ਈਰਾਨ ਨੇ ਢੇਰ ਕਰ ‘ਤੇ 2 F-35 ਲੜਾਕੂ ਜਹਾਜ਼ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਦੇਸ਼

ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਕੁਝ ਦਿਨਾਂ ਤੋਂ ਪਰਮਾਣੂ ਬੰਬ ਬਣਾਉਣ ਨੂੰ ਲੈ ਕੇ ਈਰਾਨ ਦਾ ਕਈ ਦੇਸ਼ਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਇਜ਼ਰਾਈਲ ਨੇ ਈਰਾਨ ‘ਤੇ ਹਮਲਾ ਕਰ ਕੇ ਜੰਗ ਛੇੜ ਦਿੱਤੀ ਹੈ। ਹੁਣ ਈਰਾਨ ਤੇ ਇਜ਼ਰਾਈਲ ਵਿਚਾਲੇ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੀ ਜਾਨ ਚਲੀ ਗਈ ਹੈ।

ਸਭ ਤੋਂ ਪਹਿਲਾਂ ਇਜ਼ਰਾਈਲ ਨੇ ਈਰਾਨ ‘ਤੇ ਹਵਾਈ ਹਮਲਾ ਕੀਤਾ ਸੀ, ਜਿਸ ਮਗਰੋਂ ਈਰਾਨ ਨੇ ਵੀ ਇਜ਼ਰਾਈਲ ‘ਤੇ ਜਵਾਬੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਇਜ਼ਰਾਈਲ ਨੇ ਵੱਡਾ ਹਮਲਾ ਕਰਦੇ ਹੋਏ ਈਰਾਨ ਦੇ ਰੱਖਿਆ ਮੰਤਰਾਲੇ ਤੇ ਆਇਲ ਰਿਫਾਇਨਰੀ ‘ਤੇ ਹਮਲਾ ਕੀਤਾ। ਇਸ ਤੋਂ ਇਲਾਵਾ ਇਜ਼ਰਾਈਲ ਨੇ ਈਰਾਨ ‘ਚ ਪਰਮਾਣੂ ਫੈਸਿਲਟੀ ‘ਤੇ ਵੀ ਹਮਲਾ ਕੀਤਾ ਸੀ, ਜਿਸ ਮਗਰੋਂ ਉੱਥੇ ਇਲਾਕੇ ‘ਚ ਰੇਡੀਏਸ਼ਨ ਲੀਕੇਜ ਦਾ ਖ਼ਤਰਾ ਪੈਦਾ ਹੋ ਗਿਆ ਹੈ। 

ਇਸ ਦੌਰਾਨ ਸ਼ੁੱਕਰਵਾਰ ਨੂੰ ਇਜ਼ਰਾਈਲ ਨੇ ਈਰਾਨ ‘ਤੇ ਇਕ ਵਾਰ ਫ਼ਿਰ ਹਵਾਈ ਹਮਲਾ ਕੀਤਾ, ਜਿਸ ਦੌਰਾਨ ਈਰਾਨ ਨੇ ਇਜ਼ਰਾਈਲ ਦੇ 2 ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ, ਜਿਸ ਮਗਰੋਂ ਕਥਿਤ ਤੌਰ ’ਤੇ ਕਈ ਫੌਜੀ ਅਧਿਕਾਰੀ, ਵਿਗਿਆਨੀ ਅਤੇ ਨਾਗਰਿਕ ਮਾਰੇ ਗਏ ਸਨ। 5ਵੀਂ ਜਨਰੇਸ਼ਨ ਦੇ ਸਟੀਲਥ ਐੱਫ-35 ਲੜਾਕੂ ਜਹਾਜ਼ਾਂ ਨੂੰ ਡੇਗਣ ਵਾਲਾ ਈਰਾਨ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

ਈਰਾਨ ਦੀ ਫੌਜ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਤੋਂ ਇਲਾਵਾ ਕਈ ਡਰੋਨਾਂ ਨੂੰ ਵੀ ਡੇਗਿਆ ਹੈ। ਅਮਰੀਕਾ ਵੱਲੋਂ ਸਪਲਾਈ ਕੀਤੇ ਗਏ ਅਤੇ ਲਾਕਹੀਡ ਮਾਰਟਿਨ ਵੱਲੋਂ ਬਣਾਏ ਗਏ ਐੱਫ-35 ਲੜਾਕੂ ਜਹਾਜ਼ਾਂ ਨੂੰ ਵਿਸ਼ਵ ਪੱਧਰ ’ਤੇ ਸਭ ਤੋਂ ਉੱਨਤ ਜੈੱਟ ਮੰਨਿਆ ਜਾਂਦਾ ਹੈ।

By Rajeev Sharma

Leave a Reply

Your email address will not be published. Required fields are marked *