ਹੁਣ ਸਾਰੇ ਪੰਜਾਬ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ: ਜਲੰਧਰ ਵਿਚ ਆਧੁਨਿਕ ਖੇਡ ਸਟੇਡੀਅਮ ਦੀ ਸ਼ੁਰੂਆਤ, ਅਰਵਿੰਦ ਕੇਜਰੀਵਾਲ ਨੇ ਦਿੱਤਾ ਨੌਜਵਾਨਾਂ ਨੂੰ ਸੁਨੇਹਾ

ਜਲੰਧਰ, 11 ਜੂਨ — ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਮੋੜਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਅੱਜ ਜਲੰਧਰ ਵਿੱਚ ਇੱਕ ਆਧੁਨਿਕ ਅਤੇ ਵਿਸ਼ਾਲ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਆਗੂ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਵੀ ਵੀਡੀਓ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, “ਸਾਡੇ ਨੌਜਵਾਨਾਂ ਦੇ ਹਥਾਂ ਵਿੱਚ ਕੈਚੇ ਸਟਿੱਕ, ਫੁੱਟਬਾਲ ਅਤੇ ਹਾਕੀ ਹੋਣੀ ਚਾਹੀਦੀ ਹੈ, ਨਾ ਕਿ ਨਸ਼ੇ। ਅਸੀਂ ਪੰਜਾਬ ਨੂੰ ਦੁਬਾਰਾ ਖੇਡਾਂ ਦੀ ਧਰਤੀ ਬਣਾਉਣਾ ਚਾਹੁੰਦੇ ਹਾਂ।”

ਇਹ ਸਟੇਡੀਅਮ ਮਾਡਰਨ ਫੈਸਿਲਿਟੀਆਂ ਨਾਲ ਲੈਸ ਹੋਵੇਗਾ ਜਿੱਥੇ ਨੌਜਵਾਨ ਖਿਡਾਰੀ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣਗੇ। ਅਧਿਕਾਰੀਆਂ ਅਨੁਸਾਰ, ਇਸ ਸਟੇਡੀਅਮ ਵਿੱਚ ਐਥਲੈਟਿਕਸ, ਹਾਕੀ, ਫੁੱਟਬਾਲ ਅਤੇ ਕਈ ਹੋਰ ਖੇਡਾਂ ਦੀ ਪ੍ਰੈਕਟਿਸ ਅਤੇ ਮੁਕਾਬਲੇ ਹੋ ਸਕਣਗੇ।

ਖਿਡਾਰੀਆਂ ਅਤੇ ਪਰੇਸ਼ਾਨ ਮਾਪਿਆਂ ਵਿਚ ਇਹ ਉਮੀਦ ਜਾਗੀ ਹੈ ਕਿ ਇਹ ਸਟੇਡੀਅਮ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜੀਊਣ ਲਈ ਪ੍ਰੇਰਿਤ ਕਰੇਗਾ।

By Gurpreet Singh

Leave a Reply

Your email address will not be published. Required fields are marked *