ਅੱਜ ਤੋਂ ਦੋ ਦਿਨਾਂ ਲਈ ਸਿੱਕਮ ਦੇ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ

ਰਾਜੀਵ ਸ਼ਰਮਾ :- ਮੰਤਰੀ ਨਰਿੰਦਰ ਮੋਦੀ ਅੱਜ ਤੋਂ ਦੋ ਦਿਨਾਂ ਲਈ ਸਿੱਕਮ ਦਾ ਦੌਰਾ ਕਰਨਗੇ। ਉਹ ਰਾਜ ਦੇ 50ਵੇਂ ਸਥਾਪਨਾ ਦਿਵਸ ਸਮਾਰੋਹ ਦੇ ਸਮਾਪਤੀ ਸਮਾਰੋਹ ਵਿਚ ਸ਼ਾਮਿਲ ਹੋਣਗੇ। ਇਥੇ ਉਹ 4000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਮੋਦੀ ਸੋਮਵਾਰ ਦੁਪਹਿਰ 3 ਵਜੇ ਸਿੱਕਮ ਦੀ ਰਾਜਧਾਨੀ ਗੰਗਟੋਕ ਪਹੁੰਚਣਗੇ। ਉਹ ਲਿਬਿੰਗ ਹੈਲੀਪੈਡ ਤੋਂ ਗਵਰਨਰ ਹਾਊਸ ਲੋਕ ਭਵਨ ਤੱਕ ਇਕ ਰੋਡ ਸ਼ੋਅ ਕਰਨਗੇ। ਸਿੱਕਮ ਨੇ 16 ਮਈ 2025 ਨੂੰ ਰਾਜ ਬਣਨ ਦੇ 50 ਸਾਲ ਪੂਰੇ ਕੀਤੇ। ਉਸ ਸਮੇਂ ਪ੍ਰਧਾਨ ਮੰਤਰੀ ਵਰਚੁਅਲੀ 50ਵੇਂ ਸਥਾਪਨਾ ਦਿਵਸ ਸਮਾਰੋਹ ਵਿਚ ਸ਼ਾਮਿਲ ਹੋਏ ਸਨ। ਸਾਲ ਭਰ ਚੱਲਣ ਵਾਲੇ ਸਮਾਰੋਹ ਮੰਗਲਵਾਰ ਨੂੰ ਸਮਾਪਤ ਹੋਣਗੇ।

By Rajeev Sharma

Leave a Reply

Your email address will not be published. Required fields are marked *