ਲਾਇਨਜ਼ ਕਲੱਬ ਵੱਲੋਂ ਬੈਡਮਿੰਟਨ ਦੇ ਰਾਸ਼ਟਰੀ ਖਿਡਾਰੀ ਦਾ ਸਨਮਾਨ

ਡੇਰਾਬੱਸੀ 20 ਫਰਵਰੀ, ਨੈਸ਼ਨਲ ਟਾਈਮਜ਼ ਬਿਊਰੋ:- ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸ਼ਖਸੀਅਤਾਂ ਦੇ ਸਨਮਾਨ ਦੀ ਲੜੀ ਵਿੱਚ ਅੱਜ ਡਾਕਟਰ ਮੰਜੂ ਚਾਹਲ ਸਨਮਾਨਿਤ ਕੀਤਾ ਗਿਆ। 39 ਸਾਲਾ ਮੰਜੂ ਚਾਹਲ, ਜੋ ਕਿ ਦੋ ਬੱਚਿਆਂ ਦੀ ਮਾਂ ਹੈ, ਨੇ ਬੈਡਮਿੰਟਨ ਵਿੱਚ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤੇ ਹਨ। ਹਾਲ ਹੀ ਵਿੱਚ ਉਸਨੇ ਲੌਂਗ ਟੈਨਿਸ ਵਿੱਚ ਸਰਕਾਰੀ ਅਧਿਕਾਰੀਆਂ ਲਈ ਸਿਵਲ ਸੇਵਾਵਾਂ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਡਾ. ਮੰਜੂ ਚਾਹਲ ਜੋ ਇਸ ਸਮੇਂ ਪਿੰਡ ਬਤੌੜ ਵਿੱਚ ਸਰੀਰਕ ਸਿੱਖਿਆ ਲੈਕਚਰਾਰ ਵਜੋਂ ਕੰਮ ਕਰ ਰਹੀ ਹੈ। ਇਨ੍ਹੀਂ ਦਿਨੀਂ ਡਾ. ਮੰਜੂ ਚਾਹਲ ਬੱਚਿਆਂ ਨੂੰ ਬੈਡਮਿੰਟਨ ਅਤੇ ਲੌਂਗ ਟੈਨਿਸ ਦੀ ਸਿਖਲਾਈ ਮੁਫਤ ਦੇ ਰਹੀ ਹੈ। ਡਾ. ਮੰਜੂ ਚਾਹਲ ਨੇ ਸਰੀਰਕ ਸਿੱਖਿਆ ਵਿੱਚ ਪੀਐਚਡੀ ਕੀਤੀ ਹੈ। ਲਾਇਨਜ਼ ਕਲੱਬ ਨੇ ਅੱਜ ਡਾ. ਮੰਜੂ ਚਾਹਲ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ, ਰਿਸ਼ੀ ਜਿੰਦਲ, ਮਲਕੀਤ ਸਿੰਘ, ਅਮਰੀਕ ਸਿੰਘ ਆਦਿ ਮੌਜੂਦ ਸਨ।

By Gurpreet Singh

Leave a Reply

Your email address will not be published. Required fields are marked *