‘ਪੰਜਾਬ ਹੁਣ ਖਾਲਿਸਤਾਨ ਬਣ ਕੇ ਰਹੇਗਾ’ – ਇਸ ਦਾਅਵੇ ਨਾਲ CM ਦਫ਼ਤਰ ਤੇ ਚੰਡੀਗੜ੍ਹ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ, ਗੁਰਪ੍ਰੀਤ ਸਿੰਘ :- ਪੰਜਾਬ ਹੁਣ ਖਾਲਿਸਤਾਨ ਬਣ ਕੇ ਰਹੇਗਾ। ਪੰਜਾਬ ਸੀਐਮ (CM) ਦਫ਼ਤਰ ਅਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾ ਦਿਆਂਗੇ।’ ਵੀਰਵਾਰ ਨੂੰ ਅਜਿਹੀ ਇੱਕ ਧਮਕੀ ਭਰੀ ਈ-ਮੇਲ ਆਈ ਹੈ। ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਪੰਜਾਬ ਸਕੱਤਰੇਤ ਅਤੇ ਕੋਰਟ ਕੰਪਲੈਕਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਡੌਗ ਅਤੇ ਬੰਬ ਸਕੁਐਡ ਜਾਂਚ ਵਿੱਚ ਜੁਟੇ ਹੋਏ ਹਨ।
ਧਮਕੀ ਵਿੱਚ ਕਿਹਾ ਗਿਆ ਹੈ ਕਿ ਸੀਐਮ ਦਫ਼ਤਰ ਵਿੱਚ ਦੁਪਹਿਰ 2:11 ਵਜੇ ਅਤੇ ਚੰਡੀਗੜ੍ਹ ਕੋਰਟ ਵਿੱਚ 3:11 ਵਜੇ ਧਮਾਕਾ ਹੋਵੇਗਾ। ਸੁਰੱਖਿਆ ਏਜੰਸੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਚੰਡੀਗੜ੍ਹ ਕੋਰਟ ਅਤੇ ਪੰਜਾਬ ਸਕੱਤਰੇਤ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਦੇ ਸਕੂਲਾਂ ਤੋਂ ਇਲਾਵਾ ਫੋਰਟਿਸ ਹਸਪਤਾਲ ਅਤੇ ਸਕੱਤਰੇਤ ਵਿੱਚ ਵੀ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਧਮਕੀ ਭਰੀਆਂ ਈ-ਮੇਲਾਂ ਦਾ ਆਈਪੀ (IP) ਐਡਰੈੱਸ ਵਿਦੇਸ਼ ਦਾ ਆਉਂਦਾ ਹੈ, ਜਿਸ ਕਾਰਨ ਧਮਕੀ ਦੇਣ ਵਾਲਿਆਂ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *