ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਦੂਜੇ ਦਿਨ ਵੀ ਕੰਮ ਕਾਜ ਰੱਖਿਆ ਠੱਪ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਬਾਰ ਸੰਗਰੂਰ ਸੰਗਰੂਰ ਨੇ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ ਦਿੱਤੀ ਗਈ ਸੂਬਾ ਪੱਧਰੀ ਕਾਲ ਦੇ ਸਮਰਥਨ ਵਿਚ ਅੱਜ ਦੂਜੇ ਦਿਨ ਵੀ ਅਦਾਲਤੀ ਕੰਮਕਾਰ ਠੱਪ ਰੱਖਿਆ। ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸਕੱਤਰ ਸਿਮਰਨਦੀਪ ਸਿੰਘ ਬਲੱਗਣ ਅਤੇ ਉਪ ਪ੍ਰਧਾਨ ਜਗਮੀਤ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਵਕੀਲਾਂ ਵਲੋਂ ਅਦਾਲਤਾਂ ਵਿਚ ਐਕਸ਼ਨ ਪਲਾਨ, ਲੀਗਲ ਏਡ ਡਿਫੈਂਸ ਕੌਂਸਲ ਪ੍ਰਣਾਲੀ ਅਤੇ ਗ੍ਰਾਮੀਣ ਦੀ ਸਥਾਪਨਾ ਦੇ ਵਿਰੋਧ ਵਿਚ ਕਾਲ ਦਿੱਤੀ ਗਈ ਹੈ, ਜਿਸ ਦੇ ਸਮਰਥਨ ਵਿਚ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਨੋ ਵਰਕ ਰੱਖਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਹ ਨੀਤੀਆਂ ਵਕੀਲ ਭਾਈਚਾਰੇ ‘ਤੇ ਬੇਵਜਾ ਦਬਾਅ ਪਾਉਂਦੀਆਂ ਹਨ ਅਤੇ ਕਾਨੂੰਨੀ ਪੇਸ਼ੇ ਦੀ ਗਰਿਮਾ,ਸੁਤੰਤਰਤਾ ਅਤੇ ਨਿਆਂ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਜ਼ਿਲ੍ਹਾ ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ ਅਤੇ ਹੋਰਨਾਂ ਨੇ ਉਪਰੋਕਤ ਵਿਚਾਰਾਂ ਦੀ ਪਰੋੜਤਾ ਕਰਦਿਆਂ ਕਿਹਾ ਕਿ ਵਕੀਲ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਦੇ ਰਹਿਣਗੇ।

By Gurpreet Singh

Leave a Reply

Your email address will not be published. Required fields are marked *