ਕੈਨੇਡਾ ‘ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ ‘ਚ ਨਵਾਂ ਮੋੜ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿਚ ਕਤਲ ਕੀਤ ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਕੇਸ ਵਿਚ ਨਵਾਂ ਮੋੜ ਆ ਗਿਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਆਕਾਸ਼ ਹਰੀਕੇ ਨੇ ਲਈ ਹੈ। ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ਉਹ ਧਰਮ ਦੇ ਖ਼ਿਲਾਫ਼ ਬੋਲਦੀ ਸੀ, ਇਸ ਲਈ ਉਸ ਦਾ ਕਤਲ ਕਰ ਦਿੱਤਾ ਗਿਆ।

ਨੈਂਸੀ ਦਾ ਮੰਗਲਵਾਰ 3 ਮਾਰਚ ਨੂੰ ਕੈਨੇਡਾ ਦੇ ਵਿੰਡਸਰ ਵਿੱਚ ਉਸ ਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਨੈਂਸੀ ਦੀ ਮਾਂ ਛਿੰਦਰਪਾਲ ਕੌਰ ਨੇ ਕਿਹਾ ਕਿ ਉਸ ਦੀ ਧੀ ਇਕ ਘਰ ਵਿੱਚ ਨਰਸਿੰਗ ਦੇਖਭਾਲ ਕਰਨ ਗਈ ਸੀ। ਜਿਵੇਂ ਹੀ ਉਹ ਬਾਹਰ ਆਈ ਦੋ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਦੇ ਪੇਟ ਵਿੱਚ 20 ਵਾਰ ਚਾਕੂ ਮਾਰੇ ਗਏ। ਕੈਨੇਡੀਅਨ ਪੁਲਸ ਨਾਲ ਗੱਲਬਾਤ ਵਿੱਚ ਪੁਲਸ ਨੇ ਕਿਹਾ ਕਿ ਹਮਲਾਵਰਾਂ ਨੇ ਨੈਂਸੀ ਦੀ ਜੀਭ ਵੀ ਕੱਟ ਦਿੱਤੀ ਸੀ।

ਨੈਂਸੀ 2018 ਵਿੱਚ ਕੈਨੇਡਾ ਜਾਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਘਿਰ ਗਈ ਸੀ। ਉਸ ਦੀਆਂ ਵਿਵਾਦਪੂਰਨ ਟਿੱਪਣੀਆਂ ਖ਼ਾਸ ਕਰਕੇ ਕੈਨੇਡਾ ਵਿੱਚ ਗੁਰਦੁਆਰਿਆਂ ‘ਤੇ ਖਾਲਿਸਤਾਨੀਆਂ ਦੇ ਕਬਜ਼ੇ ਨੂੰ ਦਰਸਾਉਂਦੀਆਂ ਵੀਡੀਓਜ਼ ਪੋਸਟ ਕਰਨ ਨਾਲ ਨੈਂਸੀ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ  ਆ ਗਈ ਸੀ।  ਆਕਾਸ਼ ਨੇ ਸਾਂਝੀ ਕੀਤੀ ਪੋਸਟ ਵਿਚ ਲਿਖਿਆ ਕਿ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵਿੰਡਸਰ, ਓਂਟਾਰੀਓ (ਕੈਨੇਡਾ) ਵਿੱਚ ਨੈਂਸੀ ਗਰੇਵਾਲ ਦਾ ਕਤਲ ਹੋਇਆ ਹੈ, ਇਹ ਕੰਮ ਸਾਡੇ ਭਰਾਵਾਂ ਨੇ ਕੀਤਾ ਹੈ। ਇਸ ਦੀ ਜ਼ਿੰਮੇਵਾਰੀ ਮੈਂ ਆਕਾਸ਼ ਹਰੀਕੇ ਅਤੇ ਸੁੱਖਾ ਸੰਧੂ ਲੈਂਦੇ ਹਾਂ। ਇਹ ਔਰਤ ਧਰਮ ਅਤੇ ਖਾਲਿਸਤਾਨ ਬਾਰੇ ਗਲਤ ਬੋਲਦੀ ਸੀ ਅਤੇ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪਏ ਹਨ। ਸਾਡੀ ਕਿਸੇ ਵੀ ਧਰਮ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਜੋ ਵੀ ਨੈਸੀ ਵਾਂਗ ਕੌਮ ਦੇ ਖ਼ਿਲਾਫ਼ ਬੋਲੇਗਾ, ਉਸ ਦਾ ਵੀ ਇਹੀ ਹਾਲ ਹੋਵੇਗਾ। 

ਨੈਂਸੀ ਦੀ ਮਾਂ ਨੇ ਕਿਹਾ ਕਿ ਖਾਲਿਸਤਾਨੀ ਚਾਹੁੰਦੇ ਸਨ ਕਿ ਉਹ ਉਨ੍ਹਾਂ ਨਾਲ ਕੰਮ ਕਰੇ ਅਤੇ ਆਪਣੀਆਂ ਵਿਵਾਦਪੂਰਨ ਟਿੱਪਣੀਆਂ ਲਈ ਮੁਆਫ਼ੀ ਮੰਗੇ। ਪਰ ਨੈਂਸੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਦੀ ਮਾਂ ਨੇ ਕਿਹਾ ਕਿ ਜੇ ਜੰਗ ਨਾ ਹੁੰਦੀ ਤਾਂ ਸ਼ਾਇਦ ਉਹ ਉੱਥੇ ਹੁੰਦੇ ਅਤੇ ਉਨ੍ਹਾਂ ਧੀ ਨੈਂਸੀ ਜ਼ਿੰਦਾ ਹੁੰਦੀ। ਆਪਣੀ ਆਖਰੀ ਪੋਸਟ ਵਿੱਚ ਨੈਂਸੀ ਨੇ ਪੰਜਾਬ ਦੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਰੇ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। 

By Gurpreet Singh

Leave a Reply

Your email address will not be published. Required fields are marked *