ਡੇਰਾਬੱਸੀ (ਗੁਰਪ੍ਰੀਤ ਸਿੰਘ): ਡੇਰਾਬੱਸੀ ਦੇ ਰਿਹਾਇਸ਼ੀ ਖੇਤਰ ਵਿੱਚ ਜੁਡੀਸ਼ੀਅਲ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਭਾਵੇਂ ਐਸ.ਡੀ.ਐੱਮ. ਦਫ਼ਤਰ ਤਬਦੀਲ ਹੋ ਚੁੱਕਾ ਹੈ, ਪਰ ਇਹ ਸਮੱਸਿਆ ਅਜੇ ਵੀ ਕਾਇਮ ਹੈ। ਪਿੰਡ ਜਵਾਹਰਪੁਰ ਨੇੜੇ ਨਵੇਂ ਕੋਰਟ ਕੰਪਲੈਕਸ ਦੀ ਥਾਂ ਰਜਿਸਟਰ ਹੋ ਚੁੱਕੀ ਹੈ ਅਤੇ ਇਸ ਪ੍ਰੋਜੈਕਟ ਲਈ ਕਰੋੜਾਂ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।
ਡੇਰਾਬੱਸੀ ਦੇ ਵਕੀਲਾਂ,ਪਿੰਡਾਂ ਦੀ ਪੰਚਾਇਤਾਂ, ਵੱਖ ਵੱਖ ਸੰਸਥਾਵਾਂ ਅਤੇ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਮੈਂਬਰ ਪਾਰਲੀਮੈਂਟ ਧਰਮਵੀਰ ਸਿੰਘ ਗਾਂਧੀ ਨੂੰ ਮੰਗ ਪੱਤਰ ਦਿੰਦੇ ਕੋਰਟ ਕੰਮਪਲੈਕਸ ਲਈ ਚੁਣੀ ਥਾਂ ਤੇ ਦੂਬਾਰਾ ਵਿਚਾਰ ਕਰਨ ਸੰਬੰਧੀ ਮੰਗ ਪੱਤਰ ਦਿੰਦੇ ਕਈ ਹੋਰ ਸੁਝਾਅ ਤੇ ਵਿਚਾਰ ਕਰਨ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਦਿੰਦੇ ਐਡਵੋਕੇਟ ਅਨਮੋਲ ਸਿੰਘ , ਡੇਰਾਬੱਸੀ ਸਰਪੰਚ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਬੱਲੀ ਸਮੇਤ ਹੋਰਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਰਾਬੱਸੀ ਦਾ ਮੁਖ ਬਜਾਰ ਬਹੁਤ ਹੀ ਤੰਗ ਥਾਂ ਤੇ ਬਣਿਆ ਹੋਇਆ ਹੈ, ਪਾਰਕਿੰਗ ਦੀ ਕੋਈ ਸਹੂਲਤ ਨਾ ਹੋਣ ਕਾਰਨ, ਉਸ ਬਜਾਰ ਦੇ ਦੁਕਾਨਦਾਰਾਂ ਨੂੰ ਮੰਦੀ ਦੀ ਮਾਰ ਚਲੱਣੀ ਪੈ ਰਹੀ ਹੈ।
ਜੇਕਰ ਮੌਜੂਦਾ ਤਹਿਸੀਲ ਕੰਪਲੈਕਸ ਦੀ ਉਸਾਰੀ ਅਧੀਨ ਥਾਂ ਨੂੰ ਛੱਡ ਕੇ ਬਾਕੀ ਟਾਈਪਿਸਟਾਂ, ਵਕੀਲਾਂ ਦੇ ਚੈਬਰਾਂ ਅਤੇ ਪਾਰਕਿੰਗ ਵਾਲੀ ਥਾਂ ਨੂੰ ਬਜਾਰੀ ਕੀਮਤ ਉਤੇ ਵੇਚ ਕੇ ਉਸ ਥਾਂ ਉੱਤੇ ਸ਼ਾਪਿੰਗ ਕੰਪਲੈਕਸ ਬਣਾਕੇ, ਉਸ ਰਕਮ ਨਾਲ ਡੇਰਾਬੱਸੀ ਦੇ ਨਜਦੀਕ ਨੈਸ਼ਨਲ ਹਾਈਵੇ ਉਪਰ ਮੁੜ ਤੋਂ ਕਿਸੇ ਯੋਗ ਥਾਂ ਦੀ ਚੋਣ ਕਰਕੇ ਨਵੇਂ ਜੁਡੀਸ਼ੀਅਲ ਕੰਪਲੈਕਸ ਅਤੇ ਸਬ ਡਵੀਜਨ ਡੇਰਾਬੱਸੀ ਦੇ ਮਿੰਨੀ ਸੈਕਟਰੀਏਟ ਦੀ ਉਸਾਰੀ ਕੀਤੀ ਜਾ ਸਕਦੀ ਹੈ। ਜਿਹੜੀ ਥਾਂ ਕੋਰਟ ਕੰਪਲੈਕਸ ਲਈ ਖਰੀਦੀ ਗਈਂ ਹੈ ਉਹ ਲਿੰਕ ਸੜਕ ਤੇ ਹੈ, ਅਤੇ ਥੋੜ੍ਹੇ ਸਮੇਂ ਬਾਅਦ ਉਹ ਵੀ ਪ੍ਰੇਸ਼ਾਨੀ ਦਾ ਘਰ ਬਣ ਸਕਦੀ ਹੈ। ਮੁਖ ਸੜਕ ਤੇ ਮਿੰਨੀ ਸੈਕਟਰੀਏਟ ਦੀ ਉਸਾਰੀ ਆਓਣ ਵਾਲੇ 60-70 ਸਾਲਾਂ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਜੇਕਰ ਮੁਖ ਸੜਕ ਤੇ ਵੱਡੇ ਵੱਡੇ ਕੰਮਲੈਕਸ ਅਤੇ ਹੋਰ ਉਸਾਰਿਆ ਹੋ ਸਕਦੀ ਹਾਂ ਤਾਂ ਕੋਰਟ ਕੰਪਲੈਕਸ ਸਮੇਤ ਮਿੰਨੀ ਸੈਕਟਰੀਏਟ ਵਰਗੀ ਇਮਾਰਤ ਦੀ ਉਸਾਰੀ ਕਿਓ ਨਹੀਂ ਹੋ ਸਕਦੀ।
ਜੁਡੀਸ਼ੀਅਲ ਕੰਪਲੈਕਸ ਅਤੇ ਸਬ ਡਵੀਜਨ ਡੇਰਾਬੱਸੀ ਦੇ ਮਿੰਨੀ ਸੇਕਟਰੀਏਟ ਦੀ ਉਸਾਰੀ ਸਰਕਾਰ ਦੀ ਯੋਜਨਾ ਅਨੁਸਾਰ ਇਕ ਥਾਂ ਕੀਤੇ ਜਾਣ ਨਾਲ ਡੇਰਾਬੱਸੀ ਸਬਡਵੀਜ਼ਨ ਦੇ ਆਮ ਲੋਕਾਂ ਨੂੰ ਵੀ ਭਾਰੀ ਰਾਹਤ ਮਿਲੇਗੀ। ਇਸੇ ਥਾਂ ਤੇ ਬੀਡੀਪੀਓ ਡੇਰਾਬੱਸੀ ਦੇ ਮੌਜੂਦਾ ਦਫਤਰ ਨੂੰ ਤਜਵੀਜ਼ ਸੁਦਾ ਮਿੰਨੀ ਸੈਕਟਰੀਏਟ ਡੇਰਾਬੱਸੀ ਦੀ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਜਾਦਾਂ ਹੈ ਤਾਂ ਮੌਜੂਦਾ ਬੀਡੀਪੀਓ ਦਫਤਰ ਵਾਲੀ ਥਾਂ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਸ਼ਾਮਲ ਕਰਕੇ ਉਥੇ ਇਕ 100 ਬੈਂਡ ਦੇ ਵੱਡੇ ਹਸਪਤਾਲ ਦੀ ਉਸਾਰੀ ਕੀਤੀ ਜਾ ਸਕਦੀ ਹੈ। ਇਸ ਹੱਸਪਤਾਲ ਵਿੱਚ ਜੱਚਾ ਬੱਚਾ ਹਪਸਤਾਲ ਦੀ ਉਸਾਰੀ ਕਰਨੀ ਸੀ ਜੌ ਥਾਂ ਦੀ ਘਾਟ ਕਰਕੇ ਬਣ ਨਹੀਂ ਸਕਿਆ।
ਇੰਨ੍ਹਾ ਹੀ ਨਹੀਂ ਜੇਕਰ ਸਾਰੀ ਇਮਾਰਤਾਂ ਨੇੜੇ ਨੇੜੇ ਅਤੇ ਨੈਸ਼ਨਲ ਹਾਈਵੇ ਦੇ ਉਪਰ ਕਿਸੇ ਯੋਗ ਸਥਾਨ ਉੱਤੇ ਉਸਾਰੀ ਜਾਂਦੀਆਂ ਹਨ ਤਾਂ ਮੌਜੂਦਾ ਡੀਐੱਸਪੀ ਡੇਰਾਬੱਸੀ ਦੇ ਦਫਤਰ ਨੂੰ ਵੀ ਤਜਵੀਜ ਸੁਦਾ ਮੁਤਾਬਿਕ ਮਿੰਨੀ ਸੈਕਟਰੀਏਟ ਦੀ ਇਮਾਰਤ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਉਕਤ ਡੀਐੱਸਪੀ ਡੇਰਾਬੱਸੀ ਦਾ ਦਫਤਰ ਇਸ ਸਮੇਂ ਪਿੰਡ ਮੁਬਾਰਿਕਪੁਰ ਵਿਖੇ ਚਲ ਰਿਹਾ ਹੈ, ਜੋ ਕਿ ਮੌਜੂਦਾ ਤਹਿਸੀਲ ਕੰਪਲੈਕਸ ਤੋਂ ਵੀ ਕਾਫੀ ਦੂਰੀ ਤੇ ਸਥਿਤ ਹੈ। ਆਮ ਲੋਕਾਂ ਨੂੰ ਉੱਥੇ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਤਰਾਂ ਸਬ ਡਵੀਜਨ ਪੱਧਰ ਦੇ ਬਹੁਤ ਸਾਰੇ ਸਰਕਾਰੀ ਦਫਤਰ ਡੇਰਾਬੱਸੀ ਵਿਖੇ ਵੱਖ ਵੱਖ ਥਾਵਾਂ ਤੇ ਕਿਰਾਏ ਦੀਆਂ ਇਮਾਰਤਾਂ ਵਿੱਚ ਚੱਲ ਰਹੇ ਹਨ। ਇਹ ਸਾਰੇ ਦਫ਼ਤਰ ਮਿੰਨੀ ਸੈਕਟਰੀਏਟ ਦੀ ਇਮਾਰਤ ਵਿੱਚ ਤਬਦੀਲ ਕੀਤੇ ਜਾਂਦੇ ਹਨ ਤਾਂ ਲੋਕਾਂ ਨੂੰ ਸਹੂਲਤ ਮਿਲੇਗੀ ਨਾਲ ਹੀ ਸਰਕਾਰ ਨੂੰ ਬੱਚਤ ਹੋਵੇਂਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਵੀ ਮੌਜੁਦ ਸਨ। ਮੰਗ ਪੱਤਰ ਲੈਂਦੇ ਮੈਬਰ ਪਾਰਲੀਮੈਟ ਧਰਮਵੀਰ ਸਿੰਘ ਗਾਂਧੀ ਨੇ ਭਰੋਸਾ ਦਿੱਤਾ ਕਿ ਹਲਕੇ ਦੇ ਲੋਕਾਂ ਡਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਇਸ ਊਪਰ ਵਿਚਾਰ ਕੀਤਾ ਜਾਵੇਗਾ।
