ਪਟਿਆਲਾ (ਨੈਸ਼ਨਲ ਟਾਈਮਜ਼): ਪੰਜਾਬ ਦੇ ਘੋੜਿਆਂ ਦੀ ਅਣਗੋਲੀ ਬਰੀਡ ਨੂੰ ਬਚਾਉਣ ਲਈ ਪਟਿਆਲਾ ਵਿਚ ਪੰਜਾਬੀ ਹੋਰਸ ਲਵਰ ਅੱਗੇ ਆਏ ਹਨ ਅਤੇ ਸਾਰਿਆਂ ਨੇ ਇਸ ਅਣਗੋਲੀ ਬਰੀਡ ਨੂੰ ਬਚਾਉਣ ਲਈ ‘ਪੰਜਾਬ ਹੋਰਸ ਬਰੀਡਰ ਸੁਸਾਇਟੀ’ ਦੇ ਗਠਨ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਪਟਿਆਲਾ ਦੇ ਇੱਕ ਨਿਜੀ ਹੋਟਲ ਵਿਚ ਪ੍ਰੋ. ਸੁਮੇਰ ਸਿੰਘ ਸੀੜਾ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਕੀਤਾ ਗਿਆ। ਜਿਥੇ ਪੰਜਾਬ ਦੇ ਕਈ ਜਿਲਿਆਂ ਵਿਚੋਂ ਪੰਜਾਬ ਦੇ ਘੋੜਿਆਂ ਦੀ ਬਰੀਡ ਨੂੰ ਪਿਆਰ ਕਰਨ ਵਾਲੇ ਨਾਮੀ ਸਖਸ਼ੀਅਤਾਂ ਪਹੁੰਚੀਆਂ ਹਨ। ਸੁਸਾਇਟੀ ਦੇ ਗਠਨ ਦੇ ਲਈ ਇੱਕ ਕੋਰ ਕਮੇਟੀ ਬਣਾਈ ਗਈ। ਜਿਸ ਵਿਚ ਪੰਜ ਮੈਂਬਰ ਹੋਣਗੇ ਅਤੇ ਇਸ ਤੋਂ ਬਾਅਦ ਹਰ ਜਿਲੇ ਵਿਚ ਤੋਂ ਮੈਂਬਰ ਲੈ ਕੇ ਕੁਲ 51 ਮੈਂਬਰ ਲਏ ਜਾਣਗੇ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪੰਜਾਬ ਦੇ ਘੋੜਿਆਂ ਦੀ ਬਰੀਡ ਨੂੰ ਬਚਾਉਣ ਦੀ ਪਹਿਲ ਕਰਨ ਵਾਲੇ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਪੰਜਾਬ ਵਿਚ ਜਿਹੜੇ ਘੋੜੇ ਗੁਰੂੁਆਂ ਦੇ ਸਮੇਂ, ਮਹਾਰਾਜਾ ਰਣਜੀਤ ਸਿੰਘ ਤੇ ਰਾਜ ਦੇ ਸਮੇਂ ਅਤੇ ਇਸ ਤੋਂ ਪਹਿਲਾਂ ਮੁਗਲਾਂ ਦੇ ਸਮੇਂ ਜਿਹੜੇ ਘੋੜੇ ਸਨ ਉਹ ਪੰਜਾਬ ਦੀ ਆਪਣੀ ਬਰੀਡ ਸੀ ਅਤੇ ਉਨ੍ਹਾਂ ਦੀ ਆਪਣੀ ਪਹਿਚਾਣ ਸੀ। ਪਰ ਅੱਜ ਇਹ ਬਰੀਡ ਪੁਰੀ ਤਰ੍ਹਾਂ ਅਣਗੋਲੀ ਕੀਤੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਹਾਲਾਤ ਇਹ ਹਨ ਕਿ ਸਾਰੇ ਘੋੜੇ ਮਾਰਵਾੜੀ ਹੀ ਹੋ ਗਏ ਹਨ ਅਤੇ ਇਥੋਂ ਤੱਕ ਕਿ ਪੰਜਾਬ ਦੀ ਨਸ਼ਲ ਨੂੰ ਵੀ ਮਾਰਵਾੜੀ ਕਹਿਣ ਲੱਗ ਪਏ ਹਨ ਅਤੇ ਹਾਲਾਤ ਇਹ ਹਨ ਕਿ ਪੰਜਾਬ ਵਿਚ ਘੋੜਿਆਂ ਦੇ ਸ਼ੋ ਮਾਰਵਾੜੀ ਹੋਣ ਲੱਗ ਪਏ ਹਨ। ਜਿਸ ਦੇ ਕਾਰਨ ਹੌਲੀ ਹੌਲੀ ਪੰਜਾਬ ਦੀ ਨਸਲ ਨੂੰ ਲੋਕ ਭੁੱਲਦੇ ਜਾ ਰਹੇ ਹਨ।
ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਪੰਜਾਬ ਦੀ ਬਰੀਡ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਦੇ ਲਈ ਪੰਜਾਬ ਦੇ ਘੋੜਿਆਂ ਦੀਆਂ ਸਪੋਰਟਸ ਕਰਵਾਈ ਜਾਣਗੀਆਂ, ਜਿਵੇਂ ਕਿ ਟੈਂਟ ਪੈਗਿੰਗ ਅਤੇ ਘੋੜਿਆਂ ਦੀ ਰੇਸਾਂ ਹੋਣਗੀਆਂ। ਤਾਂ ਕਿ ਪੰਜਾਬ ਦੇ ਨੌਜਵਾਨਾ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੀ ਆਪਣੀ ਬਰੀਡ ਸੀ ਅਤੇ ਅੱਜ ਵੀ ਹੈ। ਇਸ ਦੇ ਲਈ ਪੰਜਾਬ ਦੇ ਘੋੜਿਆਂ ਦੇ ਸ਼ੋ ਵੀ ਕਰਵਾਏ ਜਾਣਗੇ, ਜਿਸ ਵਿਚ ਸਿਰਫ ਪੰਜਾਬ ਬਰੀਡ ਦੇ ਘੋੜੇ ਹੀ ਭਾਗ ਲੈ ਸਕਣਗੇ।
ਪ੍ਰੋ .ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਪੰਜਾਬ ਦੀ ਬਰੀਡ ਮਾਰਵਾੜੀ ਘੋੜਿਆਂ ਤੋਂ ਮਜਬੂਤ ਹੁੰਦੀ ਹੈ। ਮਾਰਵਾੜੀ ਘੋੜਿਆਂ ਤੋਂ ਵੱਡੀ ਹੁੰਦੀ ਹੈ। ਉਨ੍ਹਾਂ ਦੀ ਛਾਤੀ ਚੋੜੀ ਅਤੇ ਹੱਡ ਮਜਬੂਤ ਹੁੰਦੇ ਹਨ। ਇਹ ਬਰੀਡ ਪਾਕਿਸਤਾਨ ਪੰਜਾਬ ਤੋਂ ਲੈ ਕੇ ਯਮੁਨਾ ਤੱਕ ਅਰਥਾਤ ਪੁਰਾਣੇ ਪੰਜਾਬ ਦੀ ਇੱਕ ਵੱਖਰੀ ਬਰੀਡ ਸੀ। ਅੱਜ ਹਾਲਾਤ ਇਹ ਹਨ ਕਿ ਮਾਰਵਾੜੀ ਨਸਲ ਐਨੀ ਮਸ਼ਹੂਰ ਹੋ ਚੁੱਕੀ ਹੈ ਕਿ ਪੰਜਾਬ ਦੇ ਘੋੜਿਆਂ ਨੂੰ ਵੀ ਮਾਰਵਾੜੀ ਹੀ ਦੱਸੀ ਜਾ ਰਹੇ ਹਨ।
ਇਸ ਮੀਟਿੰਗ ਵਿਚ ਕਰਨਲ ਸਰਪ੍ਰਤਾਪ ਸਿੰਘ, ਜਤਿੰਦਰਪਾਲ ਸਿੰਘ ਮਾਂਗਟ ਲੁਧਿਆਣਾ, ਬਿੱਟੂ ਪਮਾਲ, ਬਾਬਾ ਜੋਰਾ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਖਾਸੀ, ਹਨੀ ਵਿਰਕ ਸਹੋਲੀ, ਚਰਨਜੀਤ ਸਿੰਘ ਗਿੱਲ, ਚਰਨਜੀਤ ਸਿੰਘ ਖਾਸੀ, ਬਲਵਿੰਦਰ ਘਈ, ਹਰਜੋਤ ਸਿੰਘ, ਸੱਚ ਝੱਜ, ਹਰਦੀਪ ਸਿੰਘ ਦੀਪ ਸਾਂਘਣ, ਨਵਦੀਪ ਤਰਾਵੜੀ, ਭਗਤ ਸਿੰਘ ਤੁਰਾਂਵਲੀ, ਗੁਰਪ੍ਰੀਤ ਸਿੰਘ ਦਾਰਾਪੁਰ, ਜੀਤਾ ਸਹੋਲੀ, ਸਿਮਰਨਜੀਤ ਸਿੰਘ, ਕਾਲਾ ਗਰੇਵਾਲ ਜੋਧਾਂ, ਸੁਰਿੰਦਰ ਸਿੰਘ ਮਾਂਗਟ, ਜਗਪੀਤ ਸਿੰਘ ਭੈਣੀ ਰੋੜਾ, ਡਾ ਗੁਰਸੇਵਕ ਸਿੰਘ, ਰਵਿੰਦਰ ਸਿੰਘ, ਰੁਬੀ ਪੁਰੇਵਾਲ, ਗੁਰਵਿੰਦਰ ਸਿੰਘ ਮੈਣੀ ਮਾਜਰਾ, ਸੰਦੀਪ ਸਿੰਘ ਧੁਰੀ, ਬਲਜੀਤ ਸਿੰਘ ਢੁਡੀਵਾਲ, ਜਗਦੀਪ ਸਿੰਘ ਨਵਾਂ ਪਿੰਡ, ਡਾ ਅਮਿੰ੍ਰਤਪਾਲ ਸਿੰਘ, ਲੱਖਾ ਜੌਹਲ ਅਤੇ ਡਾ. ਸੰਦੀਪ ਸਿੰਘ ਬੈਨੀਪਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
