ਈਰਾਨ ਨੇ ਵਾਪਸ ਮੋੜ ‘ਤਾ ਅਮਰੀਕੀ ਜਹਾਜ਼! ਹੋਰਮੁਜ਼ ‘ਤੇ ਅਮਰੀਕਾ-ਈਰਾਨ ਫਿਰ ਆਹਮੋ-ਸਾਹਮਣੇ

ਵਾਸ਼ਿੰਗਟਨ/ਤੇਹਰਾਨ (ਰਾਜੀਵ ਸ਼ਰਮਾ): ਹੋਰਮੁਜ਼ ਜਲਡਮਰੂ ‘ਤੇ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ। ਈਰਾਨ ਦੀ ਸੰਯੁਕਤ ਫੌਜੀ ਕਮਾਂਡ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕੀ ਜਲ ਸੈਨਾ ਦੇ ਦੋ ਵਿਨਾਸ਼ਕਾਰੀ ਜਹਾਜ਼ ਇਸ ਮਹੱਤਵਪੂਰਨ ਸਮੁੰਦਰੀ ਮਾਰਗ ਤੋਂ ਲੰਘੇ ਹਨ।ਈਰਾਨ ਦੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਈਰਾਨ ਨੇ ਅਮਰੀਕੀ ਜਹਾਜ਼ ਨੂੰ ਵਾਪਸ ਮੁੜਨ ਲਈ ਕੀਤਾ ਮਜਬੂਰ 

ਈਰਾਨੀ ਸਰਕਾਰੀ ਮੀਡੀਆ ਅਨੁਸਾਰ ਫੌਜੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਜਲਡਮਰੂਮੱਧ ਤੋਂ ਕਿਸੇ ਵੀ ਜਹਾਜ਼ ਦੇ ਲੰਘਣ ਦਾ ਫੈਸਲਾ ਕਰਨ ਦਾ ਪੂਰਾ ਅਧਿਕਾਰ ਸਿਰਫ਼ ਈਰਾਨ ਦੇ ਹਥਿਆਰਬੰਦ ਬਲਾਂ ਕੋਲ ਹੈ। ਈਰਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਦੋਂ ਇੱਕ ਅਮਰੀਕੀ ਫੌਜੀ ਜਹਾਜ਼ ਨੇ ਇਸ ਮਾਰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਈਰਾਨੀ ਫੌਜ ਨੇ ਉਸਨੂੰ ਸਖ਼ਤੀ ਦਿਖਾਉਂਦਿਆਂ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ।

ਅਮਰੀਕਾ ਦਾ ਉਲਟ ਦਾਅਵਾ 

ਇਸ ਘਟਨਾ ਤੋਂ ਪਹਿਲਾਂ, ਅਮਰੀਕੀ ਫੌਜ ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਈਰਾਨ ਵਿਰੁੱਧ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਦੇ ਦੋ ਜੰਗੀ ਜਹਾਜ਼ ਹੋਰਮੁਜ਼ ਜਲਡਮਰੂਮੱਧ ਤੋਂ ਸਫਲਤਾਪੂਰਵਕ ਗੁਜ਼ਰੇ ਹਨ। ਹਾਲਾਂਕਿ, ਈਰਾਨੀ ਪੱਖ ਨੇ ਇਸ ਨੂੰ ਸਿਰਫ਼ ਇੱਕ ਦਾਅਵਾ ਦੱਸਦਿਆਂ ਸਿਰੇ ਤੋਂ ਨਕਾਰ ਦਿੱਤਾ ਹੈ।

ਰਣਨੀਤਕ ਟਕਰਾਅ ਜਾਰੀ 

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਈਰਾਨ ਨੂੰ ਇਸ ਖੇਤਰ ਵਿੱਚ ਟੈਂਕਰਾਂ ਤੋਂ ਵਸੂਲੀ ਬੰਦ ਕਰਨ ਦੀ ਚੇਤਾਵਨੀ ਦੇ ਚੁੱਕੇ ਹਨ। ਦੂਜੇ ਪਾਸੇ ਈਰਾਨ ਇਸ ਜਲਮਾਰਗ ‘ਤੇ ਆਪਣਾ ਪੂਰਾ ਕੰਟਰੋਲ ਹੋਣ ਦਾ ਦਾਅਵਾ ਕਰ ਰਿਹਾ ਹੈ। ਪਾਕਿਸਤਾਨ ਵਿੱਚ ਹੋਣ ਵਾਲੀ ਸ਼ਾਂਤੀ ਵਾਰਤਾ ਤੋਂ ਪਹਿਲਾਂ ਹੋਈ ਇਸ ਤਾਜ਼ਾ ਘਟਨਾ ਨੇ ਖੇਤਰ ਵਿੱਚ ਮੁੜ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ

By Rajeev Sharma

Leave a Reply

Your email address will not be published. Required fields are marked *