ਨੈਸ਼ਨਲl ਟਾਈਮਜ਼ ਬਿਊਰੋ :- 18, ਮਾਰਚ ਤੋਂ ਸ਼ੁਰੂ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੇ ਮੱਦੇਨਜ਼ਰ, ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀ ਅਪੀਲ।ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਵੀਡਿਓ ਜ਼ਾਰੀ ਕਰਕੇ ਸਮੁੱਚੇ ਪੰਥ ਨੂੰ ਰਾਗੀਆਂ, ਢਾਡੀਆਂ, ਕਵੀਸ਼ਰੀਆਂ ਸਮੇਤ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਤੇ ਸਮੁੱਚੀ ਸੰਗਤ ਨੂੰ ਬੇਨਤੀ ਕੀਤੀ ਕਿ ਸ਼੍ਰੋਮਣੀ ਅਕਾਲੀ ਦੱਲ ਨੂੰ ਮੁੜ ਸੁਰਜੀਤ ਕਰਨ ਲਈ 18 ਮਾਰਚ ਨੂੰ ਇਸ ਵਿਚ ਹਿੱਸਾ ਲਿਆ ਜਾਵੇ ਤੇ ਵੱਧ ਚੜ੍ਹ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ ਦੀ ਅਪੀਲ ਕੀਤੀ।ਓਹਨਾਂ ਲੋਕਾਂ ਨੂੰ ਪਿੰਡਾ ਪਿੰਡਾ ਤੇ ਸ਼ਹਿਰਾਂ, ਕਸਬਿਆਂ ਚ ਇਕੱਠੇ ਹੋਣ ਲਈ ਕਿਹਾ ਤੇ ਆਪਣੇ ਪੱਧਰ ਤੇ ਆਪਣੇ ਜੱਥੇ ਬਣਾਉਣ ਦੀ ਸਲਾਹ ਦਿੱਤੀ। ਖ਼ਾਸ ਕਰ ਓਹਨਾਂ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਸ਼ਾਮਿਲ ਹੋਣ ਲਈ ਕਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਆਪਣਾ ਹੱਕ ਜਤਾਉਣ ਲਈ ਹੀ ਉਤਸ਼ਾਹਿਤ ਕੀਤਾ।
18 ਮਾਰਚ: ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਲਈ ਵਡਾਲਾ ਦੀ ਅਪੀਲ
