ਪੰਜਾਬ ਦੇ ਮੰਤਰੀ ਅੱਜ ਕਰਨਗੇ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ

ਪੰਜਾਬ ਦੇ ਮੰਤਰੀ ਅੱਜ ਕਰਨਗੇ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਪੰਜਾਬ ਦੇ ਕੈਬਨਿਟ ਮੰਤਰੀ ਅੱਜ ਆਪਣੇ ਵਿਧਾਨ ਸਭਾ ਹਲਕਿਆਂ ਦੇ ਪਿੰਡਾਂ ਵਿੱਚ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰਨਗੇ। ਮੰਤਰੀਆਂ ਦੇ ਨਾਲ-ਨਾਲ ਵਿਧਾਇਕ ਅਤੇ ਹਲਕਾ ਇੰਚਾਰਜ ਵੀ ਇਨ੍ਹਾਂ ਮੁਹਿੰਮਾਂ ਵਿੱਚ ਹਿੱਸਾ ਲੈਣਗੇ।

ਹਰ ਹਲਕੇ ਵਿੱਚ ਤਿੰਨ ਪਿੰਡਾਂ/ਵਾਰਡਾਂ ਵਿੱਚ ਹੋਵੇਗੀ ਨਸ਼ਾ ਵਿਰੋਧੀ ਯਾਤਰਾ।
ਇਹ ਮੁਹਿੰਮਾਂ ਹੇਠ ਲਿਖੇ ਸਥਾਨਾਂ ’ਤੇ ਹੋਣਗੀਆਂ:

  • ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਵਿੱਚ (ਰਾਜੀਆਂ, ਕੋਟਲਾ ਭਲਾ, ਸਲੇਮਪੁਰਾ)।
  • ਹਰਭਜਨ ਸਿੰਘ ਈਟੀਓ ਜੰਡਿਆਲਾ ਵਿੱਚ (ਦੇਵੀਦਾਸਪੁਰਾ, ਵਡਾਲਾ ਜੋਹਲ, ਜਾਂਡ)।
  • ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੁਰਾ ਵਿੱਚ (ਭੰਨਾ, ਪੱਕਾ, ਨਵਾਂ ਟਹਿਣਾ)।
  • ਮਹਿੰਦਰ ਭਗਤ ਜਲੰਧਰ ਵੈਸਟ ਵਿੱਚ (ਵਾਰਡ 45, 46, 47)।
  • ਡਿਪਟੀ ਸਪੀਕਰ ਜੈ ਕਿਸ਼ਨ ਗੜ੍ਹਸ਼ੰਕਰ ਵਿੱਚ (ਡੋਗਰਪੁਰ, ਰਸੂਲਪੁਰ, ਗੋਲੇਵਾਲ)।
  • ਰਵਜੋਤ ਸਿੰਘ ਸ਼ਾਮ ਚੁਰਾਸੀ ਵਿੱਚ (ਅਜਰਹਮ, ਬੱਦੋਵਾਲ, ਮੇਘੋਵਾਲ)।
  • ਤਰੁਣਪ੍ਰੀਤ ਸਿੰਘ ਸੌਂਦ ਖੰਨਾ ਵਿੱਚ (ਗੋਹ, ਲਲਹੇੜੀ, ਰਤਨਹੇੜੀ)।
  • ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਵਿੱਚ (ਮੰਗਲੀ ਨੀਵੀਂ, ਮੰਗਲੀ ਉੱਚੀ, ਗੋਬਿੰਦਗੜ੍ਹ)।
  • ਲਾਲ ਚੰਦ ਕਟਾਰੂਚੱਕ ਭੋਆ ਵਿੱਚ (ਰਾਜਪੁਰਾ, ਸੁਕਲਗੜ੍ਹ, ਗੁਲਪੁਰ)।
  • ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਵਿੱਚ (ਘਮਰੋਦਾ, ਲੁਬਾਣਾ ਟੇਕੂ, ਕੈਦੂਪੁਰ)।
  • ਹਰਜੋਤ ਬੈਂਸ ਆਨੰਦਪੁਰ ਸਾਹਿਬ ਵਿੱਚ (ਭੰਗਲ, ਖੇਰਾ ਕਲਮੋਟ, ਭਾਲੜੀ)।
  • ਹਰਪਾਲ ਚੀਮਾ ਦਿੜਬਾ ਵਿੱਚ (ਬਘਰੋਲ, ਸਫੀਪੁਰ ਕਲਾਂ, ਸਫੀਪੁਰ ਖੁਰਦ)।
  • ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ ਵਿੱਚ (ਬਘੋਰਾ ਖੁਰਦ, ਬਘੋਰਾ ਕਲਾਂ, ਲਹਿਰਾ ਵਾਰਡ 5)।
  • ਅਮਨ ਅਰੋੜਾ ਸੁਨਾਮ ਵਿੱਚ (ਸ਼ਾਹਪੁਰ ਕਲਾਂ, ਝਾਰੋਂ, ਤੋਗਾਵਾਲ)।
  • ਗੁਰਮੀਤ ਸਿੰਘ ਖੁੱਡੀਆਂ ਲੰਬੀ ਵਿੱਚ (ਛਾਪਿਆਂਵਾਲੀ, ਕੋਲਿਆਂਵਾਲੀ, ਬੁਰਜਾ)।
  • ਬਲਜੀਤ ਕੌਰ ਮਲੋਟ ਵਿੱਚ (ਨਵਾਂ ਪਿੰਡ ਮਲੋਟ, ਫੂਲੇਵਾਲਾ, ਸ਼ੇਰਗੜ੍ਹ)।
  • ਮੰਤਰੀ ਲਾਲਜੀਤ ਭੁੱਲਰ ਪੱਟੀ ਵਿੱਚ (ਅਲੀਪੁਰ, ਠਠਿਆਂ, ਨੱਥੂਪੁਰ)।

ਇਹ ਮੁਹਿੰਮਾਂ ਆਮ ਆਦਮੀ ਪਾਰਟੀ ਸਰਕਾਰ ਦੀ ਵੱਡੀ ਲੋਕ ਸੰਪਰਕ ਮੁਹਿੰਮ ਦਾ ਹਿੱਸਾ ਹਨ।

By Gurpreet Singh

Leave a Reply

Your email address will not be published. Required fields are marked *