ਅੰਮ੍ਰਿਤਸਰ

ਅੰਮ੍ਰਿਤਸਰ – ਐਸ.ਐਚ.ਓ. ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵੱਲੋਂ ਇੱਕ ਵਿਅਕਤੀ ਰੰਗੇ ਹੱਥੀਂ ਕਾਬੂ

ਅੰਮ੍ਰਿਤਸਰ – ਐਸ.ਐਚ.ਓ. ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵੱਲੋਂ ਇੱਕ ਵਿਅਕਤੀ ਰੰਗੇ ਹੱਥੀਂ ਕਾਬੂ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਇੱਕ ਵੱਡੀ ਕਾਰਵਾਈ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੰਜਾਮ ਦਿੱਤੀ ਗਈ। ਵਿਜੀਲੈਂਸ ਦੀ ਟੀਮ ਨੇ ਛੇਹਰਟਾ ਦੇ ਰਹਿਣ ਵਾਲੇ ਲਲਿਤ ਅਰੋੜਾ ਨਾਮਕ ਵਿਅਕਤੀ ਨੂੰ ਛੇਹਰਟਾ ਥਾਣੇ ਦੇ ਐਸ.ਐਚ.ਓ. ਦੀ ਥਾਂ ’ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਮੁਤਾਬਕ, ਇਹ ਕਾਰਵਾਈ ਉਸ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਜੋ ਛੇਹਰਟਾ ਨਿਵਾਸੀ ਇੱਕ ਵਿਅਕਤੀ ਵੱਲੋਂ ਦਿੱਤੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਥਾਣੇ ਦੇ ਐਸ.ਐਚ.ਓ. ਅਤੇ ਉਸ ਦੀ ਟੀਮ ਨੇ ਉਸ ਦੇ ਘਰ ਛਾਪਾ ਮਾਰ ਕੇ ਉਸ ਅਤੇ ਉਸ ਦੇ…
Read More
ਐਨਆਈਏ ਨੇ ਅੰਮ੍ਰਿਤਸਰ ਮੰਦਰ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖ਼ਲ

ਐਨਆਈਏ ਨੇ ਅੰਮ੍ਰਿਤਸਰ ਮੰਦਰ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਚਾਰਜਸ਼ੀਟ ਕੀਤੀ ਦਾਖ਼ਲ

ਨੈਸ਼ਨਲ ਟਾਈਮਜ਼ ਬਿਊਰੋ :- ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਅੰਮ੍ਰਿਤਸਰ ਮੰਦਰ ਗ੍ਰੇਨੇਡ ਹਮਲੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਵਿਸ਼ੇਸ਼ ਐਨਆਈਏ ਅਦਾਲਤ, ਮੋਹਾਲੀ (ਪੰਜਾਬ) ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ, ਐਨਆਈਏ ਨੇ ਵਿਸ਼ਾਲ ਗਿੱਲ ਉਰਫ ਚੂਚੀ, ਭਗਵੰਤ ਸਿੰਘ ਉਰਫ ਮੰਨਾ ਭੱਟੀ ਅਤੇ ਦੀਵਾਨ ਸਿੰਘ ਉਰਫ ਸੰਨੀ ਨੂੰ ਠਾਕੁਰਦੁਆਰਾ ਸਨਾਤਨ ਮੰਦਰ, ਛੇਹਰਟਾ, ਅੰਮ੍ਰਿਤਸਰ 'ਤੇ ਕੀਤੇ ਗਏ ਹਮਲੇ ਦੀ ਸਾਜ਼ਿਸ਼ ਅਤੇ ਅੰਜਾਮ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਚਾਰਜਸ਼ੀਟ ਕੀਤਾ ਹੈ। ਵਿਸ਼ਾਲ ਗਿੱਲ ਦੋ ਬਾਈਕ ਸਵਾਰ ਹਮਲਾਵਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 15 ਮਾਰਚ 2025 ਨੂੰ ਸਵੇਰੇ ਗ੍ਰੇਨੇਡ ਸੁੱਟਿਆ ਸੀ। ਦੂਜਾ ਹਮਲਾਵਰ, ਗੁਰਸਿਦਕ ਸਿੰਘ ਉਰਫ ਸਿਦਕੀ, ਹਮਲੇ ਤੋਂ ਦੋ ਦਿਨ ਬਾਅਦ ਇੱਕ…
Read More
ਭੀਖ ਮੰਗਣ ਵਾਲੇ ਬੱਚਿਆਂ ਦੀ ਪਹਿਚਾਣ ਲਈ DNA ਟੈਸਟ, ‘ਜੀਵਨਜੋਤ ਪ੍ਰੋਜੈਕਟ’ ਦੇ ਜ਼ਰੀਏ ਖੁਲ੍ਹਣਗੇ ਕਈ ਰਾਜ਼, ਵੇਖੋ ਸਾਰੀ ਖ਼ਬਰ!

ਭੀਖ ਮੰਗਣ ਵਾਲੇ ਬੱਚਿਆਂ ਦੀ ਪਹਿਚਾਣ ਲਈ DNA ਟੈਸਟ, ‘ਜੀਵਨਜੋਤ ਪ੍ਰੋਜੈਕਟ’ ਦੇ ਜ਼ਰੀਏ ਖੁਲ੍ਹਣਗੇ ਕਈ ਰਾਜ਼, ਵੇਖੋ ਸਾਰੀ ਖ਼ਬਰ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਜਨਤਕ ਥਾਵਾਂ, ਲਾਲ ਬੱਤੀ ਵਾਲੀਆਂ ਥਾਵਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਮਲਟੀਪਲੈਕਸ, ਬਾਜ਼ਾਰਾਂ ਅਤੇ ਹੋਰ ਥਾਵਾਂ 'ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੁਣ ਡੀਐਨਏ ਟੈਸਟ ਕਰਵਾਇਆ ਜਾਵੇਗਾ। ਸਰਕਾਰ ਨੇ ਭੀਖ ਮੰਗਦੇ ਬੱਚਿਆਂ ਅਤੇ ਉਨ੍ਹਾਂ ਦੇ ਨਾਲ ਆਏ ਬਾਲਗਾਂ ਦਾ ਡੀਐਨਏ ਟੈਸਟ ਕਰਨ ਦਾ ਹੁਕਮ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਉਨ੍ਹਾਂ ਦੇ ਜੈਵਿਕ ਮਾਪੇ ਹਨ ਜਾਂ ਨਹੀਂ। ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰਕਾਰ ਨੇ ਕਿਹਾ ਕਿ "ਜੇਕਰ ਡੀਐਨਏ ਟੈਸਟ ਇਹ ਪੁਸ਼ਟੀ ਕਰਦਾ ਹੈ ਕਿ ਬਾਲਗ ਦਾ ਬੱਚੇ ਨਾਲ ਕੋਈ ਸਬੰਧ ਨਹੀਂ ਹੈ, ਤਾਂ ਸਖ਼ਤ ਕਾਨੂੰਨੀ ਕਾਰਵਾਈ…
Read More
ਥਾਣਾ ਗੇਟ ਹਕੀਮਾਂ ਵੱਲੋਂ ਗੋਲੀ ਚਲਾਉਣ ਵਾਲਾ ਕਾਕਾ ਬਈਆ 24 ਘੰਟਿਆਂ ਵਿੱਚ ਤਿੰਨ ਸਾਥੀਆਂ ਸਮੇਤ ਕਾਬੂ

ਥਾਣਾ ਗੇਟ ਹਕੀਮਾਂ ਵੱਲੋਂ ਗੋਲੀ ਚਲਾਉਣ ਵਾਲਾ ਕਾਕਾ ਬਈਆ 24 ਘੰਟਿਆਂ ਵਿੱਚ ਤਿੰਨ ਸਾਥੀਆਂ ਸਮੇਤ ਕਾਬੂ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਹਦਾਇਤਾਂ ਅਧੀਨ ਇੱਕ ਗੰਭੀਰ ਫਾਇਰਿੰਗ ਮਾਮਲੇ ਵਿੱਚ ਮੁੱਖ ਦੋਸ਼ੀ ਕਾਕਾ ਬਈਆ ਤੇ ਉਸਦੇ ਤਿੰਨ ਸਾਥੀਆਂ ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸਖ਼ਤ ਨਿਗਰਾਨੀ ਵਿੱਚ ਕੀਤੀ ਗਈ। ਮਾਮਲਾ 10 ਅਪ੍ਰੈਲ 2025 ਨੂੰ ਦਰਜ ਹੋਇਆ ਸੀ, ਜਦੋਂ ਇੱਕ ਵਿਅਕਤੀ ਸੰਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਆਪਣੀ ਪਤਨੀ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਗਲੀ ਵਿੱਚ ਕਾਕਾ ਬਈਆ ਅਤੇ ਵਿਕਾਸ ਮੈਡੀ ਪਿਸਟੋਲ ਫੜੇ ਹੋਏ ਉਨ੍ਹਾਂ ਦੇ ਸਾਹਮਣੇ ਆ ਗਏ। ਉਨ੍ਹਾਂ ਨਾਲ ਹੋਰ ਤਿੰਨ-ਚਾਰ ਵਿਅਕਤੀ ਵੀ ਸਨ। ਕਾਕਾ ਬਈਆ…
Read More
ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਦਰਸ਼ਨ—ਅਨੁਸ਼ਾਸਨ ਤੇ ਸੇਵਾ ਦੀ ਬੇਮਿਸਾਲ ਮਿਸਾਲ!

ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਦਰਸ਼ਨ—ਅਨੁਸ਼ਾਸਨ ਤੇ ਸੇਵਾ ਦੀ ਬੇਮਿਸਾਲ ਮਿਸਾਲ!

ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ, ਇਹ ਬਾਣੀ ਦੀਆਂ ਤੁੱਕਾਂ ਕਿਤੇ ਨਾ ਕਿਤੇ ਇਹ ਦ੍ਰਿਸ਼ ਤੇ ਢੁੱਕਦੀਆਂ ਹਨ। ਪੜ੍ਹੋ! ਅੰਮ੍ਰਿਤਸਰ,ਕਰਨਵੀਰ ਸਿੰਘ (ਨੈਸ਼ਨਲ ਟਾਈਮਜ਼ ਬਿਊਰੋ) :- ਡੇਰਾ ਬਿਆਸ ਦੇ ਸੰਤ ਸਤਿਗੁਰੂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਅੱਜ ਕਾਲਾ ਘਨੁਪੁਰ ਸਤਸੰਗ ਘਰ ਵਿਖੇ ਸੰਗਤਾਂ ਨੂੰ ਦਰਸ਼ਨ ਬਖਸ਼ੇ। ਬਾਬਾ ਜੀ ਸਵੇਰੇ 9:40 ਵਜੇ ਸਤਸੰਗ ਘਰ ਪਹੁੰਚੇ, ਜਿੱਥੇ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਉਨ੍ਹਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ। ਇਹ ਦ੍ਰਿਸ਼ ਦੇਖਣਯੋਗ ਸੀ। ਸੰਗਤ ਆਤਮਿਕ ਸ਼ਾਂਤੀ ਤੇ ਅਨੁਸ਼ਾਸਨ ਦੀ ਪ੍ਰਤੀਕ ਬਣੀ ਹੋਈ ਸੀ। ਹਰ ਵਿਅਕਤੀ ਸ਼ਾਂਤੀ ਅਤੇ ਸ਼ਰਧਾ ਨਾਲ ਬੈਠਾ, ਸਤਿਗੁਰੂ ਦੇ ਦਰਸ਼ਨਾਂ ਦੀ ਉਡੀਕ…
Read More
ਅੰਮ੍ਰਿਤਸਰ: 1 ਕਿਲੋ ਅਫੀਮ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ: 1 ਕਿਲੋ ਅਫੀਮ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਸੀ.ਆਈ.ਏ ਸਟਾਫ-2 ਦੀ ਪੁਲਿਸ ਨੇ ਅੰਮ੍ਰਿਤਸਰ ਵਿੱਚ ਸੁਲਤਾਨਵਿੰਡ ਰੋਡ ਤੋਂ ਇੱਕ ਵਿਅਕਤੀ ਨੂੰ 1 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ 35 ਸਾਲਾ ਅਮਨਦੀਪ ਸਿੰਘ, ਪੁੱਤਰ ਜਸਵਿੰਦਰ ਸਿੰਘ, ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਵਜੋਂ ਹੋਈ ਹੈ।ਇਹ ਗਿਰਫ਼ਤਾਰੀ ਏ.ਡੀ.ਸੀ.ਪੀ (ਇਨਵੈਸਟੀਗੇਸ਼ਨ) ਨਵਜੋਤ ਸਿੰਘ ਦੀ ਹਦਾਇਤ ਤੇ ਏ.ਸੀ.ਪੀ (ਡਿਟੈਕਟਿਵ) ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ। ਸੀ.ਆਈ.ਏ ਸਟਾਫ-2 ਦੇ ਇੰਚਾਰਜ ਸਬ ਇੰਸਪੈਕਟਰ ਰਵੀ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਐਸ.ਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆਂ ਸਮੇਤ ਇਹ ਕਾਰਵਾਈ ਕੀਤੀ। ਪੁਲਿਸ ਮੁਤਾਬਕ, ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਤਫਤੀਸ਼ ਕੀਤੀ ਜਾ ਸਕੇ।ਪੁਲਿਸ…
Read More