ਪੰਜਾਬ ਭਾਜਪਾ ਨੂੰ ਜਲਦ ਮਿਲ ਸਕਦਾ ਹੈ ਨਵਾਂ ਪ੍ਰਧਾਨ!

ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਜਪਾ ਪੰਜਾਬ ਸੰਗਠਨ ਵਿੱਚ ਵੱਡੇ ਬਦਲਾਵਾਂ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਦੇ ਅਨੁਸਾਰ ਪਾਰਟੀ ਹਾਈਕਮਾਨ ਇਸ ਵਾਰ ਕਿਸੇ ਅਹਿਮ ਚਿਹਰੇ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦੇ ਸਕਦੀ ਹੈ। ਇਹ ਚਰਚਾਵਾਂ ਇਸ ਲਈ ਤੇਜ਼ ਹੋ ਗਿਆਨ ਹਨ ਕਿਉਂਕਿ ਬੀਜੇਪੀ ਪੰਜਾਬ ਦੇ ਮੌਜੂਦਾ ਪ੍ਰਧਾਨ ਦਾ ਕਾਰਜਕਾਲ ਜੂਨ ਮਹੀਨੇ ਵਿੱਚ ਖਤਮ ਹੋ ਰਿਹਾ ਹੈ। ਇਸ ਲਈ ਜੂਨ ਮਹੀਨੇ ਦੇ ਅਖੀਰ ਜਾਂ ਜੁਲਾਈ ਮਹੀਨੇ ਦੇ ਸ਼ੁਰੂ ‘ਚ ਪੰਜਾਬ ਭਾਜਪਾ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ।

ਦੱਸ ਦਈਏ ਕਿ ਇਸ ਵੇਲੇ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਹਨ ਅਤੇ ਜੂਨ ਮਹੀਨੇ ਵਿੱਚ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਪਰ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਵੱਲੋਂ ਅਜੇ ਤੱਕ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ। ਪਰ ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਹਨ ਕਿ ਬੀਜੇਪੀ ਆਉਣ ਵਾਲੇ ਜੂਨ ਮਹੀਨੇ ਪਾਰਟੀ ਨੂੰ ਨਵਾਂ ਪ੍ਰਧਾਨ ਦੇ ਸਕਦੀ ਹੈ। ਚਰਚਾਵਾਂ ਇਹ ਵੀ ਹਨ ਪਾਰਟੀ ਦੇ ਕਿਸੇ ਪੁਰਾਣੇ ਚਿਹਰੇ ਦੇ ਨਾਂਅ ‘ਤੇ ਵੀ ਮੋਹਰ ਲੱਗ ਸਕਦੀ ਹੈ।

ਪਰ ਸੂਤਰਾਂ ਦੇ ਅਨੁਸਾਰ ਦੇ ਅਨੁਸਾਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਾਰਟੀ ਦੇ ਕੁਝ ਲੀਡਰ ਹਿੰਦੂ ਅਤੇ ਕੁੱਝ ਲੀਡਰ ਸਿੱਖ ਚਿਹਰੇ ਦੇ ਨਾਂਅ ਦਾ ਪਾਰਟੀ ਹਾਈਕਮਾਂਡ ਨੂੰ ਸੁਝਾਅ ਦੇ ਰਹੇ ਹਨ। ਪਰ ਆਖਰੀ ਫੈਸਲਾ ਹਾਈਕਮਾਂਡ ਨੇ ਕਰਨਾ ਹੈ ਕਿ ਉਹ ਕਿਸੇ ਸਿੱਖ ਲੀਡਰ ਨੂੰ ਪਾਰਟੀ ਦੀ ਕਮਾਨ ਸੌਂਪਦੀ ਹੈ ਜਾਂ ਕਿਸੇ ਪਾਰਟੀ ਦੇ ਪੁਰਾਣੇ ਲੀਡਰ ਨੂੰ ਜਾਂ ਫੇਰ ਸੁਨੀਲ ਜਾਖੜ ਨੂੰ ਮੁੜ ਪ੍ਰਧਾਨਗੀ ਦੇ ਅਹੁਦੇ ‘ਤੇ ਕਾਇਮ ਰੱਖਦੀ ਹੈ।

By Gurpreet Singh

Leave a Reply

Your email address will not be published. Required fields are marked *