ਜਲੰਧਰ ‘ਚ ਵੱਡਾ ਹਾਦਸਾ! ਫੈਕਟਰੀ ‘ਚ ਟੂਲਜ਼ ਦਾ ਭਰਿਆ ਕੈਂਟਰ ਡਿੱਗਣ ਕਾਰਨ 3 ਲੋਕਾਂ ਦੀ ਮੌਤ

ਜਲੰਧਰ : ਧੋਗੜੀ ਰੋਡ ‘ਤੇ ਇਕ ਫੈਕਟਰੀ ‘ਚ ਵੱਡਾ ਹਾਦਸਾ ਵਾਪਰਿਆ। ਇਥੇ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਸ ਘਟਨਾ ‘ਤੇ ਪਰਿਵਾਰ ਦਾ ਹਸਪਤਾਲ ਵਿੱਚ ਰੋ-ਰੋ ਕੇ ਬੁਰਾ ਹਾਲ ਹੈ।

ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਵਿਚ ਚਾਬੀਆਂ ਨਾਲ ਭਰਿਆ ਇਕ ਕੈਂਟਰ ਡਿੱਗ ਗਿਆ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 9 ਜਣੇ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਮਹਿਲਾ ਦੀ ਪਛਾਣ ਸਿੰਮੀ ਵਜੋਂ ਹੋਈ ਹੈ, ਜੋ ਕਿ ਸਿਰਫ 10 ਦਿਨਾਂ ਹੀ ਫੈਕਟਰੀ ਵਿਚ ਨੌਕਰੀ ਲਈ ਆਈ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਸਿੰਮੀ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਮ੍ਰਿਤਕਾ ਸਿੰਮੀ ਦੇ ਦੋ ਬੱਚੇ ਹਨ। ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਅਜੇ ਤੱਕ ਮੌਕੇ ‘ਤੇ ਨਹੀਂ ਪਹੁੰਚੀ ਹੈ। ਹਾਲਾਂਕਿ, ਫੈਕਟਰੀ ਦੇ ਸਟਾਫ ਮੈਂਬਰ ਵੀ ਹਸਪਤਾਲ ਪਹੁੰਚ ਗਏ ਹਨ। ਫੈਕਟਰੀ ਮੈਨੇਜਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਰਿਪੋਰਟਾਂ ਅਨੁਸਾਰ, ਦੋ ਲੋਕਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *