25
Apr
ਨੈਸ਼ਨਲ ਟਾਈਮਜ਼ ਬਿਊਰੋ :- ਕਨਜ਼ਰਵੇਟਿਵ ਪਾਰਟੀ ਦੇ ਆਗੂ ਪਿਅਰ ਪੋਇਲੀਏਵਰ ਵਲੋਂ ਆਉਣ ਵਾਲੇ ਸ਼ੁੱਕਰਵਾਰ, 25 ਅਪ੍ਰੈਲ ਨੂੰ ਕੈਲਗਰੀ ਵਿਖੇ ਇੱਕ ਵੱਡੀ ਚੋਣ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 235 ਐਰੋ ਵੇ ਨੌਰਥਈਸਟ ਤੇ ਹੋਵੇਗੀ, ਜਿਸ ਲਈ ਦਰਵਾਜ਼ੇ ਦੁਪਹਿਰ 12:30 ਵਜੇ ਖੁੱਲ ਜਾਣਗੇ। ਇਹ ਦੌਰਾ ਪੋਇਲੀਏਵਰ ਲਈ ਪੱਛਮੀ ਕੈਨੇਡਾ ਵਿਚ ਵੋਟਰਾਂ ਨਾਲ ਜੁੜਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਮੁਹਿੰਮ ਦਾ ਇਕ ਅਹਿਮ ਹਿੱਸਾ ਹੈ। ਕੇਂਦਰੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਨ ਅਤੇ ਆਰਥਿਕ ਮੁੱਦਿਆਂ ’ਤੇ ਕੇਂਦਰਤ ਰਹਿਣ ਵਾਲੇ ਪੋਇਲੀਏਵਰ ਆਪਣੀ ਰੈਲੀ ਵਿਚ ਮਹਿੰਗਾਈ, ਰਹਿਣ-ਸਹਿਣ ਦੀ ਲਾਗਤ ਅਤੇ ਊਰਜਾ ਖੇਤਰ ਸੰਬੰਧੀ ਨੀਤੀਆਂ ’ਤੇ ਗੱਲ ਕਰਨਗੇ। ਉਨ੍ਹਾਂ ਦੇ…
