
ਨੈਸ਼ਨਲ ਟਾਈਮਜ਼ ਬਿਊਰੋ :- ਕਸਬਾ ਹਰਿਆਣਾ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਗਉਸ਼ਾਲਾ ਦੀ ਛੱਤ ਡਿੱਗਣ ਕਾਰਨ ਲਗਭਗ 35 ਦੇ ਕਰੀਬ ਗਊਵੰਸ਼ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਢਾਈ ਵਜੇ ਦੇ ਕਰੀਬ ਹੋਇਆ ਜਦੋਂ ਗਉਸ਼ਾਲਾ ਦਾ ਲੈਂਟਰ ਅਚਾਨਕ ਢਹਿ ਗਿਆ।
ਜਾਣਕਾਰੀ ਅਨੁਸਾਰ ਹਾਦਸੇ ਵੇਲੇ ਲੱਗਭਗ 42 ਦੇ ਕਰੀਬ ਗਊਵੰਸ਼ ਲੈਂਟਰ ਹੇਠ ਆ ਗਿਆ। ਮੌਕੇ ਤੇ ਹੀ ਕਈਆਂ ਦੀ ਮੌਤ ਹੋ ਗਈ, ਜਦਕਿ ਕੁਝ ਗਊਵੰਸ਼ ਮਲਬੇ ਹੇਠ ਦਬੇ ਰਹਿ ਗਏ। ਹਾਲੇ ਵੀ ਜੇਸੀਬੀ ਦੀ ਮਦਦ ਨਾਲ ਬਚਾਵ ਕਾਰਜ ਜਾਰੀ ਹਨ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਜਿਸ ਤੋ ਬਾਅਦ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ। ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਦਸਾ ਕਿੰਨਾ ਵੱਡਾ ਹੈ, ਇਹ ਮਲਬਾ ਹਟਾਉਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਸਾਹਮਣੇ ਆਵੇਗਾ।
