਰ!

ਨੈਸ਼ਨਲ ਟਾਈਮਜ਼ ਬਿਊਰੋ :- ਸੀਮਾ ਸੁਰੱਖਿਆ ਬਲ (BSF) ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ। ਪਠਾਨਕੋਟ ਦੇ ਅੰਤਰਰਾਸ਼ਟਰੀ ਸਰਹੱਦੀ ਖੇਤਰ ਵਿੱਚ ਬੀਐਸਐਫ਼ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਪਠਾਨਕੋਟ ਰਾਹੀਂ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸ ਦੌਰਾਨ ਬੀਐਸਐਫ਼ ਦੇ ਜਵਾਨਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਪਰ ਉਹ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਅੱਗੇ ਵਧਦਾ ਰਿਹਾ। ਅਜਿਹੇ ਵਿੱਚ ਬੀਐਸਐਫ਼ ਦੇ ਜਵਾਨਾਂ ਨੇ ਘੁਸਪੈਠੀਏ ਨੂੰ ਮਾਰ ਮੁਕਾਇਆ।

ਅਧਿਕਾਰੀਆਂ ਨੇ ਕਿਹਾ ਕਿ ਤਾਸ਼ਪੱਤਣ ਇਲਾਕੇ ਵਿਚ ਅੱਜ ਤੜਕੇ ਬੀਐੱਸਐੱਫ ਅਮਲੇ ਨੇ ਸਰਹੱਦ ਦੇ ਨਾਲ ਸ਼ੱਕੀ ਨਕਲੋਹਰਕਤ ਦੇਖੀ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਕਰ ਰਹੇ ਸ਼ਖ਼ਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ। ਜਦੋਂ ਘੁਸਪੈਠੀਆਂ ਨਹੀਂ ਰੁਕਿਆ ਤਾਂ ਬੀਐੱਸਐੇੱਫ ਅਮਲੇ ਨੇ ਉਸ ’ਤੇ ਗੋਲੀ ਚਲਾ ਦਿੱਤੀ। ਘੁਸਪੈਠੀਏ ਦੀ ਥਾਏਂ ਮੌਤ ਹੋ ਗਈ। ਉਂਝ ਅਜੇ ਤੱਕ ਘੁਸਪੈਠੀਏ ਦੀ ਸ਼ਨਾਖਤ ਨਹੀਂ ਹੋਈ ਹੈ। ਬੀਐੇੱਸਐੱਫ ਦੇ ਜੰਮੂ ਫਰੰਟੀਅਰ ਦੇ ਤਰਜਮਾਨ ਨੇ ਕਿਹਾ ਕਿ ਘੁਸਪੈਠ ਦੀ ਇਸ ਘਟਨਾ ਬਾਰੇ ਪਾਕਿਸਤਾਨੀ ਰੇਂਜਰਾਂ ਕੋਲ ਸਖ਼ਤ ਵਿਰੋਧ ਦਰਜ ਕੀਤਾ ਜਾਵੇਗਾ। ਬੀਐੱਸਐੱਫ ਪੰਜਾਬ ਵਿਚ ਭਾਰਤ-ਪਾਕਿਸਤਾਨ 553 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੀ ਰਾਖੀ ਕਰਦੀ ਹੈ

By Gurpreet Singh

Leave a Reply

Your email address will not be published. Required fields are marked *