ਖਾਲਿਸਤਾਨੀ ਜਗਮੀਤ ਸਿੰਘ ਨੂੰ ਆਤੰਕਵਾਦੀ ਕਹਿਣ ਤੇ ਕੈਨੇਡਾ ਚ ਰਾਜਨੀਤਿਕ ਹਲਚਲ, ਵਿਧਾਇਕ ਨੇ ਮੰਗੀ ਮਾਫੀ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਸਸਕੈਚੇਵਾਨ ਰਾਜ ਵਿੱਚ ਇੱਕ ਸਿਆਸੀ ਵਿਵਾਦ ਨੇ ਉਸ ਸਮੇਂ ਜਨਮ ਲੈ ਲਿਆ ਜਦੋਂ ਸੱਤਾ ਧਾਰੀ ਪਾਰਟੀ ਦੀ ਵਿਧਾਇਕ ਰਕੈਲ ਹਿਲਬਰਟ ਵਲੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਭਾਸ਼ਣ ਦੌਰਾਨ ਆਤੰਕਵਾਦੀ ਕਹਿ ਦਿਤਾ ਗਿਆ। ਹਿਲਬਰਟ ਨੇ 25 ਮਾਰਚ ਨੂੰ ਆਪਣੇ ਬਜਟ ਸੰਬੰਧੀ ਭਾਸ਼ਣ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਵਿਪੱਖੀ ਨੇਤਾ ਵਲੋਂ ਭਾਰਤ ਵਿੱਚ ਆਤੰਕਵਾਦੀ ਹੋਣ ਜਾਂ ਪੱਛਮੀ ਕੈਨੇਡਾ ਦੇ ਵਪਾਰ ਤੇ ਪੈਣ ਵਾਲੇ ਅਸਰਾਂ ਬਾਰੇ ਕੁਝ ਵੀ ਨਹੀਂ ਸੁਣਿਆ।

ਉਸ ਦੇ ਬਾਅਦ ਸੂਬੇ ਦੀ ਸਿਆਸਤ ਵਿੱਚ ਹਲਚਲ ਮਚ ਗਈ ਤੇ ਕਈ ਨੇਤਾਵਾਂ ਵਲੋਂ ਹਿਲਬਰਟ ਦੇ ਇਸ ਬਿਆਨ ਦੀ ਸਖ਼ਤ ਨਿੰਦਿਆ ਕੀਤੀ ਗਈ। ਵਿਵਾਦ ਵਧਣ ਮਗਰੋਂ ਹਿਲਬਰਟ ਨੇ ਅਖੀਰਕਾਰ ਆਪਣੇ ਬਿਆਨ ਲਈ ਮਾਫੀ ਮੰਗੀ ਤੇ ਕਿਹਾ ਕਿ ਬਜਟ ‘ਤੇ ਭਾਸ਼ਣ ਦੌਰਾਨ ਉਨ੍ਹਾਂ ਵਲੋਂ ਫੈਡਰਲ ਐਨਡੀਪੀ ਨੇਤਾ ਬਾਰੇ ਗਲਤ ਟਿੱਪਣੀ ਹੋ ਗਈ ਸੀ ਜਿਸ ਲਈ ਉਹ ਮਾਫੀ ਚਾਹੁੰਦੀ ਹਨ ਅਤੇ ਆਪਣੀ ਗੱਲ ਵਾਪਸ ਲੈਂਦੀਆਂ ਹਨ।

ਜਗਮੀਤ ਸਿੰਘ ਜੋ ਕਿ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਹਨ, ਖਾਲਿਸਤਾਨੀ ਸਹਿਯੋਗੀ ਹੋਣ ਦੇ ਦੋਸ਼ਾਂ ਕਰਕੇ ਭਾਰਤ ਵਿਚ ਵੀ ਵਾਰ ਵਾਰ ਚਰਚਾ ਵਿੱਚ ਰਹੇ ਹਨ। 2013 ਵਿੱਚ ਤਤਕਾਲੀਨ ਯੂਪੀਏ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਭਾਰਤੀ ਸਰਕਾਰ ਵਲੋਂ ਅਜੇ ਤੱਕ ਕੋਈ ਅਜਿਹਾ ਸਰਕਾਰੀ ਦਸਤਾਵੇਜ਼ ਜਾਰੀ ਨਹੀਂ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਖਿਲਾਫ ਕਿਸੇ ਵੀ ਆਤੰਕਵਾਦੀ ਜਾਂਚ ਜਾਂ ਸੰਬੰਧ ਦੀ ਪੁਸ਼ਟੀ ਹੋਵੇ।

2018 ਵਿੱਚ ਕੈਨੇਡੀਅਨ ਮੀਡੀਆ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ 2015 ਵਿੱਚ ਜਗਮੀਤ ਸਿੰਘ ਸੈਨ ਫਰਾਂਸਿਸਕੋ ਵਿੱਚ ਹੋਏ ਇੱਕ ਖਾਲਿਸਤਾਨੀ ਸਮਰਥਕ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਸ ਮੰਚ ਉੱਤੇ ਭਿੰਦਰਾਂਵਾਲੇ ਦਾ ਵੱਡਾ ਪੋਸਟਰ ਲੱਗਿਆ ਹੋਇਆ ਸੀ, ਜਿਸ ਹੇਠਾਂ ਖੜ੍ਹ ਕੇ ਜਗਮੀਤ ਸਿੰਘ ਨੇ ਭਾਸ਼ਣ ਦਿੱਤਾ ਸੀ। ਭਿੰਦਰਾਂਵਾਲੇ ਨੂੰ ਭਾਰਤ ਵਿੱਚ 1980 ਦੇ ਦਹਾਕੇ ਦੌਰਾਨ ਖਾਲਿਸਤਾਨੀ ਹਿੰਸਾ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

By Rajeev Sharma

Leave a Reply

Your email address will not be published. Required fields are marked *