ਪੰਜਾਬੀ ਖਬਰਾਂ

ਗਾਂਧੀਨਗਰ ਵਿੱਚ ਵੱਡਾ ਹਾਦਸਾ, ਨਿਰਮਾਣ ਅਧੀਨ ਇਮਾਰਤ ਦਾ ਇੱਕ ਹਿੱਸਾ ਡਿੱਗਿਆ, 15 ਮਜ਼ਦੂਰ ਜ਼ਖਮੀ

ਗਾਂਧੀਨਗਰ ਵਿੱਚ ਵੱਡਾ ਹਾਦਸਾ, ਨਿਰਮਾਣ ਅਧੀਨ ਇਮਾਰਤ ਦਾ ਇੱਕ ਹਿੱਸਾ ਡਿੱਗਿਆ, 15 ਮਜ਼ਦੂਰ ਜ਼ਖਮੀ

ਰਾਜੀਵ ਸ਼ਰਮਾ :- ਗੁਜਰਾਤ ਦੇ ਗਾਂਧੀਨਗਰ ਨੇੜੇ ਕੁਡਾਸਨ ਇਲਾਕੇ ਵਿੱਚ ਬੁੱਧਵਾਰ ਰਾਤ ਕਰੀਬ 9 ਵਜੇ ਇੱਕ ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਅਚਾਨਕ ਡਿੱਗ ਗਿਆ। ਸ਼ੁਰੂਆਤੀ ਜਾਣਕਾਰੀ ਵਿੱਚ ਹਾਦਸਾ ਕਰੇਨ ਡਿੱਗਣ ਕਾਰਨ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਬਾਅਦ ਵਿੱਚ ਇਸ ਨੂੰ ਲੈ ਕੇ ਵੱਖਰੀ ਜਾਣਕਾਰੀ ਸਾਹਮਣੇ ਆਈ। ਚਸ਼ਮਦੀਦਾਂ ਮੁਤਾਬਕ ‘ਬੌਸਕੀ ਦ ਐਂਪਾਇਰ’ ਕਮਰਸ਼ੀਅਲ ਮਾਲ ਪ੍ਰੋਜੈਕਟ ਵਿੱਚ ਦੋ ਇਮਾਰਤਾਂ ਨੂੰ ਆਪਸ ਵਿੱਚ ਜੋੜਨ ਲਈ ਸਲੈਬ ਬਣਾਈ ਜਾ ਰਹੀ ਸੀ। ਅਚਾਨਕ ਸਲੈਬ ਡਿੱਗਣ ਕਾਰਨ ਹੇਠਾਂ ਕੰਮ ਕਰ ਰਹੇ ਕਈ ਮਜ਼ਦੂਰ ਇਸ ਦੀ ਲਪੇਟ ਵਿੱਚ ਆ ਗਏ। ਗੁਜਰਾਤ ਦੇ ਡਿਪਟੀ ਮੁੱਖ ਮੰਤਰੀ ਹਰਸ਼ ਸਾਂਘਵੀ ਮੁਤਾਬਕ ਹਾਦਸੇ ਵਿੱਚ 15 ਮਜ਼ਦੂਰ ਜ਼ਖ਼ਮੀ ਹੋਏ ਹਨ,…
Read More
ਚੜ੍ਹਦੀ ਸਵੇਰ ਕੋਲਕਾਤਾ ਦੇ ਹੋਟਲ ‘ਚ ਮਚੇ ਅੱਗ ਦੇ ਭਾਂਬੜ, 9 ਲੋਕਾਂ ਦੀ ਮੌਤ

ਚੜ੍ਹਦੀ ਸਵੇਰ ਕੋਲਕਾਤਾ ਦੇ ਹੋਟਲ ‘ਚ ਮਚੇ ਅੱਗ ਦੇ ਭਾਂਬੜ, 9 ਲੋਕਾਂ ਦੀ ਮੌਤ

ਗੁਰਪ੍ਰੀਤ ਸਿੰਘ :- ਮੱਧ ਕੋਲਕਾਤਾ ਦੇ ਮਿਰਜ਼ਾ ਗਾਲਿਬ ਸਟਰੀਟ 'ਤੇ ਚੜ੍ਹਦੀ ਸਵੇਰ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਬੁੱਧਵਾਰ ਨੂੰ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਹੋਟਲ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਅੱਗ ਨੂੰ ਬੁਝਾਉਣ ਲਈ ਪੰਜ ਫਾਇਰ ਟੈਂਡਰਾਂ ਨੂੰ ਕੰਮ 'ਤੇ ਲਗਾਇਆ ਗਿਆ। ਪੁਲਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਕਰਮਚਾਰੀ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਏ।
Read More
ਦਿੱਲੀ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਪੰਜਾਬ ਦੇ ਆਗੂ ਹੋਣਗੇ ਸ਼ਾਮਲ

ਦਿੱਲੀ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਪੰਜਾਬ ਦੇ ਆਗੂ ਹੋਣਗੇ ਸ਼ਾਮਲ

ਗੁਰਪ੍ਰੀਤ ਸਿੰਘ :- ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ ਕੌਮੀ ਰਾਜਧਾਨੀ ਦਿੱਲੀ ਵਿਚ ਹੋ ਰਹੀ ਹੈ। ਇਹ ਮੀਟਿੰਗ ਦੁਪਹਿਰ 3.00 ਵਜੇ ਹੋਵੇਗੀ।ਮੀਟਿੰਗ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਸੀ ਐਮ ਚਰਨਜੀਤ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ ਸਮੇਤ ਹੋਰ ਅਹਿਮ ਆਗੂ ਵੀ ਸ਼ਾਮਲ ਹੋਣਗੇ।ਇਸ ਮੀਟਿੰਗ ਵਿਚ ਪੰਜਾਬ ਚੋਣਾਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਸੰਭਵ ਹੈ ਕਿ ਕਾਂਗਰਸ ਦੀ ਇਹ ਸਿਖ਼ਰਲੀ ਕਮੇਟੀ ਦੀ ਮੀਟਿੰਗ ਵਿਚ ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਕਰਨ ਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਜਾਵੇ। ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਅਗਸਤ ਮਹੀਨੇ ਦੇ ਅਖ਼ੀਰ ਵਿਚ ਪੰਜਾਬ ਆਉਣਾ ਚਾਹੁੰਦੇ ਹਨ ਪਰ ਉਹ ਚਾਹੁੰਦੇ…
Read More
ਸ਼ਿਮਲਾ ’ਚ ਵੱਡਾ ਕਾਰ ਹਾਦਸਾ, ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਦੀ ਖ਼ਬਰ!

ਸ਼ਿਮਲਾ ’ਚ ਵੱਡਾ ਕਾਰ ਹਾਦਸਾ, ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਦੀ ਖ਼ਬਰ!

ਰਾਜੀਵ ਸ਼ਰਮਾ :- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਟੈਂਕਰ ਨਾਲ ਕਾਰ ਦੀ ਟੱਕਰ ਕਾਰਨ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੀਪੀਡਬਲਯੂਡੀ ਕਲੋਨੀ ਦੇ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਆਈਜੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।ਰਿਪੋਰਟਾਂ ਅਨੁਸਾਰ, ਇੱਕ 'HP-52A' ਰਜਿਸਟਰਡ ਕਾਰ ਅਤੇ ਟੈਂਕਰ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ ਹੈੱਡ ਕਾਂਸਟੇਬਲ ਪ੍ਰਵੀਨ ਮਹਿਤਾ ਅਤੇ ਕਾਂਸਟੇਬਲ ਹੇਮੰਤ ਕੁਮਾਰ ਦੀ ਮੌਤ ਹੋ ਗਈ।…
Read More
ਯੂ.ਪੀ – ਘਰ ਢਹਿਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ!

ਯੂ.ਪੀ – ਘਰ ਢਹਿਣ ਨਾਲ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ!

ਗੁਰਪ੍ਰੀਤ ਸਿੰਘ :- ਯੂ.ਪੀ. ਦੇ ਪ੍ਰਤਾਪਗੜ੍ਹ ਵਿਖੇ ਕੋਤਵਾਲੀ ਥਾਣਾ ਖੇਤਰ ਦੇ ਮਾਹੁਲੀ ਇਲਾਕੇ ਵਿਚ ਭਾਰੀ ਬਾਰਿਸ਼ ਦੌਰਾਨ ਇਕ ਲਗਭਗ 100 ਸਾਲ ਪੁਰਾਣਾ ਘਰ ਢਹਿ ਗਿਆ, ਜਿਸ ਕਾਰਨ ਇਕ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਢਾਂਚਾ ਢਹਿਣ ਨਾਲ ਪਰਿਵਾਰ ਦੇ ਸਾਰੇ ਸੱਤ ਮੈਂਬਰ, ਜੋ ਇਕੋ ਕਮਰੇ ਵਿੱਚ ਸੌਂ ਰਹੇ ਸਨ, ਮਲਬੇ ਹੇਠ ਦੱਬ ਗਏ। ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ, ਪੀੜਤਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀ ਮੈਂਬਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਮ੍ਰਿਤਕਾਂ ਵਿਚ ਇਕ ਜੋੜਾ, ਉਨ੍ਹਾਂ ਦਾ ਪੁੱਤਰ, ਨੂੰਹ ਅਤੇ ਦੋ ਬੱਚੇ ਸ਼ਾਮਿਲ ਹਨ। ਸਥਾਨਕ ਪੁਲਿਸ ਨੇ ਘਟਨਾ…
Read More
ਪੰਜਾਬ ਦੀ ਸਿਆਸੀ ਲੜਾਈ ਟੋਰਾਂਟੋ ਪਹੁੰਚੀ, ਅਕਾਲੀ ਆਗੂ ਵਾਪਸ ਮੁੜਿਆ!

ਪੰਜਾਬ ਦੀ ਸਿਆਸੀ ਲੜਾਈ ਟੋਰਾਂਟੋ ਪਹੁੰਚੀ, ਅਕਾਲੀ ਆਗੂ ਵਾਪਸ ਮੁੜਿਆ!

ਰਾਜੀਵ ਸ਼ਰਮਾ :- ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਤੱਕ ਪਹੁੰਚ ਸੀਮਤ ਕਰਨ ਲਈ ਉਨ੍ਹਾਂ ਦੇ ਖੰਭ ਕੁਤਰੇ ਜਾ ਰਹੇ ਹਨ। ਇਸ ਦੀ ਮਿਸਾਲ ਉਸ ਵੇਲੇ ਸਾਹਮਣੇ ਆਈ ਜਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਪਰਮਬੰਸ ਸਿੰਘ ਉਰਫ ਬੰਟੀ ਰੋਮਾਣਾ ਨੂੰ ਸ਼ਿਕਾਇਤਾਂ ਦੇ ਅਧਾਰ ’ਤੇ ਬਣੀ ਨਮੋਸ਼ੀ ਜਨਕ ਹਾਲਤ ‘ਚ ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਰੋਮਾਣਾ ਟੋਰਾਂਟੋਂ ਹਵਾਈ ਅੱਡੇ ਤੇ ਲੈਂਡ ਹੋਈ ਉਡਾਣ ਵਿੱਚ ਕੈਨੇਡਾ ਪਹੁੰਚਿਆ ਸੀ। ਜਿਵੇਂ ਹੀ ਉਹ ਇਮੀਗਰੇਸ਼ਨ ਖਿੜਕੀ ਤੱਕ ਪਹੁੰਚਿਆ ਤਾਂ ਉਸ ਨੂੰ ਵਧੇਰੇ ਜਾਂਚ ਲਈ ਪਾਸੇ ਕਰ ਲਿਆ ਗਿਆ। ਉਸ ਤੋਂ ਕਈ…
Read More
ਕੈਨੇਡਾ ‘ਚ ਵੱਡੀ ਵਾਰਦਾਤ : ਮਾਹਲ ਸਵੀਟ ਸ਼ਾਪ ਤੇ ਫਾਇਰਿੰਗ, ਆਰਜ਼ੂ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ!

ਕੈਨੇਡਾ ‘ਚ ਵੱਡੀ ਵਾਰਦਾਤ : ਮਾਹਲ ਸਵੀਟ ਸ਼ਾਪ ਤੇ ਫਾਇਰਿੰਗ, ਆਰਜ਼ੂ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ!

ਰਾਜੀਵ ਸ਼ਰਮਾ :- ਕੈਨੇਡਾ ਦੇ ਮਾਹਲ ਸਵੀਟ ਸ਼ਾਪ ‘ਤੇ ਅੰਨ੍ਹੇਵਾਹ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦੱਸ ਦਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਆਰਜ਼ੂ ਬਿਸ਼ਨੋਈ, ਟਾਈਸਨ ਬਿਸ਼ਨੋਈ ਅਤੇ ਸ਼ੁਭਮ ਲੋਂਕਰ – ਨੇ ਲਈ ਹੈ। ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ ਹੋ ਰਹੀ ਹੈ। ਪਰ ਅਸੀਂ ਇਸ ਵਾਇਰਲ ਪੋਸਟ ਦੀ ਪੁਸ਼ਟੀ ਨਹੀਂ ਕਰਦੇ। ਇਸ ਵਾਇਰਲ ਪੋਸਟ ਅਨੁਸਾਰ ਬਿਸ਼ਨੋਈ ਗਰੁੱਪ ਨੇ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ, “ਜੈ ਸੀਤਾ ਰਾਮ ਜੀ ਸਾਰੇ ਭਰਾਵਾਂ ਨੂੰ, ਅੱਜ ਕੈਨੇਡਾ ਦੇ ਬਰੈਂਪਟਨ ਦੇ ਮਾਹਲ ਸਵੀਟ ‘ਤੇ ਜੋ ਗੋਲੀਬਾਰੀ ਹੋਈ ਹੈ। ਆਰਜ਼ੂ ਬਿਸ਼ਨੋਈ ਅਤੇ ਮੇਰਾ ਛੋਟਾ ਭਰਾ ਟਾਈਸਨ…
Read More
ਅੰਮ੍ਰਿਤਸਰ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕੰਮ ‘ਤੇ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਅੰਮ੍ਰਿਤਸਰ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ, ਕੰਮ ‘ਤੇ ਜਾ ਰਹੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਰੋਜਾਨਾ ਵਾਂਗ ਕੰਮ ਲਈ ਆਪਣੇ ਘਰੋਂ ਨਿਕਲਿਆ ਸੀ ਕਿ ਰਸਤੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਘਟਨਾ ਅਟਾਰੀ ਇਲਾਕੇ ਦੇ ਰਾਜਾਤਾਲ ਪਿੰਡ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ 35 ਸਾਲਾ ਸੋਹਣਾ ਸਿੰਘ ਵਜੋਂ ਹੋਈ ਹੈ, ਜੋ ਰਾਜਾਤਾਲ ਪਿੰਡ ਦਾ ਰਹਿਣ ਵਾਲਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ…
Read More
ਸਕੂਲ ਤੋਂ ਗੈਰ-ਹਾਜ਼ਰ ਹੋਣ ‘ਤੇ ਬੱਚਿਆਂ ਦੇ ਮਾਪਿਆਂ ਨੂੰ ਭੇਜੀ ਜਾਵੇਗੀ ਡਿਟੇਲ, 1 ਅਪ੍ਰੈਲ ਤੋਂ ਫੈਸਲਾ ਹੋਵੇਗਾ ਲਾਗੂ

ਸਕੂਲ ਤੋਂ ਗੈਰ-ਹਾਜ਼ਰ ਹੋਣ ‘ਤੇ ਬੱਚਿਆਂ ਦੇ ਮਾਪਿਆਂ ਨੂੰ ਭੇਜੀ ਜਾਵੇਗੀ ਡਿਟੇਲ, 1 ਅਪ੍ਰੈਲ ਤੋਂ ਫੈਸਲਾ ਹੋਵੇਗਾ ਲਾਗੂ

ਗੁਰਪ੍ਰੀਤ ਸਿੰਘ :- ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਖੇਤਰ ‘ਚ ਇੱਕ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਜਿਹੜਾ ਵੀ ਬੱਚਾ ਸਕੂਲ ਤੋਂ ਗੈਰ-ਹਾਜ਼ਰ ਰਹੇਗਾ, ਉਸ ਦੀ ਡਿਟੇਲ ਉਨ੍ਹਾਂ ਦੇ ਮਾਪਿਆਂ ਨੂੰ ਭੇਜੀ ਜਾਵੇਗੀ। ਜੇਕਰ ਬੱਚਾ 2-3 ਦਿਨ ਤੋਂ ਜ਼ਿਆਦਾ ਦਿਨਾਂ ਲਈ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਨ੍ਹਾਂ ਦੇ ਮਾਪਿਆਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਕੇ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਫੈਸਲਾ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗਾ। ਸੀਐਮ ਨੇ ਇਹ ਜਾਣਕਾਰੀ ਉਸ ਸਮੇਂ ਦਿੱਤੀ ਜਦੋਂ ਉਹ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਪਣੀ ਸਰਕਾਰ ਦੀਆਂ ਸਿੱਖਿਆ ਵਿਭਾਗ…
Read More
ਦਿੱਲੀ ਏਅਰਪੋਰਟ ਤੇ ਐਮਰਜੰਸੀ, ਯਾਤਰੀਆਂ ਨਾਲ ਭਰੇ ਜਹਾਜ਼ ਦਾ ਇੰਜਣ ਫੇਲ੍ਹ

ਦਿੱਲੀ ਏਅਰਪੋਰਟ ਤੇ ਐਮਰਜੰਸੀ, ਯਾਤਰੀਆਂ ਨਾਲ ਭਰੇ ਜਹਾਜ਼ ਦਾ ਇੰਜਣ ਫੇਲ੍ਹ

ਰਾਜੀਵ ਸ਼ਰਮਾ - ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ 'ਤੇ ਸ਼ਨੀਵਾਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਵਿਸ਼ਾਖਾਪਟਨਮ ਤੋਂ ਆ ਰਹੀ ਇੰਡੀਗੋ (IndiGo) ਦੀ ਇੱਕ ਫਲਾਈਟ ਵਿੱਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਘੋਸ਼ਿਤ ਕਰਨੀ ਪਈ। ਜਹਾਜ਼ ਦੇ ਦਿੱਲੀ ਹਵਾਈ ਅੱਡੇ ਦੇ ਨੇੜੇ ਪਹੁੰਚਦੇ ਹੀ ਪਾਇਲਟ ਨੇ ਕੰਟਰੋਲ ਰੂਮ ਨੂੰ ਇੰਜਣ ਵਿੱਚ ਆਈ ਖਰਾਬੀ ਬਾਰੇ ਸੂਚਿਤ ਕੀਤਾ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਵਾਈ ਅੱਡੇ ਦੇ ਰਨਵੇਅ 28 'ਤੇ ਤੁਰੰਤ ਐਮਰਜੈਂਸੀ ਲਾਗੂ ਕਰ ਦਿੱਤੀ ਗਈ।  188 ਯਾਤਰੀ ਸਨ ਸਵਾਰ, ਸੁਰੱਖਿਅਤ ਹੋਈ ਲੈਂਡਿੰਗਜਾਣਕਾਰੀ ਮੁਤਾਬਕ ਜਹਾਜ਼ ਦੇ ਇੰਜਣ ਵਿੱਚ ਨੁਕਸ ਆਉਣ ਕਾਰਨ ਇਹ ਕਦਮ ਚੁੱਕਿਆ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਅਤੇ…
Read More
ਨਗਰ ਕੀਰਤਨ ਰੋਕੇ ਜਾਣ ਵਾਲੀ ਘਟਨਾ ‘ਤੇ ਬੋਲੇ ਨਿਊਜ਼ੀਲੈਂਡ ਦੇ MP-‘ਹਰ ਵਿਅਕਤੀ ਨੂੰ ਆਪਣੇ ਧਰਮ ਨੂੰ ਮੰਨਣ ਦਾ ਹੱਕ ਹੈ’

ਨਗਰ ਕੀਰਤਨ ਰੋਕੇ ਜਾਣ ਵਾਲੀ ਘਟਨਾ ‘ਤੇ ਬੋਲੇ ਨਿਊਜ਼ੀਲੈਂਡ ਦੇ MP-‘ਹਰ ਵਿਅਕਤੀ ਨੂੰ ਆਪਣੇ ਧਰਮ ਨੂੰ ਮੰਨਣ ਦਾ ਹੱਕ ਹੈ’

ਨੈਸ਼ਨਲ ਟਾਈਮਜ਼ ਬਿਊਰੋ :- ਨਿਊਜ਼ੀਲੈਂਡ ਵਿਚ ਸਿੱਖਾਂ ਦੇ ਨਗਰ ਕੀਰਤਨ ਦਾ ਰਸਤਾ ਰੋਕੇ ਜਾਣ ਦੇ ਬਾਅਦ ਤੋਂ ਪੰਜਾਬ ‘ਚ ਇਸ ਦਾ ਵਿਰੋਧ ਹੋ ਰਿਹਾ ਹੈ। ਜਿਸ ਦੇ ਬਾਅਦ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ‘ਤੇ ਨਿਊਜ਼ੀਲੈਂਡ ਦੇ MP ਰੀਮਾ ਨਖਲੇ ਤੇ ਕੌਂਸਲਰ Daniel Newman ਦਾ ਬਿਆਨ ਸਾਹਮਣੇ ਆਇਆ ਹੈ। ਉੁਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਮੰਦਭਾਗਾ ਦੱਸਿਆ ਕੇ ਇਸ ਦੀ ਆਲੋਚਨਾ ਕੀਤੀ। Daniel Newman ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਨੂੰ ਮੰਨਣ ਦਾ ਹੱਕ ਹੈ। ਮੈਂ ਅਗਲੇ ਸਾਲ ਨਗਰ ਕੀਰਤਨ ‘ਚ ਸ਼ਾਮਿਲ ਹੋਵਾਂਗਾ। ਦੱਸ ਦੇਈਏ ਕਿ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿਚ ਨਗਰ ਕੀਰਤਨ ਦਾ ਵਿਰੋਧਕੀਤਾ ਗਿਆ।…
Read More