ਗੁਰਦਾਸਪੁਰ ਦੇ ਭੀੜ ਭਰੇ ਇਲਾਕੇ ਵਿੱਚ ਭਾਜਪਾ ਆਗੂ ਦੀ ਦੁਕਾਨ ‘ਤੇ ਗ੍ਰਨੇਡ ਅਟੈਕ

ਗੁਰਪ੍ਰੀਤ ਸਿੰਘ :- ਗੁਰਦਾਸਪੁਰ ਸ਼ਹਿਰ ਦੇ ਗੀਤਾ ਭਵਨ ਰੋਡ ‘ਤੇ ਇੱਕ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਇੱਕ ਗ੍ਰਨੇਡ ਸੁੱਟਿਆ ਗਿਆ। ਖੁਸ਼ਕਿਸਮਤੀ ਨਾਲ, ਗ੍ਰਨੇਡ ਫਟਿਆ ਨਹੀਂ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਹਾਲਾਂਕਿ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਵਿੱਚ ਦੋ ਸ਼ੱਕੀ ਨੌਜਵਾਨਾਂ ਦੇ ਗਰਨੇਡ ਸੁੱਟਣ ਦੀ ਗੱਲ ਕਹੀ ਜਾ ਰਹੀ ਹੈ।ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਪੂਰਾ ਬਾਜ਼ਾਰ ਬੰਦ ਕਰਵਾ ਦਿੱਤਾ ਗਿਆ ਸੀ। ਜਿਸ ਖੇਤਰ ਵਿੱਚ ਗ੍ਰਨੇਡ ਨਾਲੇ ਵਿੱਚ ਡਿੱਗਣ ਦੀ ਖ਼ਬਰ ਹੈ, ਉਸਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਦੋ ਨੌਜਵਾਨਾਂ ਵੱਲੋਂ ਦੁਕਾਨ ਦੇ ਬਾਹਰ ਇਹ ਗਰਨੇਡ ਸੁੱਟਿਆ ਗਿਆ ਹਾਲਾਂਕਿ ਉਸ ਸਮੇਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਥੋੜ੍ਹੀ ਦੇਰ ਬਾਅਦ, ਜਦੋਂ ਇੱਕ ਮੁੰਡਾ ਦੁਕਾਨਾਂ ਦੇ ਕੋਲੋਂ ਲੰਘਿਆ, ਤਾਂ ਉਸਨੇ ਬੰਬ ਵਰਗੀ ਵਸਤੂ ਚੁੱਕੀ ਅਤੇ ਇਸਨੂੰ ਅਸ਼ੋਕਾ ਚਿਪਸ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਇੱਕ ਮੁੰਡੇ ਰਾਹੁਲ ਨੂੰ ਦੇ ਦਿੱਤੀ।ਰਾਹੁਲ ਨੇ ਵਸਤੂ ਨੂੰ ਆਪਣੇ ਹੱਥ ਵਿੱਚ ਫੜਿਆ ਅਤੇ ਇਸਨੂੰ ਦੁਕਾਨ ਦੇ ਮਾਲਕ ਅਟਲ ਸ਼ਰਮਾ ਨੂੰ ਦਿਖਾਇਆ। ਉਸਨੇ ਦੱਸਿਆ ਕਿ ਇਹ ਨੀਲੇ ਰੰਗ ਦਾ ਸੀ ਅਤੇ ਇਸ ਵਿੱਚ ਇੱਕ ਪਿੰਨ ਲੱਗਿਆ ਹੋਇਆ ਸੀ। ਅਟਲ ਸ਼ਰਮਾ ਨੇ ਤੁਰੰਤ ਪਛਾਣ ਲਿਆ ਕਿ ਇਹ ਵਸਤੂ ਇੱਕ ਹੈਂਡ ਗ੍ਰਨੇਡ ਸੀ ਕਿਉਂਕਿ ਇਹ ਕਾਫ਼ੀ ਭਾਰੀ ਸੀ। ਉਸਨੇ ਮਹਿਸੂਸ ਕੀਤਾ ਕਿ ਪਿੰਨ ਅੰਦਰ ਹੀ ਰਹਿ ਗਿਆ ਸੀ ਅਤੇ ਗ੍ਰਨੇਡ ਫਟਿਆ ਨਹੀਂ ਸੀ। ਉਸਨੇ ਤੁਰੰਤ ਰਾਹੁਲ ਨੂੰ ਇਸਨੂੰ ਬਾਹਰ ਸੁੱਟਣ ਲਈ ਕਿਹਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਹਫੜਾ-ਦਫੜੀ ਵਿੱਚ ਰਾਹੁਲ ਨੇ ਇਸਨੂੰ ਬਾਹਰ ਸੁੱਟ ਦਿੱਤਾ, ਪਰ ਇਹ ਇੱਕ ਨਾਲੇ ਵਿੱਚ ਡਿੱਗ ਗਿਆ।

ਸੂਚਨਾ ਮਿਲਣ ‘ਤੇ, ਐਸਪੀ ਡੀਕੇ ਚੌਧਰੀ ਅਤੇ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਦਵਿੰਦਰ ਪ੍ਰਕਾਸ਼ ਇੱਕ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਪੂਰੇ ਬਾਜ਼ਾਰ ਨੂੰ ਬੰਦ ਕਰ ਦਿੱਤਾ। ਇਸ ਤੋਂ ਇਲਾਵਾ, ਜਿਸ ਖੇਤਰ ਵਿੱਚ ਬੰਬ ਡਿੱਗਣ ਦਾ ਸ਼ੱਕ ਹੈ, ਉਸ ਨੂੰ ਰੇਤ ਦੀਆਂ ਬੋਰੀਆਂ ਨਾਲ ਢੱਕ ਦਿੱਤਾ ਗਿਆ ਹੈ। ਪੁਲਿਸ ਨੇ ਅੰਮ੍ਰਿਤਸਰ ਤੋਂ ਬੰਬ ਡਿਸਪੋਜ਼ਲ ਸਕੁਐਡ ਨੂੰ ਵੀ ਬੁਲਾਇਆ ਹੈ।

ਘਟਨਾ ਦੇ ਸੰਬੰਧ ਵਿੱਚ, ਪੁਲਿਸ ਸੁਪਰਡੈਂਟ ਡੀਕੇ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:30 ਵਜੇ ਦੇ ਕਰੀਬ ਸੂਚਨਾ ਮਿਲੀ ਅਤੇ ਉਹ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ। ਅੰਮ੍ਰਿਤਸਰ ਤੋਂ ਬੰਬ ਸਕੁਐਡ ਦੀ ਟੀਮ ਬੁਲਾਈ ਗਈ ਹੈ। ਇਸ ਤੋਂ ਬਾਅਦ ਹੀ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *