ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੇ ਅੱਜ (23 ਜੂਨ) ਐਲਾਨੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਖਾਲਸਾ ਕਾਲਜ ਵਿੱਚ ਜਾਰੀ ਹੈ। ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਜਿਨ੍ਹਾਂ ਵਿੱਚੋਂ ਛੇ ਗੇੜਾਂ ਦੀ ਗਿਣਤੀ ਪੂਰੀ ਹੋ ਗਈ ਹੈ। ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ। ਇਸ ਚੋਣ ਦੇ ਨਤੀਜੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀ ਕਾਂਗਰਸ ’ਤੇ ਸਿੱਧਾ ਅਸਰ ਪਾਉਣਗੇ।
ਛੇਵੇਂ ਗੇੜ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਦੀ ਲੀਡ ਬਰਕਰਾਰ ਹੈ।
‘ਆਪ’ – 14483
ਕਾਂਗਰਸ – 12200
ਭਾਜਪਾ – 10703
ਸ਼੍ਰੋਮਣੀ ਅਕਾਲੀ ਦਲ – 3283
ਪੰਜਵਾਂ ਗੇੜ –
‘ਆਪ’ – 12320
ਕਾਂਗਰਸ -9816
ਭਾਜਪਾ – 8831
ਸ਼੍ਰੋਮਣੀ ਅਕਾਲੀ ਦਲ – 2959
ਚੌਥਾ ਗੇੜ –
‘ਆਪ’ – 10,265
ਕਾਂਗਰਸ – 7421
ਭਾਜਪਾ – 7193
ਸ਼੍ਰੋਮਣੀ ਅਕਾਲੀ ਦਲ – 2718
ਇਸ ਤੋਂ ਪਹਿਲਾ ਤੀਜੇ ਰਾਊਂਡ ਵਿੱਚ, ਭਾਜਪਾ ਕਾਂਗਰਸ ਤੋਂ ਅੱਗੇ ਨਿਕਲ ਗਈ ਸੀ। ਕਾਂਗਰਸ ਦੇ ਆਸ਼ੂ, ਜੋ ਦੂਜੇ ਦੌਰ ਵਿੱਚ ਦੂਜੇ ਸਥਾਨ ‘ਤੇ ਸਨ, ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਤੀਜੇ ਸਥਾਨ ‘ਤੇ ਆ ਗਏ ਸਨ। ਭਾਜਪਾ ਦੇ ਜੀਵਨ ਗੁਪਤਾ ਦੂਜੇ ਸਥਾਨ ‘ਤੇ ਆ ਗਏ ਸਨ। ਪਰ ਚੱਠੇ ਰਾਊਂਡ ਦੀ ਗਿਣਤੀ ਤੋਂ ਬਾਅਦ ਕਾਂਗਰਸ ਮੁੜ ਦੂਜੇ ਸਥਾਨ ‘ਤੇ ਆ ਗਈ।
ਜ਼ਿਕਰਯੋਗ ਹੈ ਕਿ ਬੀਤੀ 19 ਜੂਨ ਨੂੰ ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ। ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਕੁਲ 51.33% ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਇਸ ਵਾਰ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਹਨ ਪਰ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਹੈ।
