ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ! ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :-ਮੰਗਲਵਾਰ ਨੂੰ ਪੰਜਾਬ ਦੀ ਰਾਜਨੀਤੀ ’ਚ ਵੱਡੀ ਡਿਵੈਲਪਮੈਂਟ ਦੇਖਣ ਨੂੰ ਮਿਲੀ, ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਹਲਕਾ ਪੱਛਮੀ ਦੀ ਉਪ ਚੋਣ ’ਚ ਉਮੀਦਵਾਰ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ। ਕੇਜਰੀਵਾਲ ਇਥੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਬੋਵਾਲ ਅਤੇ ਬਾੜੇਵਾਲ ’ਚ ਸੰਜੀਵ ਅਰੋੜਾ ਦੇ ਹੱਕ ’ਚ ਆਯੋਜਿਤ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਨ ਪੁੱਜੇ ਸਨ।
ਕੇਜਰੀਵਾਲ ਨੇ ਕਿਹਾ ਕਿ ਸੰਜੀਵ ਅਰੋੜਾ ਨੇਤਾ ਨਹੀਂ ਅਤੇ ਉਨ੍ਹਾਂ ਨੂੰ ਰਾਜਨੀਤੀ ਨਹੀਂ ਆਉਂਦੀ, ਉਹ ਸਾਧੂ ਆਦਮੀ ਪਾਰਟੀ ਹੈ, ਜੋ ਹੈਲਥ ਅਤੇ ਐਜੂਕੇਸ਼ਨ ਲਈ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ, ਜਿਸ ਦੇ ਲਈ ਉਨ੍ਹਾਂ ਨੇ ਇਕ ਬੱਚੇ ਦੇ ਇਲਾਜ ਦੇ ਲਈ ਸੰਜੀਵ ਅਰੋੜਾ ਵਲੋਂ 12 ਕਰੋੜ ਜੁਟਾਉਣ ਦਾ ਜ਼ਿਕਰ ਵੀ ਕੀਤਾ। ਕੇਜਰੀਵਾਲ ਨੇ ਕਿਹਾ ਕਿ ਉਪ ਚੋਣ ’ਚ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਦੇਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਸ ਦੇ ਕੋਲ ਲੋਕਾਂ ਦੇ ਕੰਮ ਕਰਵਾਉਣ ਦੀ ਪਾਵਰ ਜਾਂ ਫੰਡ ਨਹੀਂ ਹੋਵੇਗਾ। ਇਸ ਦੇ ਮੁਕਾਬਲੇ ਸੰਜੀਵ ਅਰੋੜਾ ਵਿਧਾਇਕ ਬਣਨ ਤੋਂ ਪਹਿਲਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾ ਰਹੇ ਹਨ ਅਤੇ ਉਨ੍ਹਾਂ ਦਾ ਧਿਆਨ ਪ੍ਰਚਾਰ ਤੋਂ ਜ਼ਿਆਦਾ ਪਬਲਿਕ ਦੇ ਕੰਮ ਕਰਵਾਉਣ ’ਤੇ ਰਹਿੰਦਾ ਹੈ।

ਇਸ ਦੇ ਲਈ ਉਨ੍ਹਾਂ ਨੇ 70 ਸਾਲ ਤੋਂ ਪੈਂਡਿੰਗ ਚੱਲ ਰਹੇ ਲਾਲ ਲਕੀਰ ਦੇ ਦਾਇਰੇ ’ਚ ਰਹਿਣ ਵਾਲੇ ਲੋਕਾਂ ਦੀ ਰਜਿਸਟਰੀ ਕਰਵਾਉਣ ਮਾਮਲੇ ਨੂੰ 2 ਮਹੀਨੇ ’ਚ ਲਾਗੂ ਕਰਨ ਲਈ ਸੰਜੀਵ ਅਰੋੜਾ ਵਲੋਂ ਕੀਤੇ ਗਏ ਯਤਨ ਦੀ ਮਿਸਾਲ ਪੇਸ਼ ਕੀਤੀ। ਕੇਜਰੀਵਾਲ ਨੇ ਕਿਹਾ ਕਿ ਇਕ ਪਾਸੇ ਜਿਥੇ ਆਸ਼ੂ ਵੱਲੋਂ ਲੋਕਾਂ ਦਾ ਅਪਮਾਨ ਕੀਤਾ ਜਾਂਦਾ ਹੈ, ਉਥੇ ਸੰਜੀਵ ਅਰੋੜਾ ਕੋਲ ਲੋਕਾਂ ਨੂੰ ਵੰਡਣ ਲਈ ਪਿਆਰ ਹੈ, ਜਿਸ ਦੇ ਮੱਦੇਨਜ਼ਰ ਲੋਕ ਉਨਾਂ ਨੂੰ ਭਾਰੀ ਵੋਟ ਨਾਲ ਜਿਤਾਉਣ ਅਤੇ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ, ਜਿਸ ਦੇ ਕੋਲ ਫੰਡ ਅਤੇ ਪਾਵਰ ਦੀ ਕੋਈ ਕਮੀ ਨਹੀਂ ਹੋਵੇਗੀ।
CM ਮਾਨ ਨੇ ਕਿਹਾ ਕਿ ਸੰਜੀਵ ਅਰੋੜਾ ’ਚ ਲੋਕਾਂ ਦੇ ਕੰਮ ਕਰਵਾਉਣ ਦਾ ਜਨੂੰਨ ਹੈ ਅਤੇ ਉਨ੍ਹਾਂ ਦੀ ਨੀਅਤ ਸਾਫ ਹੈ, ਜਿਸ ਦੇ ਮੁਕਾਬਲੇ ਲੋਕ ਹੰਕਾਰ ਦੀ ਵਜ੍ਹਾ ਨਾਲ ਆਸ਼ੂ ਨੂੰ ਵੋਟ ਨਹੀਂ ਦੇਣਗੇ। ਮਾਨ ਨੇ ਕਿਹਾ ਕਿ ਸਾਡੀ ਲੜਾਈ ਕੁਰਸੀ ਦੀ ਨਹੀਂ, ਪੰਜਾਬ ਦੇ ਲੋਕਾਂ ਦੇ ਹਿੱਤ ਹਨ। ਸੰਜੀਵ ਅਰੋੜਾ ਹਲਕਾ ਪੱਛਮੀ ਲਈ ਜੋ ਵੀ ਮੰਗ ਲਿਖ ਕੇ ਦੇਣਗੇ ਉਸ ’ਤੇ ਤੁਰੰਤ ਸਾਈਨ ਕੀਤੇ ਜਾਣਗੇ।

By Gurpreet Singh

Leave a Reply

Your email address will not be published. Required fields are marked *