ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਹੋਇਆ ਕਤਲ, ਪੁਲਸ ਜਾਂਚ ਵਿੱਚ ਜੁਟੀ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿਚ ਤਿੰਨ ਦਿਨ ਤੋਂ ਲਾਪਤਾ ਪੰਜਾਬੀ ਨੌਜਵਾਨ ਦਾ ਭੇਤਭਰੇ ਹਾਲਾਤ ਵਿਚ ਕਤਲ ਹੋਣ ਦੀ ਰਿਪੋਰਟ ਹੈ। ਸਰੀ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਪੜਤਾਲ ਦੇ ਆਧਾਰ ‘ਤੇ 25 ਸਾਲ ਦੇ ਨਵਦੀਪ ਸਿੰਘ ਧਾਲੀਵਾਲ ਦਾ ਮਾਮਲਾ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪਿਆ ਜਾ ਰਿਹਾ ਹੈ।

ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਨਾਲ ਸਬੰਧਤ ਨਵਦੀਪ ਧਾਲੀਵਾਲ ਟਰੱਕ ਚਲਾਉਂਦਾ ਸੀ ਅਤੇ ਪਿਛਲੇ ਦਿਨੀਂ ਸਰੀ ਵਿਖੇ ਆਪਣੇ ਦੋਸਤ ਕੋਲ ਠਹਿਰਿਆ। ਇਸ ਮਗਰੋਂ ਉਸ ਨੇ ਆਪਣੇ ਟਰੱਕ ਦੀ ਮੁਰੰਮਤ ਵੀ ਕਰਵਾਈ ਪਰ ਫਿਰ ਅਚਨਚੇਤ ਲਾਪਤਾ ਹੋ ਗਿਆ।

ਸਰੀ ਪੁਲਿਸ ਦੇ ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਨਵਦੀਪ ਧਾਲੀਵਾਲ ਦੀ ਗੁੰਮਸ਼ੁਦਗੀ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਵਧੇਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ।

By Rajeev Sharma

Leave a Reply

Your email address will not be published. Required fields are marked *